ਅੰਮ੍ਰਿਤਸਰ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਉਥੇ ਹੀ ਉਨ੍ਹਾਂ ਵੱਲੋਂ ਅੰਮ੍ਰਿਤਸਰ ਵਿਚ ਹੋ ਰਹੇ ਬੀਐਸਐਫ (BSF) ਦੇ ਸਥਾਪਨਾ ਦਿਵਸ ਮੌਕੇ 'ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵੀ ਸ਼ਿਰਕਤ ਕੀਤੀ।
ਹਰਿਆਣਾ ਅਤੇ ਪੰਜਾਬ ਭਰਾਵਾਂ ਦਾ ਰਿਸ਼ਤਾ: ਇਸ ਤੋਂ ਪਹਿਲਾਂ ਮਨੋਹਰ ਲਾਲ ਖੱਟਰ ਵੱਲੋਂ ਦਰਬਾਰ ਸਾਹਿਬ ਪਹੁੰਚ ਕੇ ਗੁਰੂ ਅੱਗੇ ਆਪਣਾ ਸੀਸ ਨਿਵਾਈਆ। CM ਖੱਟਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ SYL ਦੇ ਮੁੱਦੇ 'ਤੇ ਜੇਕਰ ਹਰਿਆਣਾ ਅਤੇ ਪੰਜਾਬ ਦੀ ਸਹਿਮਤੀ ਬਣਦੀ ਹੈ ਤਾਂ ਛੋਟੇ-ਵੱਡੇ ਭਰਾ ਵਾਲਾ ਰਿਸ਼ਤਾ ਕਾਇਮ ਰਹੇਗਾ। ਸੁਪਰੀਮ ਕੋਰਟ ਇਸ ਉਪਰ ਜਲਦੀ ਕੋਈ ਨਾ ਕੋਈ ਫੈਸਲਾ ਵੀ ਜਰੂਰ ਆਵੇਗਾ।
SYL ਦੇ ਮੁੱਦੇ ਉਤੇ ਪੰਜਾਬ ਅਤੇ ਹਰਿਆਣਾ ਇੱਕ ਹੋ ਕੇ ਚੱਲਣਗੇ : SYL ਦੇ ਮੁੱਦੇ ਤੇ ਲਗਾਤਾਰ ਇਹ ਹਰਿਆਣਾ ਅਤੇ ਪੰਜਾਬ ਆਮਨੋ ਸਾਹਮਣੇ ਖੜ੍ਹਾ ਨਜ਼ਰ ਆਉਂਦਾ ਹੈ ਜੇਕਰ ਗੱਲ ਕੀਤੀ ਜਾਵੇ ਤਾਂ SYL ਦਾ ਮੁੱਦਾ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਹੈ। ਇਸ ਵਿੱਚ ਵੀ ਹਰਿਆਣਾ ਕਮੇਟੀ ਦੇ ਮੁੱਖ ਮੰਤਰੀ ਵੱਲੋਂ ਦੀ ਪਟੀਸ਼ਨ ਦਾਇਰ ਕੀਤੀ ਗਈ ਹੈ ਉਥੇ ਹੀ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਸਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਇਥੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਅਤੇ ਹਰਿਆਣਾ ਦੀ ਸਾਂਝ ਦੀ ਗੱਲ ਵੀ ਕੀਤੀ ਗਈ ਉਨ੍ਹਾਂ ਕਿਹਾ ਕਿ ਜੇਕਰ SYL ਦੇ ਮੁੱਦੇ ਉਤੇ ਪੰਜਾਬ ਅਤੇ ਹਰਿਆਣਾ ਇੱਕ ਹੋ ਕੇ ਚਲਨਗੇ। ਉਨ੍ਹਾਂ ਕਿਹਾ ਕਿ ਨਹੀਂ ਤਾਂ ਸੁਪਰੀਮ ਕੋਰਟ ਦਾ ਕੋਈ ਨਾ ਕੋਈ ਫ਼ੈਸਲਾ ਇਸ ਉਤੇ ਜ਼ਰੂਰ ਆਵੇਗਾ।
ਵਿਧਾਨ ਸਭਾ ਹਾਲ ਉਤੇ ਬੋਲੇ: ਅੱਗੇ ਚੰਡੀਗੜ੍ਹ ਭਵਨ ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ ਵਿਧਾਨ ਸਭਾ ਭਵਨ ਛੋਟਾ ਹੋਣ ਕਰਕੇ ਹਰੇਕ ਸੂੂਬਾ ਅਪਣਾ ਵਿਧਾਨ ਸਭਾ ਹਾਲ ਤਿਆਰ ਕਰ ਸਕਦਾ ਹੈ ਜੇਕਰ ਕਿਸੇ ਹੋਰ ਸੂਬੇ ਨੂੰ ਵੀ ਜ਼ਰੂਰਤ ਪਈ ਤਾਂ ਉਹ ਵੀ ਉਥੇ ਆ ਕੇ ਆਪਣਾ ਵਿਧਾਨ ਸਭਾ ਬਣਾ ਸਕਦਾ ਹੈ। ਇਸ ਵਿਚ ਕਿਸੇ ਨੂੰ ਵੀ ਆਪੱਤੀ ਨਹੀਂ ਹੋਣੀ ਚਾਹੀਦੀ ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਹਰਿਆਣਾ ਗੁਰਦੁਆਰਾ ਕਮੇਟੀ ਨੂੰ ਲੈ ਕੇ ਜੋ ਉਨ੍ਹਾਂ ਉੱਤੇ ਇਲਜ਼ਾਮ ਲਗਾ ਰਹੇ ਹਨ ਹਰਿਆਣਾ ਗੁਰਦੁਆਰਾ ਕਮੇਟੀ ਆਪਣੇ ਫੈਸਲੇ ਲੈਣ ਵਾਸਤੇ ਖੁਦ ਸਕਸ਼ਮ ਹੈ।
ਸੁਪਰੀਮ ਕੋਰਟ ਦੇ ਫੈਸਲੇ ਦੀ ਉਡੀਕ: ਇਥੇ ਜ਼ਿਕਰਯੋਗ ਹੈ ਕਿ ਜਦੋਂ ਪੰਜਾਬ ਦੇ ਪਾਣੀਆਂ ਦੀ ਗੱਲ ਹੁੰਦੀ ਹੈ ਉਸ ਨੇ ਮਨੋਹਰ ਲਾਲ ਖੱਟਰ ਨੇ ਸ਼ਾਹੀ ਹਰਿਆਣਾ ਦੇ ਹੱਕ ਵਿੱਚ ਆਉਂਦੇ ਕਿਉਂਕਿ ਉਨ੍ਹਾਂ ਵੱਲੋਂ ਹਮੇਸ਼ਾ ਹੀ SYL ਦੇ ਮੁੱਦੇ ਤੇ ਪਾਣੀ ਦੀ ਗੱਲ ਆਪਣੇ ਹੱਕ ਦੇ ਵਿੱਚ ਗੱਲ ਕਰ ਦਿੱਤੀ ਜਾਂਦੀ ਹੈ। ਉਥੇ ਹੀ ਹਰਿਆਣਾ ਸਰਕਾਰ ਵੱਲੋਂ ਵੀ ਸੁਪਰੀਮ ਕੋਰਟ ਵਿੱਚ ਇਸ ਨੂੰ ਲੈ ਕੇ ਅਰਜ਼ੀ ਦਾਖ਼ਲ ਕੀਤੀ ਹੋਈ ਹੈ ਅਤੇ ਇਸ ਦਾ ਫੈਸਲਾ ਵੀ ਜਲਦ ਆ ਗਿਆ ਐਸਵਾਈਐਲ (SYL) ਮੁੱਦੇ ਉਤੇ ਅੱਜ ਇਕ ਵਾਰ ਫਿਰ ਤੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਪੰਜਾਬ ਅਤੇ ਹਰਿਆਣਾ ਨੂੰ ਭਰਾ ਦੱਸ ਕੇ ਪਾਣੀ ਅਤੇ ਆਪਣੇ ਹੱਕ ਦੀ ਗੱਲ ਵੀ ਜਤਾਈ ਗਈ ਹੈ ਹੁਣ ਵੇਖਣਾ ਹੋਵੇਗਾ ਕਿ ਅਜਿਹਾ ਦਾ ਪਾਣੀ ਹਰਿਆਣਾ ਨੂੰ ਮਿਲਦਾ ਹੈ ਸੁਪਰੀਮ ਕੋਰਟ ਇਸ ਤੇ ਕੋਈ ਨਾ ਕੋਈ ਫੈਸਲਾ ਹੈ।
ਇਹ ਵੀ ਪੜ੍ਹੋ:- Gang War In Rajasthan:ਗੈਂਗਸਟਰ ਰਾਜੂ ਠੇਹਟ ਦੇ ਕਤਲ ਦਾ Live video