ਅੰਮ੍ਰਿਤਸਰ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ (Prakash Purab) ਮੌਕੇ ਸੰਗਤਾਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਕੀਤੀ ਗਈ ਅਤੇ ਅਤਿਸ਼ਬਾਜੀ ਦਾ ਅਲੌਕਿਕ ਨਜਾਰਾ ਦੇਖਣ ਨੂੰ ਮਿਲਿਆ। ਇਸ ਮੌਕੇ ਸੰਗਤਾਂ ਵੱਲੋਂ ਦੇਸ਼ੀ ਘਿਉ ਦੇ ਦੀਵੇ ਜਗਾਏ ਗਏ ਅਤੇ ਇਸ ਪਾਵਨ ਪੂਰਵ ਨੂੰ ਬਹੁਤ ਸਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਿਆਂ ਸੰਗਤਾ ਨੇ ਦੱਸਿਆ ਕਿ ਅੱਜ ਅਸੀ ਸਰਬੰਸ਼ਦਾਨੀ ਦਸਮ ਪਿਤਾ ਪਰਮੇਸ਼ਵਰ ਦੇ ਪਾਵਨ ਪ੍ਰਕਾਸ਼ ਪੂਰਬ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਹਾਂ ਅਤੇ ਸ਼ਾਮ ਨੂੰ ਜੋ ਦੀਪਮਾਲਾ ਕੀਤੀ ਗਈ, ਅਤੇ ਅਤਿਸ਼ਬਾਜੀ ਦਾ ਅਲੌਕਿਕ ਨਜਾਰਾ ਵੇਖਦਿਆਂ ਹੀ ਬਣਦਾ ਹੈ।
ਜਿਸਦੇ ਚਲਦੇ ਸੰਗਤਾਂ ਵੱਲੋਂ ਪ੍ਰਕਾਸ਼ ਪੂਰਵ ਕਾਫੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸਤਿਗੁਰੂ ਕੋਲੋਂ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਹੈ ਅਤੇ ਅਸੀਂ ਸੰਸਾਰ ਭਰ ਦੀਆ ਸੰਗਤਾਂ ਨੂੰ ਇਸ ਪਾਵਨ ਪ੍ਰਕਾਸ਼ ਪੂਰਬ ਦੀ ਵਧਾਈ ਦਿੰਦੇ ਹਾ।
ਇਹ ਵੀ ਪੜ੍ਹੋ: ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਦਾ ਵੱਡਾ ਐਲਾਨ: 26 ਦਸੰਬਰ ‘ਵੀਰ ਬਾਲ ਦਿਵਸ’