ਅੰਮ੍ਰਿਤਸਰ: ਰੇਹੜੀ ਲਗਾ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲਾ ਗੁਰਸਿੱਖ ਜੋੜਾ (Gursikh couple) ਆਪਣੀ ਮਿਹਨਤ ਦੇ ਦਮ ਉੱਤੇ ਅੱਜ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਗੁਰਸਿੱਖ ਨੌਜਵਾਨ ਆਪਣੀ ਸਿੰਘਣੀ ਦੇ ਨਾਲ਼ ਫਾਸਟ ਫੂਟ ਦੀ ਰੇਹੜੀ (fast food) ਲਗਾਉਂਦਾ ਹੈ ਅਤੇ ਮਿਹਨਤ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ।
ਇਸ ਗੁਰਸਿੱਖ ਜੋੜੇ (Gursikh couple) ਦਾ ਕਹਿਣਾ ਹੈ ਕਿ ਜ਼ਿੰਦਗੀ ਵਿੱਚ ਉਨ੍ਹਾਂ ਨੇ ਬਹੁਤ ਉਤਰਾਅ-ਚੜ੍ਹਾਅ ਵੇਖੇ ਹਨ। ਬਾਦਲ ਸਿੰਘ ਮੁਤਾਬਿਕ ਪਹਿਲਾਂ ਉਨ੍ਹਾਂ ਦਾ ਪਰਿਵਾਰ ਸੁਖੀ ਅਤੇ ਖੁਸ਼ਹਾਲ ਵਸਦਾ ਸੀ ਅਤੇ ਉਨ੍ਹਾਂ ਦਾ ਆਪਣਾ ਰੈਸਟੋਰੈਂਟ ਸੀ ਪਰ ਬਾਅਦ ਵਿੱਚ ਰੌਸਟੋਰੈਂਟ ਨੂੰ ਅੱਗ (fast food ) ਲੱਗਣ ਕਾਰਣ ਸਭ ਕੁੱਝ ਬਰਬਾਦ ਹੋ ਗਿਆ ਅਤੇ ਇੱਕ ਹਫਤੇ ਦੇ ਅੰਦਰ ਕਰੀਬ 70 ਲੱਖ ਰੁਪਏ ਦਾ ਨੁਕਸਾਨ ਹੋਇਆ ਅਤੇ ਉਹ ਪਲਾਂ ਵਿੱਚ ਲੱਖਾਂ ਤੋਂ ਕੱਖਾਂ ਉੱਤੇ ਆ ਗਏ।
ਉਨ੍ਹਾਂ ਕਿਹਾ ਕਿ ਮਾੜਾ ਸਮਾਂ ਆਉਣ ਉੱਤੇ ਸਾਰੇ ਰਿਸ਼ਤੇਦਾਰ ਕਰੀਬੀ ਅਤੇ ਯਾਰ ਦੋਸਤ ਸਾਥ ਛੱਡ ਗਏ ਪਰ ਉਨ੍ਹਾਂ ਦੀ ਜੀਵਨ ਸਾਥਣ ਮਨਪ੍ਰੀਤ ਕੌਰ (Spouse Manpreet Kaur) ਨੇ ਹਰ ਚੰਗੇ-ਮਾੜੇ ਵਕਤ ਵਿੱਚ ਡਟ ਕੇ ਸਾਥ ਦਿੱਤਾ ਅਤੇ ਅੱਜ ਉਹ ਭਾਵੇਂ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹਨ ਪਰ ਆਪਣੇ ਪਰਿਵਾਰ ਲਈ ਸੰਘਰਸ਼ ਕਰ ਰਹੇ ਹਨ ਅਤੇ ਰੱਬ ਦੀ ਕਿਰਪਾ ਨਾਲ ਕੰਮ ਵੀ ਚੜ੍ਹਦੀ ਕਲਾ ਵਿੱਚ ਹੈ।
ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਹ ਸ਼ਾਮ 5 ਵਜੇ ਤੋਂ ਰਾਤ ਦੇ 11 ਵਜੇ ਤੱਕ ਫਾਸਟ ਫੂਡ (fast food) ਦੀ ਰੇਹੜੀ ਲਗਾ ਕੇ ਕੰਮ ਕਰਦੇ ਹਨ ਅਤੇ ਆਪਣੇ ਛੋਟੇ ਬੱਚਿਆਂ ਨੂੰ ਵੀ ਰੇਹੜੀ ਉੱਤੇ ਨਾਲ ਹੀ ਲੈਕੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਮਾੜੇ ਵਕਤ ਵਿੱਚ ਸਭ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਸੀ ਪਰ ਉਨ੍ਹਾਂ ਨੇ ਰੱਬ ਉੱਤੇ ਭਰੋਸਾ ਕਰਕੇ ਮਿਹਨਤ ਜਾਰੀ ਰੱਖੀ ਅਤੇ ਅੱਜ ਅਣਥੱਕ ਮਿਹਨਤ ਸਦਕਾ ਹਾਲਾਤ ਮੁੜ ਤੋਂ ਸੁਧਰੇ ਹਨ ਅਤੇ ਉਹ ਚੰਗਾ ਜੀਵਨ ਬਤੀਤ ਕਰ ਰਹੇ ਹਨ।
ਇਹ ਵੀ ਪੜ੍ਹੋ: ਲੁਧਿਆਣਾ 'ਚ ਹਥਿਆਰਬੰਦਾਂ ਹਮਲਾਵਰਾਂ ਨੇ ਕੀਤੀ ਭੰਨਤੋੜ, ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ