ਅੰਮ੍ਰਿਤਸਰ: ਰਬ ਦਿਆਂ ਰੰਗਾਂ ਨੂੰ ਰਬ ਹੀ ਜਾਣਦੇ...ਇਹ ਕਹਾਵਤ ਨੂੰ ਪੂਰਨ ਕਰਦਾ ਹੈ, ਅੰਮ੍ਰਿਤਸਰ ਦੇ ਅੰਨਗੜ੍ਹ ਇਲਾਕੇ ਦਾ ਵਾਸੀ ਇਹ ਪਤੀ-ਪਤਨੀ ਦਾ ਜੋੜਾ। ਦੋਵੇ ਜੀਅ ਚਲ-ਫਿਰ ਨਹੀਂ ਸਕਦੇ, ਪੁੱਤਰ ਤੋਂ ਇਲਾਵਾ ਕੋਈ ਭੈਣ-ਭਾਈ ਦਾ ਸਾਥ ਵੀ ਨਹੀਂ ਹੈ। ਪੁੱਤਰ ਅਜੇ ਛੋਟਾ ਹੈ, ਜੋ ਕਿ ਸਕੂਲ ਜਾਂਦਾ ਸੀ, ਪਰ ਲਾਕਡਾਊਨ ਤੋਂ ਬਾਅਦ ਉਸ ਨੂੰ ਸਕੂਲ ਵੀ ਨਹੀਂ ਭੇਜ ਸਕੇ। ਕਾਰਨ ਰਿਹਾ ਗਰੀਬੀ। ਸਰੀਰਕ ਤੇ ਆਰਥਿਕ ਤੌਰ ਉੱਤੇ ਕਮਜ਼ੋਰ ਦੋਵੇ ਪਤੀ-ਪਤਨੀ ਨੇ ਫਿਰ ਵੀ ਹੌਂਸਲਾ ਨਹੀਂ ਹਾਰਿਆ। ਦੋਵੇਂ ਜੀਅ ਮੰਗਣ ਦੀ ਬਜਾਏ, ਖੁਦ ਮਿਹਨਤ ਕਰਕੇ ਕਮਾ ਰਹੇ ਹਨ, ਭਾਵੇਂ ਕਿ ਰੋਟੀ ਡੰਗ ਜਿੰਨਾ ਹੀ।
ਕਿਸੇ ਅੱਗੇ ਹੱਥ ਨਹੀਂ ਫੈਲਾਇਆ: ਪੋਲੀਓ ਦੇ ਸ਼ਿਕਾਰ ਹੋਏ ਵਿਅਕਤੀ ਟੋਨੀ ਨੇ ਦੱਸਿਆ ਕਿ ਉਹ ਪਹਿਲਾਂ ਦਰਜੀ ਦਾ ਕੰਮ ਕਰਦਾ ਸੀ, ਪਰ ਉਸ ਨਾਲ ਘਰ ਦੀ ਰੋਟੀ ਵੀ ਨਹੀਂ ਚੱਲਦੀ ਸੀ। ਫੇਰ ਮੈਨੂੰ ਕਿਸੇ ਨੇ ਪਕੌੜਿਆਂ ਦਾ ਕੰਮ ਕਰਨ ਦੀ ਸਲਾਹ ਦਿੱਤੀ। ਉਸ ਤੋਂ ਬਾਅਦ ਉਸ ਨੇ ਪਕੌੜਿਆਂ ਦਾ ਕੰਮ ਸ਼ੁਰੂ ਕਰ ਲਿਆ। ਕਿਸੇ ਤਰ੍ਹਾਂ ਘਰ ਦਾ ਗੁਜ਼ਾਰਾ ਹੋਣ ਲੱਗ ਪਿਆ ਹੈ। ਇਸ ਕੰਮ ਵਿੱਚ ਉਸ ਦੀ ਪਤਨੀ ਕਸ਼ਮੀਰ ਕੋਰ ਵੀ ਟੋਨੀ ਦੇ ਨਾਲ ਉਸ ਦੀ ਮਦਦ ਕਰਦੀ ਹੈ। ਉਨ੍ਹਾਂ ਦਾ ਇਕ ਪੁੱਤਰ ਹੈ।
- MIG-21 Crash : ਹਨੂੰਮਾਨਗੜ੍ਹ ਵਿੱਚ MIG-21 ਹਾਦਸਾਗ੍ਰਸਤ, 2 ਸਥਾਨਕ ਵਾਸੀਆਂ ਦੀ ਮੌਤ, ਪਾਇਲਟ ਸੁਰੱਖਿਅਤ
- Amritsar Blast : ਦੋ ਦਿਨਾਂ 'ਚ ਦੂਜਾ ਧਮਾਕਾ, ਘਟਨਾ ਵਾਲੀ ਥਾਂ ਦਾ ਡੀਜੀਪੀ ਨੇ ਲਿਆ ਜਾਇਜ਼ਾ, ਕਿਹਾ- ਇਹ IED ਧਮਾਕਾ ਨਹੀਂ
- BSF Action on Border: ਅੰਮ੍ਰਿਤਸਰ ਸਰਹੱਦ 'ਤੇ ਫੌਜ ਨੇ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਸੁੱਟੀ ਡੇਢ ਕਿਲੋ ਹੈਰੋਇਨ ਕੀਤੀ ਜ਼ਬਤ
ਮਦਦ ਕਰਨ ਲਈ ਕੋਈ ਨਹੀਂ ਆਇਆ ਅੱਗੇ: ਟੋਨੀ ਨੇ ਦੱਸਿਆ ਕਿ ਅਸੀ ਦੋਵੇਂ ਪਤੀ-ਪਤਨੀ ਚੱਲਣ-ਫਿਰਨ ਤੋ ਅਸਮਰਥ ਹਾਂ। ਘਰ ਦੇ ਹਾਲਾਤ ਵੀ ਕੋਈ ਬਹੁਤੇ ਚੰਗੇ ਨਹੀਂ ਹਨ। ਉਸ ਨੇ ਦੱਸਿਆ ਕਿ ਉਸ ਦਾ ਰਾਸ਼ਨ ਕਾਰਡ ਤੱਕ ਵੀ ਨਹੀਂ ਬਣਿਆ ਹੈ। ਅੱਜ ਤੱਕ ਸਾਡੀ ਮਦਦ ਕਰਨ ਲਈ ਕੋਈ ਵੀ ਅੱਗੇ ਨਹੀਂ ਆਇਆ ਤੇ ਨਾ ਹੀ ਕੋਈ ਮੁਹੱਲੇ ਦਾ ਪ੍ਰਧਾਨ ਜਾਂ ਕੌਂਸਲਰ ਸਾਡੀ ਬਾਤ ਪੁੱਛਣ ਲਈ ਆਇਆ ਹੈ। ਟੋਨੀ ਨੇ ਕਿਹਾ ਕਿ 2013 ਦੇ ਵਿੱਚ ਇਹ ਪਕੌੜੇ ਕੱਢਣ ਦਾ ਕੰਮ ਸ਼ੁਰੂ ਕੀਤਾ ਸੀ। ਉਸ ਨੇ ਕਿਹਾ ਅਸੀਂ ਹਿੰਮਤ ਨਹੀਂ ਹਾਰੀ, ਵਾਹਿਗੁਰੂ ਉੱਤੇ ਭਰੋਸਾ ਰੱਖੀਏ, ਤਾਂ ਸਭ ਸੰਭਵ ਹੋ ਜਾਂਦਾ ਹੈ।
ਇਲਾਕ 'ਚ ਵਿਕਦਾ ਨਸ਼ਾ, ਪਰ ਕੋਈ ਰੋਕਣ ਵਾਲਾ ਨਹੀਂ: ਟੋਨੀ ਨੇ ਅਜਿਹੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਅੰਗਹੀਣ ਹਨ ਜਾਂ ਅੰਨ੍ਹੇ-ਬੋਲੇ ਹਨ, ਜਾਂ ਚੱਲ ਫਿਰ ਨਹੀਂ ਸਕਦੇ, ਉਹ ਲੋਕ ਸੜਕਾਂ ਅਤੇ ਮੰਦਰਾਂ-ਗੁਰਦੁਆਰਿਆਂ ਦੇ ਬਾਹਰ ਭੀਖ ਮੰਗਦੇ ਹਨ। ਉਨ੍ਹਾਂ ਨੂੰ ਕਿਹਾ ਕਿ ਮਿਹਨਤ ਦੀ ਕਮਾਈ ਕਰ ਕੇ ਖਾਓ, ਕਿਸੇ ਅੱਗੇ ਹੱਥ ਨਾ ਫੈਲਾਓ। ਜੇਕਰ ਰੱਬ ਨੇ ਸਾਨੂੰ ਦੁਨੀਆਂ ਵਿੱਚ ਭੇਜਿਆ ਹੈ, ਤਾਂ ਕੋਈ ਚੰਗਾ ਕੰਮ ਕਰੋ, ਮਿਹਨਤ ਕਰੋ। ਟੋਨੀ ਕਿਹਾ ਕਿ ਕਈ ਲੋਕ ਭੀਖ ਮੰਗਣ ਤੋਂ ਬਾਅਦ ਉਨ੍ਹਾਂ ਪੈਸਿਆਂ ਦਾ ਨਸ਼ਾ ਕਰਦੇ ਹਨ, ਜੋ ਕਿ ਗ਼ਲਤ ਹੈ। ਨਸ਼ਾ ਸਿਹਤ ਨੂੰ ਖਰਾਬ ਕਰਦਾ ਹੈ। ਉਸ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿੱਚ ਵੀ ਨਸ਼ਾ ਵਿਕਦਾ ਹੈ, ਪਰ ਕੋਈ ਰੋਕਣ ਵਾਲਾ ਨਹੀਂ ਹੈ।