ETV Bharat / state

ਹਜ਼ੂਰੀ ਰਾਗੀਆਂ ਨੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਖ਼ਿਲਾਫ਼ ਦਿੱਤਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ - ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਦੀ ਸੇਵਾ ਕਰਦੇ ਹਜ਼ੂਰੀ ਰਾਗੀ ਸਿੰਘ ਦਾ ਇੱਕ ਜੱਥਾ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥ ਗਿਆਨੀ ਜਗਤਾਰ ਸਿੰਘ ਦੇ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਿਆ। ਇਸ ਮੌਕੇ ਇਨ੍ਹਾਂ ਰਾਗੀ ਸਿੰਘਾਂ ਨੇ ਕਿਹਾ ਕਿ ਉਹ ਅਕਾਲ ਤਖ਼ਤ 'ਤੇ ਆਪਣੀਆਂ ਕੁਝ ਬੇਨਤੀਆਂ ਲੈ ਕੇ ਆਏ ਹਨ।

hazuri ragis filed a petition against the head granthi of Sri Darbar Sahib at Sri Akal Takht Sahib
ਹਜ਼ੂਰੀ ਰਾਗੀਆਂ ਨੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਖ਼ਿਲਾਫ਼ ਦਿੱਤਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ
author img

By

Published : Aug 5, 2020, 4:47 AM IST

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਦੀ ਸੇਵਾ ਕਰਦੇ ਹਜ਼ੂਰੀ ਰਾਗੀ ਸਿੰਘ ਦਾ ਇੱਕ ਜੱਥਾ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥ ਗਿਆਨੀ ਜਗਤਾਰ ਸਿੰਘ ਦੇ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਿਆ। ਇਸ ਮੌਕੇ ਇਨ੍ਹਾਂ ਰਾਗੀ ਸਿੰਘਾਂ ਨੇ ਕਿਹਾ ਕਿ ਉਹ ਅਕਾਲ ਤਖ਼ਤ 'ਤੇ ਆਪਣੀਆਂ ਕੁਝ ਬੇਨਤੀਆਂ ਲੈ ਕੇ ਆਏ ਹਨ।

ਹਜ਼ੂਰੀ ਰਾਗੀਆਂ ਨੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਖ਼ਿਲਾਫ਼ ਦਿੱਤਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ

ਰਾਗੀ ਸਿੰਘ ਦੇ ਜੱਥੇ ਦੀ ਅਗਵਾਈ ਕਰਦੇ ਹਜ਼ੂਰੀ ਰਾਗੀ ਉਂਕਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦਾ ਵੱਡਾ ਪ੍ਰਬੰਧ ਹੈ ਛੋਟੀਆਂ ਮੋਟੀਆਂ ਗਲਤੀਆਂ ਹੁੰਦੀਆਂ ਰਹਿੰਦੀਆਂ ਹਨ।ਇਸ ਲਈ ਉਹ ਸਿੱਖਾਂ ਦੀ ਸੁਪਰੀਮ ਪਾਵਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਪਹੁੰਚੇ ਹਨ।

ਹਜ਼ੂਰੀ ਰਾਗੀ ਉਂਕਾਰ ਸਿੰਘ ਨੇ ਬਹੁਤਾ ਸਪੱਸ਼ਟ ਨਹੀਂ ਕੀਤਾ ਕਿ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਹਜ਼ੂਰੀ ਰਾਗੀਆਂ ਨਾਲ ਕਿਸ ਤਰ੍ਹਾਂ ਵਰਤਾਓ ਕੀਤਾ ਜਾ ਰਿਹੈ ? ਪਰ ਇਨ੍ਹਾਂ ਕਿਹਾ ਕਿ ਹਜੂਰੀ ਰਾਗੀਆਂ ਨਾਲ ਮੱਤਭੇਦ ਚੱਲ ਰਹੇ ਹਨ ਅਤੇ ਗਿਆਨੀ ਜਗਤਾਰ ਸਿੰਘ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਵਿੱਚ ਹਜ਼ੂਰੀ ਰਾਗੀਆਂ ਬਾਰੇ ਠੀਕ ਨਹੀਂ ਬੋਲਿਆ।

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਹੁਤ ਉਮੀਦਾਂ ਹਨ, ਇਸ ਲਈ ਉਹ ਆਪਣੀ ਫਰਿਆਦ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਵਿਖੇ ਕੀਰਤਨ ਕਰ ਰਹੇ ਰਾਗੀ ਸਿੰਘਾਂ ਦਾ ਤਜਰਬਾ ਬਹੁਤ ਪੁਰਾਣਾ ਹੈ ਤੇ ਉਹ ਕੀਰਤਨ ਦੀ ਮਰਿਆਦਾ ਸਮਝਦੇ ਹਨ।

ਗਿਆਨੀ ਜਗਤਾਰ ਸਿੰਘ ਵੱਲੋਂ ਅੱਧ ਵਿਚਾਲੇ ਕੀਰਤਨ ਰੋਕਣ ਦੇ ਸਵਾਲ ਦੇ ਜਵਾਬ ਵਿੱਚ ਹਜ਼ੂਰੀ ਰਾਗੀ ਉਂਕਾਰ ਸਿੰਘ ਨੇ ਕਿਹਾ ਕਿ ਇਹ ਮਸਲਾ ਵੀ ਜਥੇਦਾਰ ਸਾਹਿਬ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਮਾਮਲੇ ਨੂੰ ਆਪਸ ਵਿੱਚ ਸੁਲਝਾਉਣਾ ਚਾਹੁੰਦੇ ਸਨ ਪਰ ਜਦੋਂ ਨਾ ਸੁਲਝਿਆ ਤਾਂ ਉਹ ਜਥੇਦਾਰ ਸਾਹਿਬ ਕੋਲ ਪਹੁੰਚੇ ਹਨ।

ਗਿਆਨੀ ਉਂਕਾਰ ਸਿੰਘ ਨੇ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਬਹੁਤ ਸੂਝਵਾਨ, ਗੁਰਬਾਣੀ ਨੂੰ ਜਾਣਨ ਵਾਲੇ ਅਤੇ ਗੁਰਮਿਤ ਸੰਗੀਤ ਨੂੰ ਸਮਝਣ ਵਾਲੇ ਹਨ। ਇਸ ਲਈ ਉਨ੍ਹਾਂ ਤੋਂ ਪੂਰੀਆਂ ਉਮੀਦਾਂ ਹਨ ਕਿ ਹਜ਼ੂਰੀ ਰਾਗੀਆਂ ਨਾਲ ਇਨਸਾਫ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.