ਅੰਮ੍ਰਿਤਸਰ: ਅੰਮ੍ਰਿਤਸਰ(amritsar) ਗੁਰੂ ਬਾਜ਼ਾਰ(GURU BAZAR) ਜਿੱਥੇ ਕਿ ਰੋਜ਼ਾਨਾ ਲੱਖਾਂ ਦੇ ਸੋਨੇ ਦਾ ਕਾਰੋਬਾਰ ਹੁੰਦਾ ਹੈ, ਅਤੇ ਉਸ ਗੁਰੂ ਬਾਜ਼ਾਰ ਵਿਚ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ। ਜਦੋਂ ਕਿ ਦੋ ਦੁਕਾਨਦਾਰ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਭਿੜ ਗਏ। ਜਿਸ ਤੋਂ ਬਾਅਦ ਇੱਕ ਦੁਕਾਨਦਾਰ ਵੱਲੋਂ 15-20 ਅਣਪਛਾਤੇ ਮੁੰਡੇ ਬੁਲਾ ਕੇ ਉੱਥੇ ਸ਼ਰ੍ਹੇਆਮ ਗੁੰਡਾਗਰਦੀ ਕਰਵਾਈ ਗਈ।
ਸਾਰਾ ਮਾਮਲਾ ਉੱਥੇ ਲੱਗੇ ਵੱਖ ਵੱਖ ਸੀਸੀਟੀਵੀ(CCTV) ਕੈਮਰਿਆਂ ਵਿੱਚ ਕੈਦ ਹੋ ਗਿਆ। ਸੀਸੀਟੀਵੀ ਕੈਮਰਿਆਂ ਵਿਚ ਸਾਫ਼ ਦੇਖਿਆ ਜਾ ਸਕਦਾ ਹੈ, ਕਿ ਕਿਸ ਤਰ੍ਹਾਂ 15-20 ਨੌਜਵਾਨ ਇੱਕ ਨੌਜਵਾਨ ਨੂੰ ਬੁਰੀ ਤਰੀਕੇ ਨਾਲ ਕੁੱਟ ਰਹੇ ਹਨ।
ਕੁਝ ਪੁਲਿਸ ਅਧਿਕਾਰੀ ਅਤੇ ਗੁਰੂ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਇਕ ਸਾਈਡ ਤੇ ਖੜ੍ਹੇ ਹੈ, ਪਰ ਪੰਦਰਾਂ ਵੀਹ ਅਣਪਛਾਤੇ ਨੌਜਵਾਨ ਸ਼ਰ੍ਹੇਆਮ ਗੁੰਡਾਗਰਦੀ ਕਰਦੇ ਦਿਖਾਈ ਦੇ ਰਹੇ ਹਨ ਅਤੇ ਸਵਰਨਕਾਰ ਪੰਜਾਬ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਦੇ ਵੀ ਹੱਥ ਪਾਉਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ।
ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਵਰਨਕਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਜਨਰਲ ਸੈਕਟਰੀ ਨੇ ਦੱਸਿਆ ਕਿ ਗੁਰੂ ਬਾਜ਼ਾਰ ਵਿਚ ਵਿਜੈ ਜਵੈਲਰਜ਼ ਨਾਮ ਦੇ ਵਪਾਰੀ ਦੀ ਇੱਕ ਦੁਕਾਨ ਹੈ, ਜਿਸਦਾ ਕਿ ਰਾਜੂ ਨਾਮ ਦੇ ਵਪਾਰੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ।
ਜਿਸ ਤੋਂ ਬਾਅਦ ਵਿਜੈ ਜਵੈਲਰਜ਼ ਅਤੇ ਉਸਦੇ ਲੜਕੇ ਨੇ ਆਪਣੇ ਕੁਝ ਪੰਦਰਾਂ ਵੀਹ ਅਣਪਛਾਤੇ ਸਾਥੀ ਬੁਲਾ ਕੇ ਰਾਜੂ ਵਪਾਰੀ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ।
ਇੱਥੋਂ ਤੱਕ ਕਿ ਸਵਰਨਕਾਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਅਤੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਮੌਜੂਦ ਸਨ ਅਤੇ ਉਨ੍ਹਾਂ ਦੀ ਪਰਵਾਹ ਕੀਤੇ ਬਿਨਾਂ ਹੀ ਵਿਜੈ ਜਵੈਲਰਜ਼ ਦੇ ਲੜਕਿਆਂ ਨੇ ਪੂਰੀ ਤਰ੍ਹਾਂ ਗੁੰਡਾਗਰਦੀ ਕੀਤੀ। ਤੇਜ਼ਧਾਰ ਹਥਿਆਰ ਦਿਖਾ ਕੇ ਧਮਕੀਆਂ ਦੇ ਕੇ ਚਲੇ ਗਏ। ਜੋ ਕਿ ਸਾਰਾ ਮਾਮਲਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ।
ਉਥੇ ਹੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਗਰ ਉਕਤ ਨੌਜਵਾਨਾਂ ਖਿਲਾਫ਼ ਕਾਰਵਾਈ ਨਾ ਹੋਈ ਤਾਂ ਸੋਮਵਾਰ ਨੂੰ ਪੂਰੀ ਮਾਰਕੀਟ ਬੰਦ ਕਰਕੇ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਸਕਦਾ ਹੈ।
ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਲਦ ਹੀ ਇਸ ਤੇ ਕਾਰਵਾਈ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:ਸੁਲਤਾਨਪੁਰ ਲੋਧੀ 'ਚ ਲੁੱਟ ਖੋਹ ਦੇ ਮਾਮਲੇ 'ਚ ਦੋ ਲੁਟੇਰੇ ਕਾਬੂ