ਅੰਮ੍ਰਿਤਸਰ: ਵਧਦੀ ਗਰਮੀ ਤੋਂ ਬਚਣ ਲਈ ਕੈਮੀਕਲ ਅਤੇ ਐਨਰਜੀ ਡਰਿੰਕ ਪੀਣ ਵਾਲੇ ਲੋਕਾਂ ਨੂੰ ਬਦਾਮਾਂ ਦੀ ਸ਼ਰਦਾਈ ਪਿਲਾ ਰਿਹਾ ਹੈ। ਗੁਰਸਿੱਖ ਲੜਕਾ ਗੁਲਾਬ ਸਿੰਘ ਦਾ ਕਹਿਣਾ ਹੈ ਕਿ ਕੌਲਡ ਡਰਿੰਕ ਮੀਠਾ ਜ਼ਹਿਰ ਹੈ, ਕੈਮੀਕਲ ਵਾਲੀ ਡਰਿੰਕ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਕੁਦਰਤੀ ਸੋਮਿਆਂ ਬਦਾਮ, ਖਸਖਸ, ਕਾਲੀ ਮਿਰਚ, ਮਗਜ ਅਤੇ ਗੁਲਾਬ ਨਾਲ ਬਣੀ ਸ਼ਰਦਾਈ ਸਰੀਰ ਅਤੇ ਜਿਗਰ ਨੂੰ ਠੰਡਕ ਦਿੰਦੀ ਹੈ। ਦਸਮ ਪਿਤਾ ਵੱਲੋਂ ਬਖ਼ਸ਼ੇ ਸਰਬਲੋਹ ਦੇ ਬਾਟੇ ਵਿੱਚ ਜੇਕਰ ਇਸ ਨੂੰ ਪੀਤਾ ਜਾਵੇ, ਤਾਂ ਉਸ ਦੇ ਹੋਰ ਵੀ ਕਈ ਫਾਇਦੇ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਉਹ ਸ਼ਰਦਾਈ ਨੂੰ ਸਰਬ ਲੋਹ ਦੇ ਬਾਟੇ ਵਿੱਚ ਹੀ ਤਿਆਰ ਕਰਦਾ ਹੈ।
ਇਸ ਸ਼ਰਦਾਈ ਦੇ ਕਈ ਫਾਇਦੇ: ਗਰਮੀ ਤੋਂ ਬਚਣ ਲੋਕ ਲਈ ਠੰਡੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ। ਕੋਈ ਠੰਡੀ ਲੱਸੀ, ਕੋਈ ਗੰਨੇ ਦਾ ਰਸ ਅਤੇ ਕੋਈ ਜੂਸ ਜਾਂ ਕੋਲਡ ਡਰਿੰਕ ਪੀਕੇ ਗਰਮੀ ਵਿੱਚ ਆਪਣੀ ਪਿਆਸ ਬਝਾਉਂਦੇ ਹਨ। ਉਥੇ ਹੀ ਇੱਕ ਗੁਰ ਸਿੱਖ ਨਿਹੰਗ ਸਿੰਘ ਗੁਲਾਬ ਸਿੰਘ ਵੱਲੋ ਗਰਮੀ ਤੋਂ ਬਚਣ ਲਈ ਕੈਮੀਕਲ ਅਤੇ ਐਨਰਜੀ ਡਰਿੰਕ ਪੀਣ ਵਾਲੇ ਲੋਕਾਂ ਨੂੰ ਬਦਾਮਾਂ ਦੀ ਸ਼ਰਦਾਈ ਪਿਲਾ ਰਿਹਾ ਹੈ। ਗੁਲਾਬ ਸਿੰਘ ਨੇ ਕਿਹਾ ਕਿ ਖ਼ਸਖ਼ਸ ਦਿਮਾਗ ਨੂੰ ਬਹੁਤ ਤੇਜ਼ ਕਰਦੀ ਹੈ ਅਤੇ ਮਾਇਗਰੇਨ ਦੀ ਸਮੱਸਿਆ ਨੂੰ ਦੂਰ ਕਰਦੀ ਹੈ। ਇਸ ਦੇ ਨਾਲ ਹੀ, ਅੱਖਾਂ ਦੀ ਰੌਸ਼ਨੀ ਵੀ ਤੇਜ਼ ਕਰਦੀ ਹੈ।
ਗੁਲਾਬ ਸਿੰਘ ਨੇ ਕਿਹਾ ਕਿ ਜੋ ਨੌਜਵਾਨ ਜਿਮ ਵਿੱਚ ਜਾ ਕੇ ਕਸਰਤ ਕਰਦ ਹਨ, ਉਨ੍ਹਾਂ ਸਿਰਫ਼ ਸਰੀਰ ਹੀ ਚੰਗਾ ਹੁੰਦਾ ਹੈ, ਜੋ ਕਿ ਬਾਹਰੋ ਚੰਗਾ ਦਿੱਸਦਾ ਹੈ। ਉਨ੍ਹਾਂ ਕਿਹਾ ਕਿ ਜਿਮ ਲਾਉਣ ਵਾਲੇ ਜੋ ਪ੍ਰੋਡਕਟ ਖਾਂਦੇ ਹਨ, ਉਸ ਨਾਲ ਅੰਦਰੋਂ ਸਰੀਰ ਦਾ ਨਾਸ ਬਣ ਜਾਂਦਾ ਹੈ। ਜਦਕਿ ਪਹਿਲਵਾਨੀ ਕਰਨ ਵਾਲੇ ਨੌਜਵਾਨ ਸਿਰਫ ਇਹੀ ਬਦਾਮਾਂ ਵਾਲੀ ਸ਼ਰਦਾਈ ਪੀਂਦੇ ਹਨ, ਤਾਂ ਕਈ ਘੰਟੇ ਘੋਲ ਵੀ ਕਰਦੇ ਹਨ।
- Wrestlers Protest: ਕੌਮਾਂਤਰੀ ਪਹਿਲਵਾਨ ਸਾਕਸ਼ੀ ਮਲਿਕ ਨੇ ਜਥੇਦਾਰ ਸਾਹਿਬਾਨ ਨਾਲ ਮੁਲਾਕਾਤ ਕਰ ਕੇ ਮੰਗਿਆ ਸਿੱਖ ਕੌਮ ਦਾ ਸਮਰਥਨ
- 12ਵੀਂ ਦੇ ਨਤੀਜਿਆਂ 'ਚ ਸ਼੍ਰੇਯਾ ਸਿੰਗਲਾ ਨੇ ਪੰਜਾਬ ਵਿੱਚੋਂ ਦੂਜਾ ਸਥਾਨ ਕੀਤਾ ਹਾਸਿਲ, ਸ਼੍ਰੇਯਾ ਨੇ 500 ਵਿੱਚੋਂ 498 ਅੰਕ ਕੀਤੇ ਪ੍ਰਪਤ
- 12th results 2023 : ਮਾਨਸਾ ਦੇ ਸਰਦੂਲਗੜ੍ਹ ਦੀ ਸੁਜਾਨ ਕੌਰ ਨੇ ਹਾਸਲ ਕੀਤੇ 500 'ਚੋਂ 500 ਨੰਬਰ
50 ਰੁਪਏ ਦਾ ਗਿਲਾਸ ਵੇਚ ਰਿਹਾ ਹੈ ਗੁਲਾਬ: ਗੁਲਾਬ ਸਿੰਗ ਨੇ ਦੱਸਿਆ ਕਿ ਇਹ ਬਦਾਮ, ਖਸਖਸ, ਕਾਲੀ ਮਿਰਚ, ਮਗਜ ਅਤੇ ਗੁਲਾਬ ਨਾਲ ਬਣੀ ਸ਼ਰਦਾਈ ਦਾ ਮਹਿਜ਼ 50 ਰੁਪਏ ਦਾ ਗਿਲਾਸ ਹੈ। ਉਨ੍ਹਾਂ ਕਿਹਾ ਪੰਜਾਬ ਵਿਚ ਪ੍ਰਵਾਸੀ ਲੋਕ ਆਕੇ ਕੰਮ ਕਰ ਸਕਦੇ ਹਨ ਤੇ ਪੰਜਾਬੀ ਭਰਾ ਕਿਉ ਨਹੀਂ ਕੰਮ ਕਰ ਸਕਦੇ। ਗੁਲਾਬ ਸਿੰਘ ਨੇ ਕਿਹਾ ਵਿਦੇਸ਼ਾਂ ਵਿੱਚ ਜਾਣ ਦੀ ਬਜਾਏ ਪੰਜਾਬ ਵਿੱਚ ਮਿਹਨਤ ਨਾਲ ਕੰਮ ਕਰੋ। ਗੁਲਾਬ ਸਿੰਘ ਨੇ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਬਾਣੀ ਅਤੇ ਬਾਣੇ ਨਾਲ ਜੁੜਦੇ ਹੋਏ ਆਪਣੇ ਸੱਭਿਆਚਾਰ ਅਤੇ ਕੁਦਰਤੀ ਦਾਤਾ ਦੀ ਵਰਤੋਂ ਕਰਨ ਦੀ ਅਪੀਲ ਕੀਤੀ।