ETV Bharat / state

Golden Temple: ਸ੍ਰੀ ਦਰਬਾਰ ਸਾਹਿਬ 2000 ਕੁਇੰਟਲ ਫੁੱਲਾਂ ਨਾਲ ਹੋ ਰਹੀ ਸਜਾਵਟ, ਜਾਣੋ ਕਾਰਨ... - ਗੁਰੂ ਨਗਰੀ ਅੰਮ੍ਰਿਤਸਰ ਸਾਹਿਬ

ਸੱਚਖੰਡ ਸ੍ਰੀ ਹਰਮੰਦਿਰ ਸਾਹਿਬ 'ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਰੋਕਣਾਂ ਵੇਖਣ ਨੂੰ ਮਿਲ ਰਹੀ ਹਨ। ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਨਾਲ ਸਜਾਟਵ ਕੀਤੀ ਜਾ ਰਹੀ ਹੈ। ਪੜ੍ਹੋ ਪੂਰੀ ਖ਼ਬਰ

golden temple flower decoration
golden temple flower decoration
author img

By ETV Bharat Punjabi Team

Published : Sep 15, 2023, 10:19 PM IST

ਸ੍ਰੀ ਦਰਬਾਰ ਸਾਹਿਬ ਵਿਖੇ 2000 ਕੁਇੰਟਲ ਫੁੱਲਾਂ ਨਾਲ ਸਜਾਵਟ

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਸਾਹਿਬ 'ਚ ਅਕਸਰ ਹੀ ਰੌਣਕ ਵੇਖਣ ਨੂੰ ਮਿਲੀ ਹੈ। ਹਰ ਦਿਨ ਸੰਗਤ ਸ੍ਰੀ ਦਰਬਾਰ ਸਾਹਿਬ ਆ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਂਦੀ ਹੈ ਪਰ ਕੱੁਝ ਦਿਨ ਬੇਹੱਦ ਖਾਸ ਹੁੰਦੇ ਹਨ ਜਦੋਂ ਪੂਰੇ ਦਰਬਾਰ ਸਾਹਿਬ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਸਜਾਇਆ ਜਾਂਦਾ ਹੈ। ਹੁਣ 16 ਸੰਤਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ। ਇਸ ਲਈ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਫੁੱਲਾਂ ਦੀ ਸਜਾਵਟ: ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫੁੱਲਾਂ ਦੀ ਸਜਾਵਟ ਦਾ ਕੰਮ ਸ਼ੁਰੂ ਹੋ ਗਿਆ ਹੈ। ਦੇਸ਼-ਵਿਦੇਸ਼ ਦੇ 2000 ਕੁਇੰਟਲ ਫੁੱਲ ਸਜਾਵਟ ਲਈ ਵਰਤੇ ਜਾਣਗੇ। ਕੋਲਕਾਤਾ ਅਤੇ ਉੱਤਰ ਪ੍ਰਦੇਸ਼ ਤੋਂ 100 ਕਾਰੀਗਰ ਸਜਾਵਟ ਦੇ ਕੰਮ ਲਈ ਪਹੁੰਚ ਚੁੱਕੇ ਹਨ ਜੋ 16 ਸਤੰਬਰ ਨੂੰ ਪ੍ਰਕਾਸ਼ ਪੁਰਬ ਤੋਂ ਪਹਿਲਾ ਦਿਨ-ਰਾਤ ਕੰਮ ਕਰਦੇ ਹੋਏ 15 ਸਤੰਬਰ ਦੀ ਰਾਤ ਤੱਕ ਫੁੱਲਾਂ ਦੀ ਸਜਾਵਟ ਦੇ ਕੰਮ ਨੂੰ ਮੁਕੰਮਲ ਕਰਨਗੇ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਕੋਨਾ ਕੋਨਾ ਫੁੱਲਾਂ ਨਾਲ ਸਜਾਇਆ ਜਾਵੇਗਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਵਟ ਲਈ ਵੱਖ-ਵੱਖ ਦੇਸ਼ ਅਤੇ ਵਿਦੇਸ਼ਾਂ ਵਿੱਚੋਂ ਵੀ ਇਹ ਫੁੱਲ ਮੰਗਵਾਏ ਗਏ ਹਨ।

ਕਿੱਥੋਂ-ਕਿੱਥੋਂ ਆਏ ਫੁੱਲ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮਲੇਸ਼ੀਆ ਤੋਂ ਆਏ ਫੁੱਲ ਸ੍ਰੀ ਅਕਾਲ ਤਖ਼ਤ ਸਾਹਿਬ 'ਚ ਲਗਾਏ ਗਏ। ਤਖ਼ਤ ਸਾਹਿਬ ਪਰਿਕਰਮਾ ਵਿਚ ਸਥਿਤ ਥਾਈਲੈਂਡ, ਸਿੰਗਾਪੁਰ, ਬੈਂਕਾਕ, ਹਾਲੈਂਡ ਤੋਂ ਆਏ ਫੁੱਲ ਵਰਤੇ ਗਏ। ਨਿਊਜ਼ੀਲੈਂਡ, ਕੀਨੀਆ, ਸਾਊਥ ਅਫ਼ਰੀਕਾ ਤੋਂ ਆਏ ਫੁੱਲਾਂ ਨਾਲ ਗੁਰਦੁਆਰਾ ਲਾਚੀ ਬੌਰ ਸਾਹਿਬ, ਝੰਡਾ ਬੁੰਗਾ ਸਾਹਿਬ, ਗੁਰਦੁਆਰਾ ਦੁੱਖ ਭੰਜਨੀ ਦੀ ਸਜਾਵਟ ਕੀਤੀ ਗਈ। ਉੱਥੇ ਹੀ, ਕਲਕੱਤਾ, ਕੇਰਲਾ, ਪੂਣੇ, ਦਿੱਲੀ ਅਤੇ ਮੁੰਬਈ ਤੋਂ ਆਏ ਫੁੱਲਾਂ ਨਾਲ ਬੇਰ ਸਾਹਿਬ, ਗੁਰਦੁਆਰਾ ਬੇਰ ਬਾਬਾ ਬੁੱਢਾ ਸਾਹਿਬ, ਥੜ੍ਹਾ ਸਾਹਿਬ, ਸ਼ਹੀਦੀ ਯਾਦਗਾਰ ਦੀ ਸਜਾਵਟ ਕੀਤੀ ਗਈ। ਇਸ ਦੇ ਨਾਲ ਹੀ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਤੋਂ ਆਏ ਫੁੱਲਾਂ ਨਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਦੀ ਸਜਾਵਟ ਕੀਤੀ ਗਈ।

ਉੱਥੇ ਹੀ ਆਏ ਹੋਏ ਸਜਾਵਟ ਕਰਨ ਆਏ ਕਾਰੀਗਰਾਂ ਦਾ ਕਹਿਣਾ ਹੈ ਕਿ 100 ਦੇ ਕਰੀਬ ਦਿੱਲੀ ਤੋਂ ਕਾਰੀਗਰ ਹਰਿਮੰਦਿਰ ਸਾਹਿਬ 'ਚ ਫੁੱਲਾਂ ਦੀ ਸਜਾਵਟ ਦੇ ਲਈ ਲਗਾਏ ਗਏ ਹਨ । 50 ਤਰ੍ਹਾਂ ਦੇ ਫੁੱਲਾਂ ਦੇ ਨਾਲ ਹਰਮਿੰਦਰ ਸਾਹਿਬ ਨੂੰ ਸਜਾਇਆ ਜਾ ਰਿਹਾ ਹੈ । ਉੱਥੇ ਹੀ ਹਰਮਿੰਦਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੇ ਕਿਹਾ ਕਿ ਬਹੁਤ ਸੁੰਦਰ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ। ਇਸ ਨਜ਼ਾਰੇ ਨੂੰ ਵੇਖ਼ ਕੇ ਮਨ ਨੂੰ ਬਹੁਤ ਖ਼ੁਸ਼ੀ ਮਿਲ ਰਹੀ ਹੈ । ਇਸ ਵਾਰ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਨਗਰ ਕੀਰਤਨ ਵੀ ਕੱਢਿਆ ਜਾਵੇਗਾ। ਇਹ ਨਗਰ ਕੀਰਤਨ ਗੁਰਦੁਆਰਾ ਰਾਮਸਰ ਤੋਂ ਸਜਾਇਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.