ਬਿਆਸ: ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੇ ਡੇਰਾ ਰਾਧਾ ਸੁਆਮੀ ਬਿਆਸ ਪਹੁੰਚੇ, ਜਿੱਥੇ ਉਹਨਾਂ ਨੇ ਡੇਰਾ ਮੁਖੀ ਗੁਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਸੂਤਰਾਂ ਅਨੁਸਾਰ ਹਰਿਆਣਾ ਗਵਰਨਰ ਬੰਡਾਰੂ ਦੱਤਾਤ੍ਰੇਯ ਇੱਕ ਮਿੰਨੀ ਜਹਾਜ਼ ਰਾਹੀਂ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਪਹੁੰਚੇ ਸਨ, ਜਿੱਥੇ ਉਹ ਕਰੀਬ ਡੇਢ ਘੰਟੇ ਲਈ ਰੁਕੇ ਤੇ ਫਿਰ ਵਾਪਿਸ ਚਲੇ ਗਏ। ਮੁਲਾਕਾਤ ਤੋਂ ਬਾਅਦ ਹਰਿਆਣਾ ਗਵਰਨਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) ਉੱਤੇ ਇਸ ਸਬੰਧੀ ਜਾਣਕਾਰੀ ਦਿੱਤੀ।
ਗਵਰਨਰ ਬੰਡਾਰੂ ਦੱਤਾਤ੍ਰੇਯ ਨੇ ਸੋਸ਼ਲ ਮੀਡੀਆ ਉੱਤੇ ਦਿੱਤੀ ਜਾਣਕਾਰੀ: ‘ਅੱਜ ਡੇਰਾ ਬਿਆਸ ਵਿਖੇ ਬਾਬਾ ਗੁਰਿੰਦਰ ਸਿੰਘ ਜੀ ਨੂੰ ਮਿਲ ਕੇ ਬਹੁਤ ਹੀ ਧੰਨ ਮਹਿਸੂਸ ਕਰ ਰਹੇ ਹਾਂ। ਅਸੀਂ ਸੰਗਠਨ, ਅਤੇ ਇਸ ਸ਼ਾਨਦਾਰ ਸਤਿਸੰਗ ਦੀ ਸ਼ੁਰੂਆਤ ਬਾਰੇ ਗੱਲ ਕੀਤੀ। ਇਹ ਇੱਕ ਬਹੁਤ ਵਧੀਆ ਅਧਿਆਤਮਿਕ ਸੰਸਥਾ ਹੈ। ਇਹ ਵਿਸ਼ਵਾਸ ਕਿ 'ਰੱਬ ਸਾਡੇ ਅੰਦਰ ਹੈ' ਅਤੇ 'ਮਨੁੱਖਤਾ ਦੀ ਸੇਵਾ ਪਰਮਾਤਮਾ ਦੀ ਸੇਵਾ ਹੈ' ਸੰਗਠਨ ਦੁਆਰਾ ਫੈਲਾਏ ਜਾ ਰਹੇ ਕੁਝ ਮੁੱਖ ਵਿਸ਼ਵਾਸ ਹਨ। ਪ੍ਰਮਾਤਮਾ ਸਾਡੇ ਅੰਦਰ ਹੈ ਅਤੇ ਉਸ ਤੱਕ ਪਹੁੰਚਣ ਲਈ ਸਾਨੂੰ ਆਪਣੇ ਆਪ ਨੂੰ ਬਦਲਣ ਅਤੇ ਆਪਣੇ ਅੰਦਰ ਜਾਣ ਦੀ ਲੋੜ ਹੈ।’
ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲੱਖਾਂ ਲੋਕਾਂ, ਖਾਸ ਕਰਕੇ ਔਰਤਾਂ ਨੂੰ ਸਤਿਸੰਗ ਵਿੱਚ ਸ਼ਾਮਲ ਹੁੰਦੇ ਦੇਖ ਕੇ ਮੈਂ ਹੈਰਾਨ ਹਾਂ। ਅੱਜ ਤਿੰਨ ਲੱਖ ਤੋਂ ਵੱਧ ਲੋਕ ਸਤਿਸੰਗ ਵਿੱਚ ਸ਼ਾਮਲ ਹੋਏ, ਜਿਨ੍ਹਾਂ ਨੂੰ ਬਿਨਾਂ ਕਿਸੇ ਫੀਸ ਦੇ ਲੰਗਰ ਵਰਤਾਇਆ ਜਾਂਦਾ ਹੈ।- ਬੰਡਾਰੂ ਦੱਤਾਤ੍ਰੇਯ, ਰਾਜਪਾਲ ਹਰਿਆਣਾ
ਹਰਿਆਣਾ ਗਵਰਨਰ ਬੰਡਾਰੂ ਦੱਤਾਤ੍ਰੇਯ ਨੇ ਲਿਖਿਆ ਕਿ ‘ਪੰਜ ਲੱਖ ਤੋਂ ਵੱਧ ਲੋਕਾਂ ਨੂੰ ਖਾਣਾ ਬਣਾਉਣ ਅਤੇ ਗਰਮ ਭੋਜਨ ਪਰੋਸਣ ਵਿੱਚ ਵਰਤੇ ਜਾਣ ਵਾਲੇ ਆਟੋਮੇਸ਼ਨ ਅਤੇ ਤਕਨਾਲੋਜੀ ਦਾ ਪੱਧਰ ਪ੍ਰਭਾਵਸ਼ਾਲੀ ਹੈ। ਲੋਕਾਂ ਦਾ ਸਵੈ ਅਨੁਸ਼ਾਸਨ ਅਤੇ ਸੇਵਾਦਾਰਾਂ ਦੁਆਰਾ ਨਿਰਸਵਾਰਥ ਸੇਵਾ ਵਧੇਰੇ ਪ੍ਰਭਾਵਸ਼ਾਲੀ ਹੈ। ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਸੰਸਥਾ ਦਾ ਕੋਈ ਕਰਮਚਾਰੀ ਨਹੀਂ ਹੈ। ਇੱਥੇ ਹਰ ਵਰਗ ਦੇ ਸੇਵਾਦਾਰ ਹੀ ਸੇਵਾ ਪ੍ਰਦਾਨ ਕਰ ਰਹੇ ਹਨ।’
-
Feeling immensely blessed to have met Baba Gurinder Singh ji today at Dera Beas. We spoke about the Organisation, and the origin of this wonderful Satsang. It is a very good spiritual Organisation. The belief that 'God is within us' and 'Service to mankind is service to God' are… pic.twitter.com/K8Su0r0W21
— Bandaru Dattatreya (@Dattatreya) December 17, 2023 " class="align-text-top noRightClick twitterSection" data="
">Feeling immensely blessed to have met Baba Gurinder Singh ji today at Dera Beas. We spoke about the Organisation, and the origin of this wonderful Satsang. It is a very good spiritual Organisation. The belief that 'God is within us' and 'Service to mankind is service to God' are… pic.twitter.com/K8Su0r0W21
— Bandaru Dattatreya (@Dattatreya) December 17, 2023Feeling immensely blessed to have met Baba Gurinder Singh ji today at Dera Beas. We spoke about the Organisation, and the origin of this wonderful Satsang. It is a very good spiritual Organisation. The belief that 'God is within us' and 'Service to mankind is service to God' are… pic.twitter.com/K8Su0r0W21
— Bandaru Dattatreya (@Dattatreya) December 17, 2023
ਇਹ ਨਿਰਸਵਾਰਥ ਸੇਵਾਦਾਰ ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਸ਼ਾਮਲ ਹਨ, ਪੰਜ ਲੱਖ ਤੋਂ ਵੱਧ ਲੋਕਾਂ ਨੂੰ ਭੋਜਨ ਤਿਆਰ ਕਰਨ ਅਤੇ ਪਰੋਸਣ ਵਿੱਚ ਮਦਦ ਕਰ ਰਹੀਆਂ ਹਨ, ਕੋਈ ਛੋਟਾ ਕਾਰਨਾਮਾ ਨਹੀਂ ਹੈ। ਇਹ ਸਮਾਜ ਨੂੰ ਇੱਕ ਸੰਦੇਸ਼ ਦਿੰਦਾ ਹੈ ਕਿ ਸਾਨੂੰ ਬੁਨਿਆਦੀ ਲੋੜਾਂ ਪ੍ਰਦਾਨ ਕਰਨ ਲਈ ਦੂਜੇ ਲੋਕਾਂ ਨੂੰ ਸਾਡੇ ਲਈ ਕੰਮ ਕਰਨ ਦੀ ਲੋੜ ਨਹੀਂ ਹੈ। ਸਿਹਤਮੰਦ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਆਪ ਕੰਮ ਕਰਨਾ ਚਾਹੀਦਾ ਹੈ ਅਤੇ ਇੱਕ ਦੂਜੇ ਦੀ ਸੇਵਾ ਕਰਨੀ ਚਾਹੀਦੀ ਹੈ। - ਬੰਡਾਰੂ ਦੱਤਾਤ੍ਰੇਯ, ਰਾਜਪਾਲ ਹਰਿਆਣਾ
ਬੰਡਾਰੂ ਦੱਤਾਤ੍ਰੇਯ ਨੇ ਲਿਖਿਆ ਕਿ ‘ਬਾਬਾ ਜੀ ਭਾਵੇਂ ਦੇਸ਼ ਅਤੇ ਦੁਨੀਆ ਭਰ ਵਿੱਚ ਫੈਲੇ ਸਤਿਸੰਗ ਘਰਾਂ ਦੇ ਨਾਲ ਇੰਨੀ ਵੱਡੀ ਸੰਸਥਾ ਦੀ ਅਗਵਾਈ ਕਰ ਰਹੇ ਹਨ, ਉਹ ਇੱਕ ਸਧਾਰਨ ਆਦਮੀ ਹਨ। ਸੰਸਾਰ ਵਿੱਚ ਹਰ ਸਮੇਂ ਅਤੇ ਸਥਾਨਾਂ ਦੇ ਸੰਤਾਂ ਦੇ ਸੰਦੇਸ਼ ਨੂੰ ਫੈਲਾਉਣ ਲਈ ਉਸਦੀ ਨਿਰਸਵਾਰਥ ਸੇਵਾ ਅਤੇ ਜੋਸ਼ ਸੱਚਮੁੱਚ ਸ਼ਲਾਘਾਯੋਗ ਹੈ। ਇਹ ਬਾਬਾ ਜੀ ਵਰਗੀਆਂ ਮਹਾਨ ਰੂਹਾਂ ਅਤੇ ਉਨ੍ਹਾਂ ਦੇ ਦਿਆਲਤਾ, ਪਿਆਰ ਅਤੇ ਨਿਰਸਵਾਰਥਤਾ ਦੇ ਸੰਦੇਸ਼ ਕਾਰਨ ਹੈ, ਸੰਸਾਰ ਵਿੱਚ ਚੰਗਿਆਈ ਅਤੇ ਅਨੰਦ ਹੈ। ਬਾਬਾ ਜੀ, ਉਹਨਾਂ ਦੀ ਟੀਮ ਅਤੇ ਸਾਰੇ ਸੇਵਾਦਾਰਾਂ ਨੂੰ ਮੇਰੀਆਂ ਦਿਲੋਂ ਵਧਾਈਆਂ।’
ਡੇਰੇ ਵਿੱਚ ਲਾਗਤਾਰ ਹਾਜ਼ਰੀ ਭਰ ਰਹੇ ਹਨ ਭਾਜਪਾ ਆਗੂ: ਜ਼ਿਕਰਯੋਗ ਹੈ ਕਿ ਬੀਤੇ 6 ਮਹੀਨੇ ਦੌਰਾਨ ਡੇਰਾ ਬਿਆਸ ਵਿੱਚ ਸਿਆਸੀ ਆਗੂਆਂ ਦਾ ਆਉਣਾ- ਜਾਣਾ ਚੱਲ ਰਿਹਾ ਹੈ। ਇਹਨਾਂ ਵਿੱਚ ਜੇਕਰ ਆਗੂਆਂ ਦੀ ਗੱਲ ਕਰੀਏ ਤਾਂ ਬੀਤੀ 02 ਜੁਲਾਈ ਨੂੰ ਰਾਸ਼ਟਰੀ ਚੇਅਰਮੈਨ (ਐੱਸ ਸੀ ਕਮਿਸ਼ਨ) ਵਿਜੈ ਸਾਂਪਲਾ, 11 ਸਤੰਬਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, 14 ਸਤੰਬਰ ਨੂੰ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼, 05 ਦਸੰਬਰ ਨੂੰ ਭਾਜਪਾ ਦੇ ਸੂਬਾ ਸੰਗਠਨ ਮੰਤਰੀ ਨਿਵਾਸੁਲੂ ਅਤੇ ਉਸ ਤੋਂ ਬਾਅਦ 08 ਦਸੰਬਰ ਨੂੰ ਆਰਐਸਐਸ ਪ੍ਰਮੁੱਖ ਮੋਹਨ ਭਾਗਵਤ ਨੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਿਖੇ ਪੁੱਜ ਕੇ ਡੇਰਾ ਬਿਆਸ ਪ੍ਰਮੁੱਖ ਨਾਲ ਮੁਲਾਕਾਤ ਕੀਤੀ।
ਵੱਡੇ ਆਗੂਆਂ ਨੇ ਵੀ ਭਰੀ ਹਾਜ਼ਰੀ: ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਕਾਂਗਰਸੀ ਆਗੂ ਰਾਹੁਲ ਗਾਂਧੀ, ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਹੋਰ ਅਨੇਕਾਂ ਵੱਡੇ ਸਿਆਸੀ ਚਿਹਰੇ ਵੀ ਡੇਰਾ ਬਿਆਸ ਮੁਖੀ ਨਾਲ ਮੁਲਾਕਾਤ ਕਰ ਚੁੱਕੇ ਹਨ ਅਤੇ ਅਕਸਰ ਡੇਰਾ ਬਿਆਸ ਵਿੱਚ ਵੱਖ-ਵੱਖ ਪਾਰਟੀਆਂ ਦੇ ਸਿਆਸੀ ਲੀਡਰਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ। ਇੱਥੇ ਇਹ ਵੀ ਸਪਸ਼ਟ ਕਰ ਦੱਈਏ ਕਿ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਕਿਸੇ ਵੀ ਸਿਆਸੀ ਪਾਰਟੀ ਦਾ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਸਮਰਥਨ ਦੇਖਣ ਨੂੰ ਨਹੀਂ ਮਿਲਿਆ ਹੈ।