ਅੰਮ੍ਰਿਤਸਰ: ਕੋਰੋਨਾ ਕਾਰਨ ਵਧ ਰਹੇ ਮਾਮਲਿਆਂ ਕਾਰਨ ਪੰਜਾਬ ਸਰਕਾਰ ਵੱਲੋਂ 30 ਤਰੀਕ ਤੱਕ ਸਾਰੇ ਜਿੰਮ ਅਤੇ ਹੋਰ ਕੰਮਾਂ ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ ਜਿਸ ਦੇ ਚੱਲਦੇ ਜਿੰਮ ਬੰਦ ਹੋਣ ਨਾਲ ਜਿੰਮ ਟ੍ਰੇਨਰ, ਖਿਡਾਰੀਆਂ ਅਤੇ ਆਮ ਲੋਕਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਜ਼ਿੰਮ ਬੰਦ ਹੋਣ ਕਾਰਨ ਜਿੰਮ ਦੇ ਬਾਹਰ ਹੀ ਖਿਡਾਰੀ ਕਸਰਤ ਕਰ ਨਿਰਾਸ਼ ਹੋ ਵਾਪਸ ਆਪਣੇ ਘਰਾਂ ਨੂੰ ਪਰਤ ਗਏ।
ਇਹ ਵੀ ਪੜੋ:ਗੜ੍ਹਸ਼ੰਕਰ: ਤਹਿਸੀਲ ਕੰਪਲੈਕਸ 'ਚ ਲੱਗੀ ਸੈਨੀਟਾਈਜ਼ਰ ਮਸ਼ੀਨ ਖ਼ਰਾਬ, ਲੋਕਾਂ ਆ ਰਹੀ ਸਮੱਸਿਆ
ਇਸ ਮੌਕੇ ਜਿੰਮ ਟ੍ਰੇਨਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਲਏ ਗਏ ਫੈਸਲੇ ਨਾਲ ਉਹ ਸਹਿਮਤ ਹਨ ਪਰ ਉਸ ਨਾਲ ਉਨ੍ਹਾਂ ਖਿਡਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜੋ ਕਈ ਮਹੀਨਿਆਂ ਤੋਂ ਮੁਕਾਬਲਿਆਂ ਦੀ ਤਿਆਰੀ ਕਰ ਰਹੇ ਹਨ। ਦੂਜੇ ਪਾਸੇ ਆਮ ਲੋਕਾਂ ਲਈ ਵੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਜਿੰਮ ਤੋਂ ਵਧੀਆਂ ਕੋਈ ਹੋਰ ਵਿਕਲਪ ਨਹੀਂ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਵਿਸੇਸ਼ ਹਿਦਾਇਤਾਂ ਨੂੰ ਜਾਰੀ ਕਰ ਜਿੰਮਾਂ ਨੂੰ ਖੋਲ੍ਹਿਆ ਜਾਏ।
ਸਾਨੂੰ ਹੋਵੇਗਾ ਕਾਫੀ ਨੁਕਸਾਨ- ਖਿਡਾਰੀ
ਇਸ ਮੌਕੇ ਖਿਡਾਰੀਆਂ ਕਿਹਾ ਕਿ ਉਨ੍ਹਾਂ ਵੱਲੋਂ ਕਈ ਦਿਨਾਂ ਤੋਂ ਮਿਹਨਤ ਕਰ ਸਰੀਰ ਨੂੰ ਮੁਕਾਬਲੇ ਲਈ ਤਿਆਰੀ ਕੀਤਾ ਗਿਆ ਸੀ ਅਤੇ ਹੁਣ ਜਿੰਮ ਬੰਦ ਹੋਣ ਨਾਲ ਉਨ੍ਹਾਂ ਨੂੰ ਕਾਫੀ ਨੁਕਸਾਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਠੇਕੇ ਖੋਲ੍ਹ ਸਕਦੀ ਹੈ ਤਾਂ ਸਿਹਤ ਨੂੰ ਤੰਦਰੁਸਤ ਬਣਾਉਣ ਲਈ ਜਿੰਮ ਕਿਉਂ ਨਹੀਂ। ਇਸ ਲਈ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਨਵੀਂਆ ਹਿਦਾਇਤਾਂ ਜਾਰੀ ਕਰ ਸਰਕਾਰ ਨੂੰ ਜਿੰਮ ਨੂੰ ਖੋਲਣਾ ਚਾਹੀਦਾ ਹੈ।