ਅੰਮ੍ਰਿਤਸਰ: ਅੰਮ੍ਰਿਤਸਰ ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਖ਼ਾਲਸਾ ਨੇ ਅੱਜ ਐਤਵਾਰ ਨੂੰ ਗੁਰਦੁਆਰਾ ਗੁਰੂ ਅਮਰਦਾਸ ਜੀ ਅਠਵਾਲ ਪੁਲ ਤੋਂ ਇਕ ਖ਼ਾਲਸਾ ਵਹੀਰ ਗੁਰਦੁਆਰਾ ਬਾਉਂਲੀ ਸਾਹਿਬ ਗੋਇੰਦਵਾਲ ਸਾਹਿਬ ਤੱਕ ਕੱਢਣ ਦਾ ਐਲਾਨ ਕੀਤਾ ਸੀ। ਜਿਸ ਕਰਕੇ ਉਹਨਾਂ ਨੂੰ ਅੱਜ ਐਤਵਾਰ ਨੂੰ ਘਰ ਵਿੱਚ ਹੀ ਨਜ਼ਰਬੰਦ ਕੀਤਾ ਹੋਇਆ ਹੈ।
'ਸਰਕਾਰ ਵੱਲੋਂ ਪਾਬੰਦੀਆਂ':- ਇਸ ਦੌਰਾਨ ਹੀ ਗੱਲਬਾਤ ਕਰਦਿਆ ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਪਹਿਲਾਂ ਵੀ ਅਸੀਂ ਕਈ ਵਾਰ ਵਹੀਰਾਂ ਕੱਢੀਆਂ ਹਨ, ਪਰ ਕਦੇ ਵੀ ਕੋਈ ਦੇਸ਼ ਦੀ ਵਿਰੋਧਤਾ ਜਾਂ ਮਾੜਾ ਚੰਗਾ ਬੋਲਿਆ ਹੋਵੇ ਕੋਈ ਗਲਤ ਨਾਰੇਬਾਜ਼ੀ ਵੀ ਨਹੀਂ ਕੀਤੀ। ਉਹਨਾਂ ਕਿਹਾ ਟਕਸਾਲ ਦਾ ਕੰਮ ਹੈ, ਅੰਮ੍ਰਿਤ ਛੱਕੋ ਸਿੰਘ ਸਜੋ ਗੁਰੂ ਗ੍ਰੰਥ ਸਾਹਿਬ ਦੇ ਲੜ੍ਹ ਲੱਗੋ ਨਸ਼ਿਆਂ ਤੋਂ ਦੂਰ ਰਹੋ। ਇਹ ਪ੍ਰਚਾਰ ਕਰਨ ਉੱਤੇ ਵੀ ਸਾਡੇ ਉੱਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ, ਉਹਨਾਂ ਕਿਹਾ ਕਿ ਫਿਰ ਅਸੀਂ ਕਿੱਥੇ ਜਾ ਕੇ ਪ੍ਰਚਾਰ ਕਰੀਏ। ਅਸੀਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰ ਰਹੇ ਹਾਂ ਤੇ ਗੁਰੂ ਦੇ ਲੜ੍ਹ ਲਾ ਰਹੇ ਹਾਂ ਤਾਂ ਵੀ ਸਰਕਾਰ ਵੱਲੋਂ ਸਾਡੇ ਉੱਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।
'ਦੇਸ਼ 'ਚ ਸਿੱਖਾਂ ਨੂੰ ਅੱਤਵਾਦੀ ਜਾਂ ਵੱਖਵਾਦੀ ਦੇ ਨਾਂ ਨਾਲ ਭੰਡਿਆ ਜਾਂਦਾ':- ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਖ਼ਾਲਸਾ ਨੇ ਕਿਹਾ ਸਰਾਸਰ ਕੇਂਦਰ ਸਰਕਾਰ ਉਹ ਸਿੱਖਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸਰਕਾਰ ਦੇ ਸਤਾਏ ਹੋਏ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ, ਪੰਜਾਬ ਤਬਾਹ ਹੋ ਰਿਹਾ ਹੈ। ਉਹਨਾਂ ਕਿਹਾ ਪਿਆਰ ਦੇ ਨਾਲ ਕਿਹੜੇ ਦੁਨੀਆਂ ਦੇ ਮਸਲੇ ਜਿਹੜੇ ਹੱਲ ਨਹੀਂ ਕੀਤੇ ਜਾ ਸਕਦੇ, ਜਦੋਂ ਵੀ ਅਸੀਂ ਕੋਈ ਆਪਣੀ ਮੰਗ ਰੱਖਦੇ ਹਾਂ ਸਾਨੂੰ ਅੱਤਵਾਦੀ ਜਾਂ ਵੱਖਵਾਦੀ ਕਿਹਾ ਜਾਂਦਾ ਹੈ। ਉਹਨਾਂ ਕਿਹਾ ਕਿ ਹਰੇਕ ਗੱਲ ਵਿੱਚ ਵੀ ਸਾਨੂੰ ਅੱਤਵਾਦੀ ਕਹਿ ਕੇ ਭੰਡਿਆ ਜਾ ਰਿਹਾ ਹੈ।
'ਹਿੰਦੂ ਰਾਸ਼ਟਰ ਬਣਾਉਣ ਵਾਲਿਆਂ 'ਤੇ ਕੋਈ NSA ਨਹੀਂ':- ਬਾਬਾ ਰਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਹਿੰਦੁਸਤਾਨ ਵਿੱਚ ਅਸੀਂ ਵੇਖਦੇ ਹਾਂ ਭੰਗਵੇ ਸਾਧੂ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰ ਰਹੇ ਹਨ, ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕਰ ਰਹੇ ਹਨ, ਗਲਤ ਪ੍ਰਚਾਰ ਕਰ ਰਹੇ ਹਨ, ਉਹਨਾਂ ਉੱਤੇ ਕੋਈ ਵੀ ਐਨ.ਐਸ.ਏ ਨਹੀਂ ਲਗਾਈ। ਉਹਨਾਂ ਕਿ ਕੇਂਦਰ ਸਰਕਾਰ ਦੀ ਪਾਲਿਸੀ ਹੈ, ਸਾਨੂੰ ਸਿੱਖਾਂ ਨੂੰ ਤਬਾਹ ਕਰਨ ਦੀ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਫਸਾਉਣ ਦੀ ਕੁੱਝ ਨੌਜਵਾਨ ਧੱਕੇਸ਼ਾਹੀ ਦਾ ਸ਼ਿਕਾਰ ਹੋ ਕੇ ਵਿਦੇਸ਼ਾਂ ਵਿੱਚ ਚਲੇ ਜਾਣ, ਜਿਸ ਨਾਲ ਪੰਜਾਬ ਖਾਲੀ ਹੋ ਜਾਵੇ।
'ਖ਼ਾਲਸਾ ਵਹੀਰ ਰੁੱਕਣ ਨਹੀਂ ਦੇਵਾਂਗੇ':- ਬਾਬਾ ਰਾਮ ਸਿੰਘ ਖਾਲਸਾ ਨੇ ਕਿਹਾ ਕੱਲ੍ਹ 14 ਤਾਰੀਕ ਸਵੇਰੇ 6 ਵਜੇ ਤੋਂ ਹੀ ਪੁਲਿਸ ਉਹਨਾਂ ਦੇ ਬੂਹੇ ਦੇ ਬਾਹਰ ਬੈਠੀ ਹੈ, ਅੱਜ ਵੀ ਐਤਵਾਰ ਸਵੇਰ ਨੂੰ ਵੀ ਪੁਲਿਸ ਉਹਨਾਂ ਦੇ ਬੂਹੇ ਦੇ ਬਾਹਰ ਬੈਠੀ ਹੋਈ ਹੈ। ਉਹਨਾਂ ਨੇ ਕਿਹਾ ਕਿ ਅਸੀਂ ਪੁੱਛਿਆ ਤੇ ਉਹ ਕਹਿੰਦੇ ਹਨ ਕਿ ਤੁਸੀਂ ਵਹੀਰ ਬੰਦ ਕਰ ਦੋ ਤੁਸੀਂ ਵਹੀਰ ਨਾ ਕੱਢੋ, ਅਸੀਂ ਕਿਹਾ ਤੁਸੀਂ ਹੁਣ ਸਾਡੇ ਨਾਲ ਧੱਕੇਸ਼ਾਹੀ ਨਹੀਂ ਕਰ ਸਕਦੇ ਸਾਡਾ ਕੰਮ ਹੈ, ਧਰਮ ਦਾ ਪ੍ਰਚਾਰ ਕਰਨਾ। ਉਹਨਾਂ ਕਿਹਾ ਅਸੀਂ ਆਉਣ ਵਾਲੇ ਦਿਨਾਂ ਵਿੱਚ ਧਰਮ ਪ੍ਰਚਾਰ ਦੀ ਲਹਿਰ ਨਗਰ ਕੀਰਤਨ ਖ਼ਾਲਸਾ ਵਹੀਰ ਨੂੰ ਰੁੱਕਣ ਨਹੀਂ ਦੇਵਾਂਗੇ। ਵੱਡੇ ਗਰਮ ਖਿਆਲੀ ਜਥੇਬੰਦੀਆਂ ਨੂੰ ਲੈ ਕੇ ਅਸੀਂ ਦੁਬਾਰਾ ਇਹ ਵਹੀਰ ਸ਼ੁਰੂ ਕਰਾਂਗੇ। ਉਹਨਾਂ ਕਿਹਾ ਆਉਣ ਵਾਲੇ ਸਮੇਂ ਵਿੱਚ ਇਹ ਵਹੀਰ ਨੂੰ ਲੈ ਕੇ ਲੈ ਕੇ ਸੰਗਤ ਨੂੰ ਬੁਲਾਵਾ ਦੇ ਕੇ ਵਹੀਰ ਨਗਰ ਕੀਰਤਨ ਜ਼ਰੂਰ ਕੱਢਾਂਗੇ।