ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਥਾਣਾ ਛੇਹਰਟਾ (Amritsar Police Station Chheharta) ਅਧੀਨ ਆਉਦੀ ਚੌਂਕੀ ਕਾਲੇ ਘਣਪੁਰ ਪਿੰਡ (Kale Ghanpur village) ਦਾ ਹੈ। ਜਿੱਥੋਂ ਦੇ ਰਹਿਣ ਵਾਲੇ ਸਤਪਾਲ ਸਿੰਘ ਨਾਮ ਦੇ ਨੌਜਵਾਨ ਦਾ ਵਿਆਹ ਜੌੜਾ ਫਾਟਕ ਇਲਾਕੇ ਦੀ ਪੂਜਾ ਨਾਲ ਹੋਣਾ ਸੀ, ਪਰ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਲੜਕੀ ਵਾਲੀਆ ਵੱਲੋ ਵਿਆਹ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਜੋ ਟੌਕਰਾ ਉਨ੍ਹਾਂ ਮੁੰਡੇ ਵਾਲੀਆ ਨੂੰ ਸ਼ਗਨ ਵਿੱਚ ਦਿੱਤਾ ਸੀ, ਉਹ ਟੌਕਰਾ ਉਨ੍ਹਾਂ ਵਾਪਿਸ ਸਾਡੀ ਕੁੜੀ ਨੂੰ ਸ਼ਗਨ ਲਾਉਣ ਵਾਸਤੇ ਵਾਪਿਸ ਭੇਜ ਦਿਤਾ ਹੈ। ਜਿਸ ਦੇ ਚਲਦੇ ਉਨ੍ਹਾਂ ਵੱਲੋਂ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਸਤਪਾਲ ਸਿੰਘ ਦੇ ਵਿਆਹ ਦੇ ਅਰਮਾਨ ਖੇਰੂੰ ਖੇਰੂੰ ਹੋ ਗਏ।
ਇਹ ਵੀ ਪੜ੍ਹੋ: ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖਰਾਮ ਦਾ ਦਿਹਾਂਤ, ਇਸ ਤਰ੍ਹਾਂ ਰਿਹਾ ਸਿਆਸੀ ਸਫ਼ਰ ...
ਇਸ ਸੰਬਧੀ ਗਲਬਾਤ ਕਰਦਿਆਂ ਪੀੜਤ ਸਤਪਾਲ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਬੜੀ ਮੁਸ਼ਕਿਲ ਨਾਲ ਵਿਆਹ ਦੀਆਂ ਤਿਆਰੀਆਂ ਕੀਤੀਆ ਸੀ ਅਤੇ ਦੂਰ ਦੁਰਾਡੇ ਤੋਂ ਰਿਸ਼ਤੇਦਾਰ ਵੀ ਪਹੁੰਚ ਗਏ ਹਨ, ਪਰ ਏਨ ਮੌਕੇ ‘ਤੇ ਕੁੜੀ ਵਾਲੀਆ ਵੱਲੋਂ ਵਿਆਹ ਤੋਂ ਇਨਕਾਰ ਕਰਨ ‘ਤੇ ਸਾਡਾ ਮਾਨਸਿਕ ਅਤੇ ਸਮਾਜਿਕ ਤੌਰ ‘ਤੇ ਬਹੁਤ ਨੁਕਸਾਨ ਹੋਇਆ ਹੈ। ਜਿਸ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ। ਇਸ ਸੰਬਧੀ ਅਸੀਂ ਪੁਲਿਸ ਪ੍ਰਸ਼ਾਸ਼ਨ ਕੋਲ ਸ਼ਿਕਾਇਤ ਦਰਜ ਕਰਵਾ ਇਨਸਾਫ਼ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਇਸ ਸੰਬਧੀ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਲੜਕੇ ਦੇ ਪਰਿਵਾਰ ਵੱਲੋਂ ਸ਼ਿਕਾਇਤ ਮਿਲੀ ਹੈ। ਜਿਸ ਸੰਬਧੀ ਅਸੀਂ ਲੜਕੀ ਵਾਲਿਆ ਨੂੰ ਵੀ ਬੁਲਾਇਆ ਹੈ। ਦੋਵੇ ਧਿਰਾਂ ਦੇ ਬਿਆਨ ਸੁਣ ਜੋ ਵੀ ਕਾਰਵਾਈ ਹੋਵੇਗੀ ਅਮਲ ਵਿੱਚ ਲਿਆਂਦੀ ਜਾਵੇਗੀ ।
ਇਹ ਵੀ ਪੜ੍ਹੋ: ਗੋਆ ਬੀਚ 'ਤੇ ਗਰਮੀ ਨੂੰ ਦੂਰ ਭਜਾਉਂਦੀ ਹੋਈ ਅਜੈ ਦੇਵਗਨ ਦੀ ਇਹ ਅਦਾਕਾਰਾ, ਦੇਖੋ ਕਿਵੇਂ ਹੋ ਰਹੀ ਹੈ ਮਸਤੀ