ETV Bharat / state

ਪੰਜਾਬ ਦੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਆਇਆ ISRO ਦਾ ਸੱਦਾ, ਜਾਣੋ ਕਿਉਂ ਮਿਲਿਆ ਸੱਦਾ ? - Girl students of Amritsar Government School were invited to ISRO Harikota

ਇਸਰੋ ਵੱਲੋਂ ਅੰਮ੍ਰਿਤਸਰ ਦੇ ਸਰਕਾਰੀ ਸਕੂਲ ਨੂੰ ਸੈਟੇਲਾਇਟ ਦੀ ਲਾਂਚਿੰਗ ਦੇਖਣ ਲਈ ਸੱਦਾ ਭੇਜਿਆ ਗਿਆ ਹੈ ਕਿਉਂਕਿ ਇਸ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਇੱਕ ਖਾਸ ਪ੍ਰੋਜੈਕਟ ਤੇ ਕੰਮ ਕੀਤਾ ਗਿਆ ਸੀ ਜਿਸ ਨੂੰ ਪੂਰਾ ਕਰਨ ਵਿੱਚ ਉਹ ਸਫਲ ਹੋਏ। ਇਸੇ ਦੇ ਚੱਲਦੇ ਉਨ੍ਹਾਂ ਨੂੰ ਇਸਰੋ ਵੱਲੋਂ ਸੱਦਾ ਮਿਲਿਆ ਹੈ।

ਪੰਜਾਬ ਦੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਆਇਆ ISRO ਦਾ ਸੱਦਾ

author img

By

Published : Aug 6, 2022, 9:44 PM IST

ਅੰਮ੍ਰਿਤਸਰ: ਜ਼ਿਲ੍ਹੇ ਦੇ ਮਾਲ ਰੋਡ ਦੇ ਸਰਕਾਰੀ ਸ. ਸ. ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਇਹ ਸਾਬਿਤ ਕੀਤਾ ਗਿਆ ਹੈ ਕਿ ਸਰਕਾਰੀ ਸਕੂਲਾਂ ਦੇ ਬੱਚੇ ਵੀ ਕਿਸੇ ਨਾਲੋਂ ਘੱਟ ਨਹੀਂ ਅਤੇ ਜੇਕਰ ਉਨ੍ਹਾਂ ਨੂੰ ਮੌਕੇ ਮਿਲੇ। ਬੀਤੇ ਦਿਨੀਂ ਮਿਲੇ ਪ੍ਰੋਜੈਕਟ ਦੇ ਸਦਕਾ ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਦੇ ਬੱਚਿਆਂ ਨੂੰ ਪ੍ਰੋਜੈਕਟ ਦੀ ਕੀਤੀ ਤਿਆਰੀ ਨੂੰ ਲੈਕੇ ਉਨ੍ਹਾਂ ਨੂੰ ਇਸਰੋ ਵਿਖੇ ਸੈਟੇਲਾਈਟ ਦੀ ਲਾਂਚਿੰਗ ਦੇਖਣ ਦਾ ਸੱਦਾ ਭੇਜਿਆ ਮਿਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਲ ਰੋਡ ਸ ਸ ਸਕੂਲ ਦੀਆਂ ਵਿਦਿਆਰਥਣਾਂ ਅਤੇ ਇੰਚਾਰਜ ਕਮਲ ਵੱਲੋਂ ਦੱਸਿਆ ਗਿਆ ਹੈ ਕਿ ਇਸ ਪ੍ਰੋਜੈਕਟ ਸਬੰਧੀ ਇੰਨ੍ਹਾਂ ਵਿਦਿਆਰਥਣਾਂ ਵੱਲੋਂ ਪਹਿਲਾਂ ਇਸ ਪ੍ਰੋਜੈਕਟ ਨੂੰ ਦੇਖ ਹੱਥ ਖੜੇ ਕਰ ਦਿੱਤੇ ਗਏ ਸਨ ਪਰ ਫਿਰ ਤੋਂ ਉਨ੍ਹਾਂ ਦੀ ਹੌਸਲਾ ਅਫਜਾਈ ਸਬੰਧੀ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਆਪਣੇ ਸੀਨੀਅਰ ਆਗੂਆਂ ਦੇ ਦਿਸ਼ਾ ਨਿਰਦੇਸ਼ਾਂ ’ਤੇ ਕੰਮ ਕਰਦਿਆਂ ਇੰਨ੍ਹਾਂ ਵੈਬਸਾਈਟ ਦੀ ਪਰੋਪਰ ਤਿਆਰੀ ਕਰ ਹੁਣ ਇਸਰੋ ਦੇ ਹਰੀਕੋਟਾ ਦੀ ਲਾਚਿੰਗ ਸਬੰਧੀ ਸੱਦਾ ਪੱਤਰ ਹਾਸਿਲ ਹੋਇਆ ਹੈ ਅਤੇ ਜਲਦ ਹੀ ਉਥੇ ਲਿਚਿੰਗ ਮੌਕੇ ਅੰਮ੍ਰਿਤਸਰ ਦੇ ਸਰਕਾਰੀ ਸਕੂਲਾਂ ਦਾ ਮਾਨ ਵਧਾਉਣਗੇ।

ਪੰਜਾਬ ਦੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਆਇਆ ISRO ਦਾ ਸੱਦਾ

ਉੱਥੇ ਹੀ ਸਕੂਲ ਦੀ ਪ੍ਰਿੰਸੀਪਲ ਅਮਨਦੀਪ ਕੌਰ ਨੇ ਗੱਲਬਾਤ ਕਰਦੇ ਹੋਏ ਕਹਿ ਕੇ ਸਾਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਸਕੂਲ ਦੀ ਲੈਬ ਵਿਚ ਜੋ ਸਹੂਲਤਾਂ ਹਨ ’ਤੇ ਉਸ ਲੈਬ ਦੇ ਇੰਚਾਰਜ ਕਮਲ ਅਰੋੜਾ ਦੀ ਨਿਗਰਾਨੀ ਹੇਠ ਜੋ 75ਵਾਂ ਆਜ਼ਾਦੀ ਅੰਮ੍ਰਿਤ ਮਹੋਤਸਵ ਚਲ ਰਿਹਾ ਹੈ। ਉਨ੍ਹਾਂ ਦੀ ਨਿਗਰਾਨੀ ਹੇਠ ਸਾਡੀ ਲੈਬ ਦੇ ਬੱਚਿਆਂ ਵੱਲੋਂ ਡਿਜ਼ਾਈਨਿੰਗ ਕਰਕੇ ਇੱਕ ਚਿੱਪ ਤਿਆਰ ਕੀਤੀ ਗਈ ਸੀ ਉਸ ਚਿੱਪ ਦੀ ਸਿਲੈਕਸ਼ਨ ਨੈਸ਼ਨਲ ਲੈਵਲ ਤੇ ਹੋਈ ਹੈ। ਇਸਰੋ ਦੇ ਵਿਚ ਸੱਤ ਤਰੀਕ ਨੂੰ ਸਵੇਰੇ ਸੈਟੇਲਾਈਟ ਲਾਂਚ ਕੀਤੀ ਜਾਣੀ ਹੈ ਇੱਥੇ ਪੂਰੇ ਭਾਰਤ ਤੋਂ ਵੱਖ ਵੱਖ ਸਕੂਲਾਂ ਦੇ ਬੱਚੇ ਸਿਲੈਕਟ ਹੋਏ ਹਨ।

ਪੂਰੇ ਭਾਰਤ ’ਚੋਂ ਪਚੱਤਰ ਸਕੂਲ ਸਿਲੈਕਟ ਕੀਤੇ ਗਏ ਹਨ ਉਸ ਵਿੱਚ ਸਾਡੇ ਸਕੂਲ ਦੇ ਬੱਚੇ ਵੀ ਸਿਲੈਕਟ ਹੋਏ ਹਨ। ਉਨ੍ਹਾਂ ਦੱਸਿਆ ਕਿ ਦਸ ਦੇ ਕਰੀਬ ਬੱਚੇ ਜਿਹੜੇ ਜਿਹੜੇ ਸਿਲੈਕਟ ਕੀਤੇ ਗਏ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਬੱਚਿਆਂ ਨੇ ਇਹ ਚਿੱਪ ਤਿਆਰ ਕੀਤੀ ਜਿਸ ਕਾਰਨ ਸਕੂਲ ਦੀ ਸਿਲੈਕਸ਼ਨ ਇਸਰੋ ਵਿੱਚ ਕੀਤੀ ਗਈ ਹੈ।

ਇਹ ਵੀ ਪੜ੍ਹੋ: ਜੰਗਲਾਤ ਵਿਭਾਗ ਵਿੱਚ ਘੁਟਾਲਾ ਮਾਮਲਾ: ਮੁਹਾਲੀ ਦੀ ਅਦਾਲਤ ’ਚ ਵਿਜੀਲੈਂਸ ਬਿਊਰੋ ਵੱਲੋਂ ਚਲਾਨ ਪੇਸ਼

ETV Bharat Logo

Copyright © 2025 Ushodaya Enterprises Pvt. Ltd., All Rights Reserved.