ਅੰਮ੍ਰਿਤਸਰ: ਅਕਸਰ ਵੇਖਣ ਨੂੰ ਮਿਲਦਾ ਹੈ ਕਿ ਕਈ ਵਾਰ ਗਲਤੀ ਨਾਲ ਪਾਕਿਸਤਾਨ ਦੇ ਨਾਗਰਿਕ ਭਾਰਤ ਦੀ ਸੀਮਾ ਦੇ ਅੰਦਰ ਦਾਖਲ ਹੋ ਜਾਂਦੇ ਹਨ ਅਤੇ ਭਾਰਤ ਦੇ ਲੋਕ ਪਾਕਿਸਤਾਨ ਦੀ ਸੀਮਾ 'ਚ ਚਲੇ ਜਾਂਦੇ ਹਨ। ਇੱਕ ਅਜਿਹਾ ਹੀ ਮਾਮਲਾ 21 ਅਕਤੂਬਰ ਨੂੰ ਸਾਹਮਣੇ ਆਇਆ ਜਦੋਂ ਭਾਰਤੀ ਸਰਹੱਦ 'ਚ ਦਾਖਲ ਹੋਣ ਵਾਲੇ ਇੱਕ ਨਾਗਰਿਕ ਨੂੰ ਬੀਐੱਸਐੱਫ਼ ਦੇ ਜਵਾਨਾਂ ਨੇ ਕਾਬੂ ਕਰ ਲਿਆ ਸੀ। ਪਾਕਿਸਤਾਨੀ ਨਾਗਰਿਕ ਨੂੰ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਉਹ ਆਈਬੀ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖਲ ਹੋਇਆ। ਇਹ ਖੇਤਰ ਅੰਮ੍ਰਿਤਸਰ ਦੇ ਪਿੰਡ ਚਾਹਰਪੁਰ 'ਚ ਪੈਂਦਾ ਹੈ।
- Christian Community Angry At Dharendra Shastri : ਬਗੇਸ਼ਵਰ ਧਾਮ ਧਰਿੰਦਰ ਸ਼ਾਸਤਰੀ ਨੇ ਬੋਲੇ 'ਅਪਸ਼ਬਦ', ਇਸਾਈ ਭਾਈਚਾਰੇ ਨੇ ਜਤਾਈ ਨਾਰਾਜ਼ਗੀ
- Drug Trafficker's Property Seized : ਭਦੌੜ ਦੇ ਇੱਕ ਨਸ਼ਾ ਤਸਕਰ ਦੀ ਪੌਣੇ ਦੋ ਕਰੋੜ ਦੇ ਕਰੀਬ ਦੀ ਜਾਇਦਾਦ ਪੁਲਿਸ ਨੇ ਕੀਤੀ ਜ਼ਬਤ
- Dharna in Front of Sangrur DC's office : ਸੰਗਰੂਰ ਦੇ ਡੀਸੀ ਦੀ ਰਿਹਾਇਸ਼ ਦੇ ਸਾਹਮਣੇ ਅਧਿਆਪਕਾਂ ਨੇ ਦਿੱਤਾ ਧਰਨਾ
ਗਲਤੀ ਨਾਲ ਸਰਹੱਦ ਕੀਤੀ ਪਾਰ: ਦੱਸ ਦਈਏ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫੜਿਆ ਗਿਆ ਪਾਕਿਸਤਾਨੀ ਨਾਗਰਿਕ ਅਣਜਾਣੇ ਵਿੱਚ ਭਾਰਤੀ ਖੇਤਰ ਵਿਚ ਆ ਗਿਆ ਸੀ। ਉਸ ਕੋਲੋਂ ਕੋਈ ਵੀ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ। ਜਿਸ ਦੇ ਚਲਦੇ ਬੀਐਸਐਫ ਨੇ ਪਾਕਿਸਤਾਨ ਰੇਂਜਰਾਂ ਤੱਕ ਪਹੁੰਚ ਕੀਤੀ ਅਤੇ ਇਸ ਮਾਮਲੇ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ। ਇਸ ਤੋਂ ਇਲਾਵਾ 22 ਅਕਤੂਬਰ ਦੁਪਹਿਰ ਨੂੰ ਫੜੇ ਗਏ ਪਾਕਿਸਤਾਨੀ ਨਾਗਰਿਕ ਨੂੰ ਮਨੁੱਖੀ ਆਧਾਰ 'ਤੇ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ। ਜਦੋਂ ਵੀ ਕੋਈ ਅਣਜਾਣੇ ਵਿੱਚ ਸਰਹੱਦ ਪਾਰ ਕਰਨ ਵਾਲਿਆਂ ਨਾਲ ਨਜਿੱਠਦੇ ਹੋਏ, ਬੀ.ਐੱਸ.ਐਫ ਹਮੇਸ਼ਾ ਇੱਕ ਮਨੁੱਖੀ ਪਹੁੰਚ ਅਪਣਾਉਂਦੀ ਹੈ।