ETV Bharat / state

ਗ਼ਲਤੀ ਨਾਲ ਭਾਰਤ ਦਾਖਲ ਹੋਏ ਨੌਜਵਾਨ ਨੂੰ 3 ਸਾਲ ਬਾਅਦ ਭਾਰਤ ਸਰਕਾਰ ਨੇ ਭੇਜਿਆ ਪਾਕਿਸਤਾਨ

author img

By

Published : Jan 20, 2023, 12:53 PM IST

Updated : Jan 20, 2023, 3:03 PM IST

ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੇ ਨੌਜਵਾਨ ਫ਼ਰਹਾਨ ਖਾਨ ਨੂੰ 3 ਸਾਲ ਦੀ ਸਜ਼ਾ ਤੋਂ ਬਾਅਦ ਅੱਜ ਰਿਹਾਅ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਨੌਜਵਾਨ ਸਾਲ 2019 ਵਿੱਚ ਗ਼ਲਤੀ ਨਾਲ ਭਾਰਤ ਦੀ ਸਰਹੱਦ ਦੇ ਅੰਦਰ ਦਾਖਿਲ ਹੋ ਗਿਆ ਸੀ। ਜਿਸ ਨੂੰ ਰਾਜਸਥਾਨ ਦੇ ਗੰਗਾਨਗਰ ਦੀ ਪੁਲਿਸ ਨੇ ਕਾਬੂ ਕੀਤਾ ਸੀ।

Government of India released Pakistani youth Farhan Khan

ਭਾਰਤ ਦਾਖਲ ਹੋਏ ਨੌਜਵਾਨ ਨੂੰ 3 ਸਾਲ ਬਾਅਦ ਭਾਰਤ ਸਰਕਾਰ ਨੇ ਭੇਜਿਆ ਪਾਕਿਸਤਾਨ ਵਾਪਸ

ਅੰਮ੍ਰਿਤਸਰ: ਭਾਰਤ ਸਰਕਾਰ ਨੇ ਪਾਕਿਸਤਾਨ ਦੇ ਨੌਜਵਾਨ ਫ਼ਰਹਾਨ ਖਾਨ ਨੂੰ ਅੱਜ ਵੀਰਵਾਰ ਨੂੰ ਰਿਹਾਅ ਕੀਤਾ ਹੈ, ਜਿਸ ਨੂੰ ਭਾਰਤ ਸਰਕਾਰ ਵੱਲੋਂ 3 ਸਾਲ ਦੀ ਸਜ਼ਾ ਸੁਣਾਈ ਗਈ ਸੀ। ਜੋ ਕਿ ਸਾਲ 2019 ਵਿੱਚ ਗ਼ਲਤੀ ਨਾਲ ਭਾਰਤ ਦੀ ਸਰਹੱਦ ਦੇ ਅੰਦਰ ਦਾਖਿਲ ਹੋ ਗਿਆ ਸੀ। ਦੱਸ ਦਈਏ ਕਿ ਇਹ ਨੌਜਵਾਨ ਪਰਿਵਾਰ ਤੋਂ ਦੁਖੀ ਹੋ ਕੇ ਰਾਜਸਥਾਨ ਦੇ ਗੰਗਾਨਗਰ ਇਲਾਕੇ ਵਿੱਚ ਬਿਨ੍ਹਾਂ ਪਾਸਪੋਰਟ ਤੋਂ ਭਾਰਤ ਦੀ ਸਰਹੱਦ ਵਿੱਚ ਦਾਖਲ ਹੋ ਗਿਆ ਸੀ। ਜਿਸ ਨੂੰ ਰਾਜਸਥਾਨ ਦੇ ਗੰਗਾਨਗਰ ਦੀ ਪੁਲਿਸ ਨੇ ਕਾਬੂ ਕੀਤਾ ਸੀ।

ਗ਼ੈਰ-ਕਾਨੂੰਨੀ ਤਰੀਕੇ ਨਾਲ ਭਾਰਤ ਦੀ ਸਰਹੱਦ ਵਿਚ ਦਾਖਲ ਹੋਇਆ:- ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਇੱਕ ਨੌਜਵਾਨ ਜਿਸਦਾ ਨਾ ਫ਼ਰਹਾਨ ਖਾਨ ਹੈ ਅਤੇ ਪਾਕਿਸਤਾਨ ਦੇ ਪੰਜਾਬ ਜ਼ਿਲ੍ਹੇ ਦੇ ਬਹਵਾਲ ਨਗਰ ਤਹਿਸੀਲ ਚਿਸਤਿਆ ਦਾ ਰਹਿਣ ਵਾਲਾ ਹੈ। ਜੋ ਕਿ ਉਸਦੇ ਦੱਸਣ ਮੁਤਾਬਿਕ ਆਪਣੇ ਪਰਿਵਾਰ ਤੋਂ ਬਹੁਤ ਦੁਖੀ ਸੀ। ਉਸਦਾ ਕਹਿਣਾ ਹੈ ਕਿ ਉਸ ਨੂੰ ਉਸਦੇ ਪਰਿਵਾਰ ਵਾਲੇ ਉਸ ਨਾਲ ਕੁੱਟਮਾਰ ਕਰਦੇ ਸਨ। ਜਿਸਦੇ ਚੱਲਦੇ ਉਹ ਬਹੁਤ ਦੁਖੀ ਸੀ ਅਤੇ ਉਹ ਬਿਨ੍ਹਾਂ ਪਾਸਪੋਰਟ ਰਾਜਸਥਾਨ ਦੇ ਗੰਗਾਨਗਰ ਇਲਾਕੇ ਵਿਚ ਗ਼ੈਰ-ਕਾਨੂੰਨੀ ਤਰੀਕੇ ਨਾਲ ਭਾਰਤ ਦੀ ਸਰਹੱਦ ਵਿਚ ਦਾਖਲ ਹੋ ਗਿਆ ਸੀ।

ਅਦਾਲਤ ਵੱਲੋਂ ਇਸ ਨੂੰ 3 ਸਾਲ ਦੀ ਸਜ਼ਾ:- ਇਸ ਤੋਂ ਇਲਾਵਾ ਅੱਗੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਕਿਹਾ ਕਿ ਇਸ ਨੌਜਵਾਨ ਦੀ 13 ਅਕਤੂਬਰ 2019 ਨੂੰ 14 ਸਾਲ ਦੇ ਕਰੀਬ ਉਮਰ ਸੀ ਅਤੇ ਗੰਗਾਨਗਰ ਦੀ ਪੁਲਿਸ ਵੱਲੋਂ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਅਦਾਲਤ ਵੱਲੋਂ ਇਸ ਨੂੰ 3 ਸਾਲ ਦੀ ਸਜ਼ਾ ਹੋਈ ਅਤੇ ਇਸ ਨੂੰ ਬਾਲ ਸੁਧਾਰ ਘਰ ਵਿਖੇ ਰੱਖਿਆ ਗਿਆ ਸੀ।

ਫ਼ਰਹਾਨ ਖਾਨ ਨੂੰ ਪਾਕਿਸਤਾਨ ਰੇਂਜਰ ਦੇ ਹਵਾਲੇ ਕੀਤਾ:- ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਕਿਹਾ ਅੱਜ ਵੀਰਵਾਰ ਨੂੰ ਇਸਦੀ ਸਜ਼ਾ ਪੂਰੀ ਹੋਣ ਉੱਤੇ ਰਾਜਸਥਾਨ ਦੀ ਪੁਲਿਸ ਵੱਲੋਂ ਇਸਨੂੰ ਅਟਾਰੀ ਵਾਹਗਾ ਸਰਹੱਦ ਉੱਤੇ ਲਿਆਂਦਾ ਗਿਆ। ਜਿਸਦੇ ਚੱਲਦੇ ਫ਼ਰਹਾਨ ਖਾਨ ਨੂੰ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਰੇਂਜਰ ਦੇ ਹਵਾਲੇ ਕੀਤਾ ਗਿਆ। ਪ੍ਰੋਟੋਕੋਲ ਅਧਿਕਾਰੀ ਨੇ ਦੱਸਿਆ ਕਿ ਇਸ ਸਮੇਂ ਨੌਜਵਾਨ ਫ਼ਰਹਾਨ ਖਾਨ ਦੀ ਉਮਰ 18 ਸਾਲ ਦੀ ਹੈ ਅਤੇ ਫ਼ਰਹਾਨ ਖਾਨ ਨੂੰ ਉਸਦੇ ਵਤਨ ਪਾਕਿਸਤਾਨ ਰਵਾਨਾ ਕੀਤਾ ਗਿਆ।

ਇਹ ਵੀ ਪੜੋ:- ਐਕਸ਼ਨ ਮੋਡ ਵਿੱਚ ਟਰਾਂਸਪੋਰਟ ਮੰਤਰੀ, ਬੱਸ ਸਟੈਂਡ ਉੱਤੇ ਚੈਕਿੰਗ, ਬੱਸਾਂ ਦੇ ਚਲਾਨ ਕੱਟਣ ਦੇ ਦਿੱਤੇ ਹੁਕਮ

Last Updated : Jan 20, 2023, 3:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.