ਅੰਮ੍ਰਿਤਸਰ: ਕਾਮਨਵੈਲਥ ਗੇਮਜ਼ (Commonwealth Games) 2022 ਦੇ ਵਿੱਚ ਲਗਾਤਾਰ ਹੀ ਭਾਰਤੀ ਖਿਡਾਰੀ (Indian player) ਦੇਸ਼ ਦਾ ਨਾਮ ਰੋਸ਼ਨ ਕਰਦੇ ਦਿਖਾਈ ਦੇ ਰਿਹਾ ਹੈ। ਉੱਥੇ ਹੀ ਓਲੰਪਿਕ ਖੇਡ (Olympic Games) ਚੁੱਕੀ ਅੰਮ੍ਰਿਤਸਰ ਦੇ ਅਜਨਾਲੇ ਦੀ ਰਹਿਣ ਵਾਲੀ ਗੁਰਜੀਤ ਕੌਰ ਵੱਲੋਂ ਇੱਕ ਵਾਰ ਫਿਰ ਭਾਰਤ ਦੇ ਨਾਮ ਹਾਕੀ ਦੇ ਵਿੱਚ ਬਰਾਊਂਜ਼ ਮੈਡਲ ਜਿੱਤਿਆ (Won the Brown Medal) ਗਿਆ ਹੈ। ਜਿਸ ਤੋਂ ਬਾਅਦ ਗੁਰਜੀਤ ਕੌਰ ਦੇ ਪਰਿਵਾਰਿਕ ਮੈਂਬਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜਿਸ ਦੇ ਚੱਲਦੇ ਪਰਿਵਾਰ ਵੱਲੋਂ ਪਿੰਡ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ।
ਇਸ ਦੌਰਾਨ ਗੁਰਜੀਤ ਕੌਰ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਕਿਹਾ ਕਿ ਹਰਜੀਤ ਕੌਰ ਪਹਿਲਾਂ ਵੀ ਓਲੰਪਿਕ ਖੇਡ ਚੁੱਕੀ ਹੈ ਅਤੇ ਉਦੋਂ ਵੀ ਜਿੱਤ ਕੇ ਭਾਰਤ (India) ਆਏ ਸੀ, ਤਾਂ ਉਸ ਦਾ ਪਿੰਡਾਂ ਉੱਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਸੀ ਅਤੇ ਇਸ ਵਾਰ ਵੀ ਗੁਰਜੀਤ ਕੌਰ ਨੇ ਹਾਕੀ ਦੇ ਵਿੱਚੋਂ ਬਰਾਂਜ ਮੈਡਲ ਜਿੱਤਿਆ ਹੈ। ਹੁਣ ਵੀ ਜਦੋਂ ਪਿੰਡ ਆਏ ਕੀਤਾ ਪਿੰਡ ਵਾਸੀਆਂ ਵੱਲੋਂ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ ਨਾਲ ਹੀ ਗੁਰਜੀਤ ਕੌਰ ਦੇ ਪਰਿਵਾਰਿਕ ਮੈਂਬਰਾਂ ਨੇ ਸਰਕਾਰ ਅੱਗੇ ਅਪੀਲ ਕੀਤੀ ਕਿ ਗੁਰਜੀਤ ਕੌਰ ਨੂੰ ਜੋ ਸਰਕਾਰ ਵੱਲੋਂ ਨੌਕਰੀ ਮਿਲੀ ਹੈ, ਉਸ ਨੌਕਰੀ ਨੂੰ ਅੰਮ੍ਰਿਤਸਰ ਸ਼ਹਿਰ ਵਿਚ ਤਬਦੀਲ ਕੀਤਾ ਜਾਵੇ।
ਕਿਉਂਕਿ ਉਹ ਆਪਣੀ ਖੇਡ ਦੇ ਨਾਲ-ਨਾਲ ਆਪਣੇ ਪਰਿਵਾਰ ਨਾਲ ਵੀ ਕੁਝ ਸਮਾਂ ਬਤੀਤ ਕਰ ਸਕੇ, ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਬਹੁਤ ਵਧੀਆ ਉਪਰਾਲੇ ਕਰ ਰਹੀਆਂ, ਪਰ ਸਰਕਾਰਾਂ ਖਿਡਾਰੀਆਂ ਨੂੰ ਧਨ ਰਾਸ਼ੀ ਬਹੁਤ ਘੱਟ ਦੇ ਰਹੀ ਹੈ, ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ, ਕਿ ਇਨ੍ਹਾਂ ਦੀ ਧਨ ਰਾਸ਼ੀ ਵਧਾ ਕੇ ਹੋਰ ਮਦਦ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਕਾਮਨਵੈਲਥ 2022 ਖੇਡਾਂ ਦੇ ਵਿੱਚ ਭਾਰਤ ਦੇ ਖਿਡਾਰੀਆਂ (Indian athletes in Commonwealth 2022 Games) ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਵੇਟਲਿਫਟਿੰਗ ਦੇ ਵਿੱਚ ਅੰਮ੍ਰਿਤਸਰ ਦੇ ਬਲ ਸਰਚੰਦ ਪਿੰਡ ਦੇ ਲਵਪ੍ਰੀਤ ਸਿੰਘ ਨੇ ਵੀ ਬਰੌਂਜ ਮੈਡਲ ਜਿੱਤ ਕੇ ਅੰਮ੍ਰਿਤਸਰ ਰਹੇ ਪੂਰੇ ਪੰਜਾਬ ਦਾ ਨਾਮ ਰੌਂਸ਼ਨ ਕੀਤਾ। ਇਸ ਦੇ ਨਾਲ ਹੀ ਹੁਣ ਅਜਨਾਲਾ ਦੀ ਰਹਿਣ ਵਾਲੀ ਗੁਰਜੀਤ ਕੌਰ ਵੱਲੋਂ ਦੂਸਰੀ ਵਾਰ ਆਪਣੇ ਪਿੰਡ ਦਾ ਨਾਮ ਰੌਸ਼ਨ ਕਰਦਿਆਂ ਇਸ ਵਾਰ ਫਿਰ ਕੰਮ ਬਰਾਊਂਜ਼ ਮੈਡਲ ਜਿੱਤ ਕੇ ਪਿੰਡ ਦਾ ਮਾਣ ਵਧਾਇਆ ਹੈ।
ਇਹ ਵੀ ਪੜ੍ਹੋ:CWG 2022: ਵਿਸ਼ਵ ਚੈਂਪੀਅਨ ਨਿਕਹਤ ਜ਼ਰੀਨ ਨੇ ਮੁੱਕੇਬਾਜ਼ੀ ਵਿੱਚ ਸੋਨ ਤਗ਼ਮਾ ਜਿੱਤਿਆ