ਅੰਮ੍ਰਿਤਸਰ: ਕਿਸੇ ਸਮੇਂ ਆਪਣੀ ਜਵਾਨੀ ਅਤੇ ਪਾਣੀ ਲਈ ਜਾਣੇ ਜਾਂਦੇ ਪੰਜਾਬ ਸੂਬੇ ਵਿੱਚ ਅੱਜ ਜਿੱਥੇ ਪਾਣੀ ਵੱਖ ਵੱਖ ਕਾਰਨਾਂ ਕਰਕੇ ਪ੍ਰਦੂਸ਼ਿਤ ਹੋ ਰਿਹਾ ਉੱਥੇ ਹੀ ਅੱਜ ਪੰਜਾਬ ਦੀ ਜਵਾਨੀ ਨਸ਼ੇ ਦੇ ਕੌੜ ਵਿੱਚ ਗਲਤਾਨ ਹੋ ਰਹੀ ਹੈ। ਅੱਜ ਨਸ਼ੇ ਦੇ ਮਸਲੇ ਨੂੰ ਲੈਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਲਾਕੇ ਦੇ ਪੰਚਾ ਸਰਪੰਚਾਂ ਨਾਲ ਵਿਸ਼ੇਸ਼ ਮਿਲਣੀ ਕੀਤੀ।
ਸਥਾਨਕਵਾਸੀਆਂ ਦਾ ਸਾਥ: ਇਸ ਮਿਲਣੀ ਦੌਰਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਗੁਰੂ ਨਗਰੀ ਪੰਜਾਬ ਨਾਲ ਉਨ੍ਹਾਂ ਦਾ ਦਿਲੀ ਪਿਆਕਰ ਹੈ ਅਤੇ ਉਹ ਮਾਣਮੱਤੇ ਪੰਜਾਬ ਦੀ ਜਵਾਨੀ ਨੂੰ ਬਚਾਉਮ ਲਈ ਕੇਂਦਰ ਦੀ ਹਰ ਸੰਭਵ ਮਦਦ ਲੈਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਡਰੱਗ ਮਾਫੀਆ ਨੂੰ ਕਤਮ ਕਰਕੇ ਜਵਾਨੀ ਨੂੰ ਨਸ਼ੇ ਵਿੱਚ ਗਲਤਾਨ ਹੋਣ ਤੋਂ ਬਚਾਉਣਗੇ। ਉਨ੍ਹਾਂ ਇਲਾਕੇ ਦੇ ਪੰਚਾਂ ਸਰਪੰਚਾਂ ਨੂੰ ਅਪੀਲ ਕੀਤੀ ਕਿ ਪਨਸ਼ੇ ਦੇ ਸੌਦਾਗਰਾਂ ਸੰਬੰਧੀ ਪੁਲਿਸ ਨੂੰ ਸੂਚਨਾ ਦੇਣ ਤਾਂ ਜੋਂ ਮੁੱਢ ਤੋਂ ਪੂਰੇ ਨੈਟਵਰਕ ਦਾ ਪਰਦਾਫਾਸ ਹੋ ਸਕੇ।
ਮਾਈਨਿੰਗ ਮਾਫੀਆ ਖ਼ਿਲਾਫ਼ ਕਾਰਵਾਈ: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸੰਬੋਧਨ ਦੌਰਾਨ ਇਹ ਵੀ ਕਿਹਾ ਕਿ ਉਹ ਪੰਜਾਬ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਲਈ ਵੀ ਪੂਰੀ ਤਰ੍ਹਾਂ ਸੰਜੀਦਾ ਨੇ। ਉਨ੍ਹਾਂ ਕਿਹਾ ਕਿ ਜਿੱਥੇ ਵੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਉਹ ਐਕਸ਼ਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਨਸ਼ੇ ਤੋਂ ਬਾਅਦ ਪੰਜਾਬ ਵਿੱਚ ਦੂਜਾ ਕੌੜ ਮਾਈਨਿੰਗ ਹੈ ਅਤੇ ਇਸ ਉੱਤੇ ਵੀ ਜਲਦ ਨੱਥ ਪਾਈ ਜਾਵੇਗੀ।
ਪੰਚਾਇਤ ਮੈਂਬਰਾਂ ਨੇ ਜਤਾਈ ਖੁਸ਼ੀ: ਦੱਸ ਦਈਏ ਮੀਟਿੰਗ ਤੋਂ ਬਾਹਰ ਆਕੇ ਸਾਰੇ ਪੰਚਾਂ ਸਰਪੰਚਾਂ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਨਾਲ ਮੀਟਿੰਗ ਬਹੁਤ ਸਾਜ਼ਗਾਰ ਮਾਹੌਲ ਵਿੱਚ ਹੋਈ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਨੇ ਸਰਹੱਦੀ ਜ਼ਿਲ੍ਹੇ ਵਿੱਚੋਂ ਨਸ਼ੇ ਦੇ ਖਾਤਮੇ ਲਈ ਪੰਚਾਇਤਾਂ ਦਾ ਸਾਥ ਮੰਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਨਸ਼ੇ ਦੇ ਖਾਤਮੇ ਲਈ ਪੰਜਾਬ ਅਤੇ ਕੇਂਦਰ ਸਰਕਾਰ ਦਾ ਡਟ ਕੇ ਸਾਥ ਦੇਣ ਲਈ ਤਿਆ ਹਾਂ। ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਵਿੱਚੋਂ ਨਸ਼ਾ ਦਾ ਖਾਤਮਾ ਕਰਨਾ ਬਹੁਤ ਵੱਡੀ ਚੁਣੌਤੀ ਨਹੀਂ ਹੈ। ਉਨ੍ਹਾਂ ਕਿਹਾ ਜੇ ਸਰਕਾਰਾਂ ਇੱਕ ਵਾਰ ਨਸ਼ੇ ਦੇ ਖਾਤਮੇ ਦਾ ਪ੍ਰਣ ਕਰ ਲੈਣ ਤਾਂ ਸ਼ੇ ਨੂੰ ਸੂਬੇ ਅੰਦਰੋਂ ਜੜ੍ਹੋਂ ਖਤਮ ਕੀਤਾ ਜਾ ਸਕਦਾ ਹੈ।