ETV Bharat / state

ਕਲਪਨਾ ਨਾਲ ਸਿੱਖ ਇਤਿਹਾਸ ਦੀਆਂ ਤਸਵੀਰਾਂ ਬਣਾਉਣ ਦੀ ਕਲਾ ਦਾ ਧਨੀ ਗੁਰਸ਼ਰਨ ਸਿੰਘ - Gursharan Singh painter

ਅੰਮ੍ਰਿਤਸਰ ਦਾ ਰਹਿਣ ਵਾਲਾ ਗੁਰਸ਼ਰਨ ਸਿੰਘ ਆਪਣੀ ਕਲਪਨਾ ਦੇ ਨਾਲ ਸਿੱਖ ਇਤਿਹਾਸ ਨੂੰ ਪੜ੍ਹ ਕੇ ਤਸਵੀਰਾਂ ਬਣਾਉਂਦਾ ਹੈ ਅਤੇ ਉਸ ਦੀਆਂ ਬਣਾਈਆਂ ਹੋਈਆਂ ਤਸਵੀਰਾਂ ਵਿਦੇਸ਼ਾਂ ਦੇ ਗੁਰੂਘਰਾਂ ਅਤੇ ਕੇਂਦਰੀ ਅਜਾਇਬ ਘਰ ਵਿੱਚ ਵੀ ਲੱਗੀਆਂ ਹੋਈਆਂ ਹਨ।

Amritsar painter Gursahran
ਅੰਮ੍ਰਿਤਸਰ ਦਾ ਗੁਰਸ਼ਰਨ ਸਿੰਘ ਕਲਪਨਾ ਨਾਲ ਬਣਾਉਂਦਾ ਹੈ ਤਸਵੀਰਾਂ
author img

By

Published : Jan 11, 2020, 11:47 AM IST

ਅੰਮ੍ਰਿਤਸਰ: ਫੋਟੋ ਨੂੰ ਵੇਖ ਕੇ ਪੇਂਟਿੰਗ ਕਰਨੀ ਤਾਂ ਬਹੁਤ ਅਸਾਨ ਹੈ, ਪਰ ਕਾਲਪਨਿਕ ਸੋਚ ਉੱਤੇ ਪੇਂਟਿੰਗ ਕਰਨੀ ਜਾਂ ਫੋਟੋ ਬਣਾਉਣੀ ਬਹੁਤ ਹੀ ਔਖੀ ਹੈ।

ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਅਜਿਹੇ ਚਿੱਤਰਕਾਰ ਦੀ ਜੋ ਆਪਣੀ ਚਿੱਤਰ-ਕਲਾ ਦੇ ਨਾਲ-ਨਾਲ ਸਿੱਖੀ ਦਾ ਵੀ ਪ੍ਰਚਾਰ ਕਰ ਰਿਹਾ ਹੈ।

ਅੰਮ੍ਰਿਤਸਰ ਦਾ ਰਹਿਣ ਵਾਲਾ ਗੁਰਸ਼ਰਨ ਸਿੰਘ ਜਿੱਥੇ ਗੁਰੂ ਸਾਹਿਬਾਂ ਦੀਆਂ ਤਸਵੀਰਾਂ ਬਣਾਉਦਾ ਹੈ, ਉਥੇ ਹੀ ਗੁਰਸ਼ਰਨ ਸਿੰਘ ਵਿੱਚ ਇੱਕ ਅਜਿਹਾ ਹੁਨਰ ਹੈ ਕਿ ਉਹ ਸਿੱਖ ਇਤਿਹਾਸ ਨੂੰ ਪੜ੍ਹ ਕੇ ਆਪਣੀ ਸੋਚ ਮੁਤਾਬਕ ਓਹੀ ਤਸਵੀਰ ਬਣਾ ਦਿੰਦਾ ਹੈ ਜਿਸ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ।

ਵੇਖੋ ਵੀਡੀਓ।

ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਮੈਨੂੰ ਬਚਪਨ ਤੋਂ ਹੀ ਪੇਂਟਿੰਗ ਕਰਨ ਦਾ ਸ਼ੌਕ ਸੀ। ਜਦੋਂ ਮੈਂ ਗੁਰੂਧਾਮਾਂ ਦੀ ਯਾਤਰਾ ਕਰਦਾ ਸੀ ਅਤੇ ਵੱਡੇ-ਵੱਡੇ ਲੋਕਾਂ ਦੇ ਘਰਾਂ ਵਿੱਚ ਜਾਂਦਾ ਸੀ ਤਾਂ ਵੱਡੀਆਂ-ਵੱਡੀਆਂ ਗੁਰੂ ਸਾਹਿਬ ਜੀ ਦੀਆਂ ਤਸਵੀਰਾਂ ਲੱਗੀਆਂ ਦੇਖਦਾ ਸੀ। ਮੇਰੇ ਮਨ ਵਿੱਚ ਇਹ ਸਵਾਲ ਉੱਠਦਾ ਸੀ ਕਿ ਇਹ ਤਸਵੀਰਾਂ ਕਿਸ ਤਰ੍ਹਾਂ ਬਣਦੀਆਂ ਹਨ ਤੇ ਮੈਂ ਇਸ ਬਾਰੇ ਸੋਚਣਾ ਤੇ ਸਮਝਣਾ ਸ਼ੁਰੂ ਕੀਤਾ। ਜਦੋਂ ਮੈਨੂੰ ਇਸ ਬਾਰੇ ਸਮਝ ਆਈ ਤਾਂ ਮੈਂ ਕੰਧ ਉੱਤੇ ਤਸਵੀਰ ਬਨਾਉਣੀ ਸ਼ੁਰੂ ਕੀਤੀ ਤੇ ਮੇਰੇ ਘਰ ਦੇ ਮੈਨੂੰ ਗੁੱਸੇ ਹੋਣ ਲੱਗ ਪਏ ਕਿ ਕੀ ਤੂੰ ਕੰਧਾਂ ਨੂੰ ਖ਼ਰਾਬ ਕਰਦਾ ਰਹਿਣਾ।

ਉਨ੍ਹਾਂ ਦੱਸਿਆ ਕਿ ਅੱਜ ਜਦੋਂ ਮੇਰੀ ਕਲਾ ਦਾ ਮੁੱਲ ਪੈ ਰਿਹਾ ਹੈ ਤਾਂ ਮੇਰੇ ਮਾਂ-ਪਿਓ ਅਤੇ ਪਰਿਵਾਰਕ ਮੈਂਬਰ ਮੇਰੇ ਉਤੇ ਮਾਨ ਕਰਦੇ ਹਨ।

ਇਹ ਵੀ ਪੜ੍ਹੋ: ਗੈਂਗਸਟਰਵਾਦ ਦੇ ਵਾਧੇ ਲਈ ਕਾਂਗਰਸ ਜ਼ਿੰਮੇਵਾਰ: ਸੁਖਬੀਰ ਬਾਦਲ

ਗੁਰਸ਼ਰਨ ਸਿੰਘ ਨੇ ਦੱਸਿਆ ਕਿ ਮੇਰੇ ਹੱਥਾਂ ਦੀਆਂ ਬਣੀਆਂ ਤਸਵੀਰਾਂ ਦੇਸ਼-ਵਿਦੇਸ਼ ਵਿੱਚ ਵੀ ਲੱਗੀਆ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਮੈਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਮੌਜੂਦਾ ਚਿੱਤਰਕਾਰ ਹਾਂ।

ਉਨ੍ਹਾਂ ਦੱਸਿਆ ਕਿ ਮੇਰੇ ਮਨ ਵਿੱਚ ਇੱਕੋ ਸੋਚ ਸੀ ਕਿ ਮੈ ਸਿੱਖ-ਇਤਿਹਾਸ ਨੂੰ ਕੀ ਦੇ ਸਕਦਾ ਹਾਂ। ਸੋ ਅੱਜ ਮੈਨੂੰ ਸਿੱਖ ਹੋਣ ਉੱਤੇ ਮਾਨ ਹੈ ਤੇ ਲੋਕਾਂ ਵਿੱਚ ਸਿੱਖੀ ਦਾ ਪ੍ਰਚਾਰ ਵੀ ਕਰਦਾ ਹਾਂ ਤੇ ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਵੀ ਕਰਵਾਉਂਦਾ ਹਾਂ। ਮੈਂ ਸਿੱਖ ਇਤਿਹਾਸ ਦੀਆਂ ਅਜਿਹੀਆਂ ਪੇਂਟਿੰਗਾਂ ਬਣਾਉਣੀਆਂ ਚਾਹੁੰਦਾ ਜਿਸ ਬਾਰੇ ਆਉਣ ਵਾਲੀਆਂ ਪੀੜੀ ਨੂੰ ਵੀ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ।

Intro:ਫੋਟੋ ਨੂੰ ਵੇਖ ਕੇ ਪੇਂਟਿੰਗ ਕਰਨੀ ਤਾਂ ਬਹੁਤ ਅਸਾਨ ਹੈ,ਪਰ ਕਲਪਨਿਕ ਸੋਚ ਤੇ ਪੇਟਿਗ ਕਰਨੀ ਜਾ ਫੋਟੋ ਬਣਾਉਣੀ ਬਹੁਤ ਹੀ ਕਠਿਨ ਹੈ,ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਅਜਿਹੇ ਚਿਤਰਕਾਰ ਦੀ ਜੋ ਆਪਣੀ ਚਿੱਤਰ ਕਲਾ ਦੇ ਨਾਲ ਨਾਲ ਸਿੱਖੀ ਦਾ ਵੀ ਪ੍ਰਚਾਰ ਕਰ ਰਿਹਾ ਹੈ,ਅੰਮ੍ਰਿਤਸਰ ਦਾ ਰਹਿਣ ਵਾਲਾ ਗੁਰਸ਼ਰਨ ਸਿੰਘ ਜਿੱਥੇ ਗੁਰੂ ਸਾਹਿਬਾਂ ਦੀਆਂ ਤਸਵੀਰਾਂ ਬਣਾਉਦਾ ਹੈ ਉਥੇ ਹੀ ਗੁਰਸ਼ਰਨ ਸਿੰਘ ਵਿੱਚ ਇੱਕ ਅਜਿਹਾ ਹੁਨਰ ਹੈ ਕਿ ਉਹ ਸਿੱਖBody:ਇਤਿਹਾਸ ਨੂੰ ਪੜ੍ਹ ਕੇ ਆਪਣੀ ਸੋਚ ਮੁਤਾਬਕ ਓਹੀ ਤਸਵੀਰ ਬਣਾ ਦਿਦਾ ਹੈ ਜਿਸ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ,ਆਉ ਗੁਰਸ਼ਰਨ ਦੇ ਮੂੰਹੋਂ ਹੀ ਸੁਣਦੇ ਹਾਂ ਕੀ ਕਹਿਣਾ ਉਸਦਾ ਕਿਹਨਾਂ ਹੈ ਕਿ ਮੇਨੂ ਬਚਪਨ ਤੋਂ ਹੀ ਸ਼ੌਕ ਸੀ , ਜਦੋ ਮੈ ਗੁਰੂ ਧਾਮ ਤੇ ਲੋਕਾਂ ਦੇ ਘਰ ਦੇ ਵਿਚ ਜਾਣਾ ਤੇ ਮੈ ਤਸਵੀਰਾਂ ਦੇਖਣੀਆਂ ਤੇ ਮੇਰੇ ਮਨ ਨੂੰ ਹੋਣ ਕਿ ਇਹ ਕਿਸ ਤਰਾਂ ਬਣਦੀਆਂ ਨੇ ਤੇ ਮੈ ਇਸ ਬਾਰੇ ਸੋਚਣਾ ਤੇ ਸਮਝਣਾ ਸ਼ੁਰੂ ਕੀਤਾ ਤੇ ਜਦੋ ਮੇਨੂ ਇਸ ਬਾਰੇ ਸਮਝ ਆਈ ਤੇ ਮੈ ਕੰਧ ਤੇ ਤਸਵੀਰ ਬਨਾਨੀ ਸ਼ੁਰੂ ਕੀਤੀ ਤੇ ਮੇਰੇ ਘਰ ਦੀਆ ਮੈਨੂੰ ਗੁੱਸੇ ਹੋਣਾ ਤੋਂ ਕਿ ਕੰਧਾਂ ਨੂੰ ਖ਼ਰਾਬ ਕਰਦਾ ਹਾਂConclusion:ਤੇ ਅੱਜ ਮੇਰੇ ਘਰਦਿਆਂ ਨੂੰ ਵੀ ਮੇਰੇ ਉਤੇ ਮਾਨ ਹੈ ਮੇਰੇ ਹੱਥਾਂ ਦੀਆ ਬਣਿਆ ਤਸਵੀਰਾ ਦੇਸ਼ ਵਿਦੇਸ਼ ਵਿਚ ਵੀ ਲੱਗਿਆ ਨੇ ਕੇਂਦਿਯਾਸਿਖ ਅਜਾਇਬਘਰ ਵਿਚ ਅੱਜ ਮੈ ਮਜੂਦਾ ਆਰਟਿਸਟ ਚਿਤਰਕਾਰ ਹਾਂ ਤਰਨਤਾਰਨ ਤੇ ਅੰਮ੍ਰਿਤਸਰ ਦੇ ਅਜਾਇਬ ਘਰ ਵਿਚ ਵੀ ਮੇਰੇ ਹੱਥ ਦੀਆ ਤਸਵੀਰਾਂ ਲੱਗਿਆ ਨੇ ਮੇਨੂ ਸਿੱਖੀ ਸਰੂਪ ਮਹਾਰਾਜ ਜੀ ਨੇ ਦਿੱਤਾ ਤੇ ਮੇਰੇ ਮਨ ਵਿਚ ਇਕੋ ਸੋਚ ਸੀ ਕਿ ਮੈ ਸਿੱਖੀ ਇਤਿਹਾਸ ਨੂੰ ਕਿ ਦੇ ਸਕਦਾ ਹਾਂ ਸੋ ਅੱਜ ਮੇਨੂ ਸਿੱਖ ਹੋਣ ਤੇ ਮਾਨ ਹੈ ਤੇ ਲੋਕਾਂ ਵਿਚ ਸਿੱਖੀ ਦਾ ਪ੍ਰਚਾਰ ਵੀ ਕਰਦਾ ਹਾਂ ਤੇ ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰ ਕਾਰਵਾਉਗਾ ਤਾ ਜੋ ਆਂ ਵਾਲੀ ਪੀੜੀ ਨੂੰ ਵੀ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ
ਬਾਈਟ : ਗੁਰਸ਼ਰਨ ਸਿੰਘ ਚਿਤਰਕਾਰ
ETV Bharat Logo

Copyright © 2025 Ushodaya Enterprises Pvt. Ltd., All Rights Reserved.