ਅੰਮ੍ਰਿਤਸਰ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਮੰਜੀ ਹਾਲ ਸਾਹਿਬ ਕਥਾ 'ਚ ਹਾਜ਼ਰੀ ਭਰਨ ਪਹੁੰਚੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਈ ਮੁੱਦਿਆਂ ਉੱਤੇ ਗੱਲ ਕੀਤੀ। ਇਸ ਦੌਰਾਨ ਜਥੇਦਾਰ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਮੁਹੰਮਦ ਜਿਨਾਹ ਦੀ ਤਸਵੀਰ ਗੁਰੂ ਨਾਨਕ ਦੇਵ ਜੀ ਤਸਵੀਰ ਤੋਂ ਉਪਰ ਲੱਗੇ ਹੋਣ ਦੀ ਗੱਲ ਉੱਤੇ ਵੀ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ, "ਮੈਂ ਆਪ ਗਿਆ ਹਾਂ ਨਨਕਾਣਾ ਸਾਹਿਬ। ਮੈਂ ਉਹ ਤਸਵੀਰ ਉਸ ਵੇਲੇ ਨਹੀਂ ਦੇਖੀ, ਪਰ ਜੇਕਰ ਅਜਿਹਾ ਹੈ, ਤਾਂ ਇਹ ਬਹੁਤ ਮੰਦਭਾਗਾ ਹੈ। ਗੁਰੂ ਸਾਹਿਬ ਤੋਂ ਉੱਪਰ ਕੋਈ ਨਹੀਂ ਹੋਣਾ ਚਾਹੀਦਾ। ਉਨ੍ਹਾਂ ਤੋਂ ਉੱਪਰ ਕੇਵਲ 'ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ।"
- RULES CHANGE AADHAAR ENROLLMENT: ਆਧਾਰ ਬਣਾਉਣ ਵਾਲਿਆਂ ਲਈ ਵੱਡੀ ਖਬਰ, ਸਿਰਫ ਇੱਕ ਬਾਇਓਮੈਟ੍ਰਿਕ ਨਾਲ ਹੋਵੇਗਾ ਨਾਮਾਂਕਣ
- ਵਿਸ਼ਨੂੰਦੇਵ ਸਾਈਂ ਹੋਣਗੇ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ, ਭਾਜਪਾ ਵਿਧਾਇਕ ਦਲ ਦੀ ਬੈਠਕ 'ਚ ਲਿਆ ਫੈਸਲਾ
- ਦਰਦਨਾਕ ਹਾਦਸਾ: ਤਿੰਨ ਮੋਟਰਸਾਈਕਲ ਸਵਾਰਾਂ 'ਤੇ ਡਿੱਗੀ ਬਿਜਲੀ ਦੀ ਤਾਰ, ਪਤੀ-ਪਤਨੀ ਜ਼ਿੰਦਾ ਸੜੇ, ਇੱਕ ਜ਼ਖਮੀ
ਬੰਦੀ ਸਿੰਘਾਂ ਲਈ ਇਕਜੁੱਟ ਹੋਣਾ ਜਰੂਰੀ : ਇਸ ਮੌਕੇ ਬੰਦੀ ਸਿੰਘਾਂ ਦੇ ਰਿਹਾਈ ਨੂੰ ਲੈਕੇ ਵੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ SGPC ਜੋ ਕਾਰਜ ਕਰ ਰਹੀ ਹੈ, ਉਹ ਚੰਗੀ ਗੱਲ ਹੈ, ਪਰ ਜਦੋਂ ਤੱਕ ਇਕੱਠੇ ਹੋ ਕੇ ਹੰਭਲਾ ਨਹੀਂ ਮਾਰਿਆ ਜਾਵੇਗਾ, ਉਦੋਂ ਤੱਕ ਮੁੱਦਾ ਹੱਲ ਨਹੀਂ ਹੋਵੇਗਾ। ਇਸ ਲਈ ਸਾਂਝੇ ਤੌਰ 'ਤੇ ਜਥੇਬੰਦੀਆਂ ਨੂੰ ਇਕਜੁਟ ਹੋਣ ਦੀ ਲੋੜ ਹੈ।
ਪੰਜਵੜ ਦੇ ਬੇਟੇ ਨੂੰ ਅਸਥੀਆਂ ਪ੍ਰਵਾਹ ਕਰਨ ਲਈ ਰੋਕਿਆ : ਉਥੇ ਹੀ ਪਾਕਿਸਤਾਨ 'ਚ ਪਰਮਜੀਤ ਸਿੰਘ ਪੰਜਵੜ ਦੇ ਬੇਟੇ ਨੂੰ ਅਸਥੀਆਂ ਪ੍ਰਵਾਹ ਕਰਨ ਲਈ ਰੋਕਿਆ ਜਾ ਰਿਹਾ। ਇਹ ਮੰਦਭਾਗਾ ਕਾਰਾ ਹੈ ਦੁਨੀਆਂ ਦੇ ਕਿਸੇ ਸੀ ਮੁਲਕ ਦੇ ਕਨੂੰਨ 'ਚ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਵਤਾਰ ਸਿੰਘ ਖੰਡੇ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਤੋਂ ਰੋਕਿਆ ਗਿਆ ਅਤੇ ਹੁਣ ਪੰਜਵੜ ਦੀਆਂ ਅਸਥੀਆਂ ਨੂੰ, ਜੋ ਕਿ ਸਰਾਸਰ ਉਲੰਘਣਾ ਹੈ। ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।
ਸਿੱਖਾਂ ਖਿਲਾਫ ਨੇਰਿਟਿਵ : ਉਥੇ ਹੀ ਸਿੱਖਾਂ ਨੂੰ ਖਾਲਿਸਤਾਨੀ ਕਹੇ ਜਾਣ ਨੂੰ ਲੈਕੇ ਵੀ ਉਨ੍ਹਾਂ ਕਿਹਾ ਕਿ ਸਿੱਖਾਂ ਖਿਲਾਫ ਨੇਰਿਟਿਵ ਸਿਰਜਿਆ ਜਾ ਰਿਹਾ ਹੈ। ਸਿੱਖਾਂ ਵਰਗਾ ਅਮਨ ਸ਼ਾਂਤੀ ਚਾਹੁੰਣ ਵਾਲਾ ਕੋਈ ਧਰਮ ਨਹੀਂ। ਸਿੱਖਾ ਦੀ ਮਾਰਿਆਦਾ ਨੂੰ ਘਾਣ ਲਾਇਆ ਜਾਂਦਾ ਹੈ। ਸਿੱਖਾ ਨੂੰ ਉਕਸਾਇਆ ਜਾਂਦਾ ਹੈ, ਤਾਂ ਉਹ ਐਗਰੈਸਿਵ ਹੁੰਦੇ ਹਨ। ਜਦੋਂ ਸਿੱਖਾ ਨੂੰ ਵੱਖਵਾਦੀ ਤੇ ਅੱਤਵਾਦੀ ਕਿਹਾ ਜਾਂਦਾ ਅਜਿਹਾ ਕਰਨਾ ਬੇਹੱਦ ਮੰਦਭਾਗਾ ਹੈ।