ETV Bharat / state

ਕੁੜੀ ਵਾਲਿਆਂ ਤੋਂ ਨਹੀਂ ਬਰਦਾਸ਼ਤ ਹੋਇਆ ਪ੍ਰੇਮ ਵਿਆਹ, 5 ਮਹੀਨੇ ਬਾਅਦ ਕੀਤਾ ਜਵਾਈ ਦੇ ਪਰਿਵਾਰ 'ਤੇ ਹਮਲਾ - ਗੁਰੂ ਨਾਨਕ ਦੇਵ ਹਸਪਤਾਲ

Unhappy with love marriage in amritsar: ਅੰਮ੍ਰਿਤਸਰ ਵਿਖੇ ਇੱਕ ਮੁੰਡੇ ਵੱਲੋਂ ਆਪਣੀ ਮਰਜੀ ਨਾਲ ਵਿਆਹ ਕਰਵਾਉਣਾ ਭਾਰੀ ਪੈ ਗਿਆ। ਕੁੜੀ ਦੇ ਪਰਿਵਾਰ ਨੇ ਵਿਆਹ ਤੋਂ ਤਕਰੀਬਨ 5 ਮਹੀਨੇ ਬਾਅਦ ਫਿਰ ਤੋਂ ਲੜਾਈ ਕਰਦਿਆਂ ਮੁੰਡੇ ਦੇ ਪਰਿਵਾਰ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ।

ਕੁੜੀ ਵਾਲਿਆਂ ਤੋਂ ਨਹੀਂ ਬਰਦਾਸ਼ਤ ਹੋਇਆ ਪ੍ਰੇਮ ਵਿਆਹ, 5 ਮਹੀਨੇ ਬਾਅਦ ਕੀਤਾ ਜਵਾਈ ਦੇ ਪਰਿਵਾਰ 'ਤੇ ਹਮਲਾ
Groom's family attacked by girl's family unhappy with love marriage in amritsar
author img

By ETV Bharat Punjabi Team

Published : Dec 2, 2023, 5:02 PM IST

ਪੀੜਤ ਨੇ ਦਿੱਤੀ ਜਾਣਕਾਰੀ

ਅੰਮ੍ਰਿਤਸਰ: ਜ਼ਿਲ੍ਹੇ 'ਚ ਇੱਕ ਮੁੰਡੇ ਦੇ ਪਰਿਵਾਰ ਉੱਤੇ ਉਸ ਦੀ ਪਤਨੀ ਦੇ ਪਰਿਵਾਰਿਕ ਮੈਂਬਰਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਮੁੰਡਾ-ਕੁੜੀ ਦਾ ਆਪਣੀ ਮਰਜੀ ਨਾਲ ਵਿਆਹ ਹੋਇਆ ਸੀ, ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲੇ ਨਾ-ਖੁਸ਼ ਸੀ ਅਤੇ ਉਹਨਾਂ ਦਾ ਮੁੰਡੇ ਵਾਲਿਆਂ ਦੇ ਨਾਲ ਝਗੜਾ ਰਹਿੰਦਾ ਸੀ। ਇਸ ਝਗੜੇ ਵਿਚਾਲੇ ਕਈ ਵਾਰ ਰਾਜੀਨਾਮਾ ਵੀ ਕਰਵਾਇਆ, ਪਰ ਕਿਸੇ ਨੂੰ ਫਰਕ ਨਹੀਂ ਪਿਆ। ਕੁਝ ਮਹੀਨੇ ਬਾਅਦ ਹੁਣ ਫਿਰ ਝਗੜਾ ਹੋਇਆ, ਜਿਸ ਦੇ ਚੱਲਦਿਆਂ ਗੱਲ ਇੰਨੀ ਵੱਧ ਗਈ ਕਿ ਕੁੜੀ ਦੇ ਪਰਿਵਾਰ ਨੇ ਮੁੰਡੇ ਦੇ ਪਰਿਵਾਰ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਜ਼ਖਮੀ ਹੋਏ ਮੁੰਡੇ ਦੇ ਪਿਤਾ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।

ਸਹਿਮਤੀ ਦੇ ਮਗਰੋਂ ਵੀ ਕੀਤਾ ਹਮਲਾ: ਪੀੜਤ ਨੇ ਦੱਸਿਆ ਕਿ ਉਸਦੇ ਲੜਕੇ ਦੀ ਪੰਜ ਮਹੀਨੇ ਪਹਿਲਾਂ ਰਜਿੰਦਰ ਕੌਰ ਨਾਮਕ ਲੜਕੀ ਦੇ ਨਾਲ ਲਵ ਮੈਰਿਜ ਹੋਈ ਸੀ, ਇਸ ਨੂੰ ਲੈਕੇ ਪਹਿਲਾਂ ਕੁੜੀ ਦੇ ਪਰਿਵਾਰ ਨੇ ਇਤਰਾਜ਼ ਜਤਾਇਆ ਸੀ, ਪਰ ਬਾਅਦ ਵਿੱਚ ਇਸ ਮਾਮਲੇ ਵਿੱਚ ਲੜਕੀ ਪਰਿਵਾਰ ਨੇ ਸਹਿਮਤੀ ਜਤਾਈ ਸੀ। ਵਿਆਹ ਤੋਂ ਬਾਅਦ ਕੁੜੀ ਮੁੰਡਾ ਅੱਡ ਰਹਿਣ ਲੱਗ ਗਏ ਜਿੰਨਾ ਨੂੰ ਮਿਲਣ ਗਏ ਸੀ ਤਾਂ ਅਚਾਨਕ ਕੁੜੀ ਦਾ ਪਰਿਵਾਰ ਮੌਕੇ 'ਤੇ ਪਹੁੰਚਿਆ ਅਤੇ ਸਾਡੇ ਪਰਿਵਾਰ ਉੱਤੇ ਹਮਲਾ ਕਰ ਦਿੱਤਾ। ਪੀੜਤ ਵਿਅਕਤੀ ਨੇ ਦੱਸਿਆ ਕਿ ਇਸ ਦੌਰਾਨ ਉਹਨਾਂ ਦੀ ਪਤਨੀ ਨੂੰ ਵੀ ਸੱਟਾਂ ਵੱਜੀਆਂ ਹਨ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਹਰ ਹਾਲ ਇਨਸਾਫ ਮਿਲਣਾ ਚਾਹੀਦਾ ਹੈ। ਕੁੜੀ ਦੇ ਪਰਿਵਾਰ ਨੇ ਜਾਨਲੇਵਾ ਹਮਲਾ ਕੀਤਾ ਹੈ ਤੇ ਉਹ ਫਿਰ ਉਹਨਾਂ ਉੱਤੇ ਹਮਲਾ ਕਰ ਸਕਦੇ ਹਨ।

ਪੁਲਿਸ ਨੂੰ ਦਿੱਤੀ ਸ਼ਿਕਾਇਤ : ਇਸ ਸਬੰਧ ਵਿੱਚ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕ੍ਰਿਸ਼ਨ ਕੁਮਾਰ ਨੌਜਵਾਨ ਨੇ ਰਾਜਵਿੰਦਰ ਕੌਰ ਨਾਲ ਪੰਜ ਮਹੀਨੇ ਪਹਿਲਾਂ ਵਿਆਹ ਕਰਵਾਇਆ ਸੀ, ਇਸ ਗੱਲ ਨੂੰ ਲੈ ਕੇ ਦੋਹਾਂ ਪਰਿਵਾਰਾਂ ਵਿੱਚ ਪਹਿਲਾਂ ਵੀ ਝਗੜਾ ਹੋਇਆ ਸੀ ਅਤੇ ਬਾਅਦ ਵਿੱਚ ਲੜਕੇ ਪਰਿਵਾਰ ਵੱਲੋਂ ਆਪਣਾ ਮਕਾਨ ਛੱਡ ਦਿੱਤਾ ਕਿ ਹੋਰ ਕਿਸੇ ਜਗ੍ਹਾ 'ਤੇ ਰਹਿਣ ਚਲੇ ਗਏ ਸੀ। ਜਿਥੇ ਉਹਨਾਂ ਉੱਤੇ ਹਮਲਾ ਹੋਇਆ ਹੈ। ਇਸ ਮਾਮਲੇ ਸਬੰਧੀ ਬਿਆਨ ਦਰਜ ਕਰ ਲਏ ਗਏ ਹਨ ਅਤੇ ਹੁਣ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.