ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਆਪਣਾ ਯੂਟੀਊਬ ਚੈਨਲ ਸ਼ੁਰੂ ਕਰਨ ਦੇ ਐਲਾਨ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੀ ਪੰਜਾਬ ਦੇ ਮੁੱਖ ਮੰਤਰੀ ਭਾਗਵਤ ਸਿੰਘ ਮਾਨ ਗੁਰਬਾਣੀ ਨੂੰ ਲੈ ਕੇ ਹੁਣ ਜਲਦ ਹੀ ਕੋਈ ਨਾ ਕੋਈ ਹੋਰ ਟਵੀਟ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸ਼੍ਰੋਮਣੀ ਕਮੇਟੀ ਹੜ੍ਹ ਪੀੜਤਾਂ ਲਈ ਆਪਣੇ ਸਹਿਯੋਗ ਦੇ ਰਹੇ ਸਨ ਉਸ ਵਾਸਤੇ ਕੋਈ ਵੀ ਟਵੀਟ ਭਗਵੰਤ ਨਹੀਂ ਕਰ ਸਕਦੇ।
ਮੁੱਖ ਮੰਤਰੀ ਨੇ ਫਿਸਦੀ ਜ਼ੁਬਾਨ ਨਾਲ ਕੀਤੀ ਸ਼੍ਰੋਮਣੀ ਕਮੇਟੀ ਦੀ ਤਾਰੀਫ : ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕੀ ਬੇਸ਼ੱਕ ਕੱਲ੍ਹ ਭਗਵੰਤ ਸਿੰਘ ਮਾਨ ਵੱਲੋਂ ਜ਼ੁਬਾਨ ਫਿਸਲਦੇ ਹੋਏ ਸ਼੍ਰੋਮਣੀ ਕਮੇਟੀ ਦੀ ਤਾਰੀਫ ਤਾਂ ਜ਼ਰੂਰ ਕੀਤੀ ਗਈ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਂ ਦੇ ਵਿੱਚ ਬਹੁਤ ਸਾਰੇ ਵਧੀਆ ਪ੍ਰਬੰਧ ਇਸ ਹੜ੍ਹ ਦੇ ਦੌਰਾਨ ਕੀਤੇ ਗਏ ਹਨ। ਉਥੇ ਹੀ ਉਨ੍ਹਾਂ ਨੇ ਮੀਡੀਆ ਅੱਗੇ ਰੋਸ ਜਾਹਿਰ ਕਰਦੇ ਹੋਏ ਇੰਨਾ ਜ਼ਰੂਰ ਕਿਹਾ ਕਿ ਜੋ ਸ਼੍ਰੋਮਣੀ ਕਮੇਟੀ ਉਪਰਾਲੇ ਕਰ ਰਹੀ ਹੈ, ਉਸਨੂੰ ਮੀਡੀਆ ਨਹੀਂ ਦਿਖਾ ਰਹੀ। ਇੱਕ ਦੋ ਚੈਨਲ ਨੂੰ ਛੱਡ ਕਿਸੇ ਵੱਲੋਂ ਵੀ ਅੱਜ ਤੱਕ ਜੋ ਸ਼੍ਰੋਮਣੀ ਕਮੇਟੀ ਵੱਲੋਂ ਉਪਰਾਲੇ ਕੀਤੇ ਗਏ ਹਨ ਉਹ ਉਪਰਾਲੇ ਇੱਕ ਵੀ ਢੰਗ ਨਾਲ ਨਹੀਂ ਵਿਖਾਇਆ ਗਿਆ ਹੋਵੇ।
- SGPC Meeting Today: 24 ਜੁਲਾਈ ਤੋਂ ਸ਼ੁਰੂ ਹੋਵੇਗਾ SGPC ਦਾ ਆਪਣਾ LIVE ਗੁਰਬਾਣੀ ਪ੍ਰਸਾਰਣ, PTC ਨਾਲ ਕੰਟ੍ਰੈਕਟ ਹੋਇਆ ਖ਼ਤਮ
- ਹਿਮਾਚਲ 'ਚ ਚੰਦਰਾਤਲ ਬਚਾਅ ਕਾਰਜ ਆਪਰੇਸ਼ਨ ਸਫ਼ਲ, ਸਾਰੇ ਯਾਤਰੀ ਸੁਰੱਖਿਅਤ, ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਤਸਵੀਰ
- ਗੁਰਦਾਸਪੁਰ ਵਿੱਚ ਹੜ੍ਹ ਰੋਕਣ ਦੇ ਪ੍ਰਬੰਧਾਂ ਸਬੰਧੀ ਸਮੀਖਿਆ ਮੀਟਿੰਗ, ਮੰਤਰੀ ਕੁਲਦੀਪ ਧਾਲੀਵਾਲ ਨੇ ਪ੍ਰਬੰਧਾਂ ਨੂੰ ਦੱਸਿਆ ਮੁਕੰਮਲ
ਸ਼੍ਰੋਮਣੀ ਕਮੇਟੀ ਦਾ ਉਪਰਾਲਾ : ਗਰੇਵਾਲ ਨੇ ਅੱਗੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਵੱਖਰਾ ਉਪਰਾਲਾ ਕਰਦੇ ਹੋਏ ਬੇਜ਼ੁਬਾਨਾਂ ਲਈ ਅਤੇ ਉਨ੍ਹਾਂ ਨੂੰ ਬਚਾਉਣ ਲਈ ਵੀ ਪ੍ਰਬੰਧ ਤਿਆਰ ਕੀਤੇ ਗਏ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਆਪਣੇ ਹੱਥਾਂ ਉਪਰ ਬੇਜ਼ਬਾਨਾਂ ਨੂੰ ਦੁੱਧ ਵੀ ਪਿਆਇਆ ਗਿਆ ਹੋਵੇ ਅਤੇ ਇਹ ਸਿਰਫ਼ ਤੇ ਸਿਰਫ ਉਹਨਾਂ ਵੱਲੋਂ ਇਨਸਾਨੀਅਤ ਨੂੰ ਬਰਕਰਾਰ ਰੱਖਣ ਵਾਸਤੇ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਪਸ਼ੂਆਂ ਲਈ ਚਾਰਾ ਵੀ ਜ਼ਰੂਰ ਭੇਜ ਰਹੇ ਹਾਂ ਅਤੇ ਇੱਕ ਸੰਗਤ ਵੱਲੋਂ 50 ਲੱਖ ਰੁਪਏ ਦੀ ਮਾਲੀ ਸਹਾਇਤਾ ਵੀ ਸ਼੍ਰੋਮਣੀ ਕਮੇਟੀ ਦੇ ਰਾਹੀਂ ਕੀਤੀ ਗਈ ਹੈ, ਕਿਉਂਕਿ ਲੋਕਾਂ ਨੂੰ ਅਤੇ ਸੰਗਤ ਨੂੰ ਸ਼੍ਰੋਮਣੀ ਕਮੇਟੀ ਦੇ ਉੱਤੇ ਭਰੋਸਾ ਹੈ ਅਤੇ ਉਹਨਾਂ ਨੇ ਕਿਹਾ ਕਿ ਇਹ ਭਰੋਸਾ ਹਮੇਸ਼ਾ ਹੀ ਕਾਇਮ ਰਹੇਗਾ।