ਅੰਮ੍ਰਿਤਸਰ: ਅਕਸਰ ਹੀ ਪੰਜਾਬ ਦੇ ਨੌਜਵਾਨ ਲੜਕੇ ਲੜਕੀਆਂ 'ਚ ਵਿਦੇਸ਼ ਜਾਣ ਕੇ ਪੜ੍ਹਾਈ ਜਾਂ ਪੈਸਾ ਕਮਾਉਣ ਦਾ ਚਾਅ ਹੁੰਦਾ ਹੈ, ਅਜਿਹਾ ਮਾਮਲਾ ਤਹਿਸੀਲ ਅਜਨਾਲਾ ਦੇ ਪਿੰਡ ਅਨੈਤਪੁਰਾ ਦੀ ਜੰਮਪਲ ਅਤੇ ਸਰਹੱਦੀ ਪਿੰਡ ਘੋਗਾ ਦੀ ਰਹਿਣ ਵਾਲੀ ਪਲਵਿੰਦਰ ਕੌਰ ਜੋ ਕਿ ਸੁਨਹਿਰੀ ਭਵਿੱਖ ਦੀਆਂ ਉਮੀਦਾਂ ਲੈ ਕੇ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਪੜਾਈ ਲਈ ਗਈ ਸੀ। ਬੁੱਧਵਾਰ ਨੂੰ ਇੱਕ ਭਿਆਨਕ ਸੜਕ ਹਾਦਸੇ 'ਚ ਉਸ ਦੀ ਮੌਤ ਹੋ ਗਈ ਹੈ।
ਨਿਊਜ਼ੀਲੈਂਡ 'ਚ ਸੜਕ ਹਾਦਸੇ ਦੌਰਾਨ ਲੜਕੀ ਦੀ ਮੌਤ ਇਸ ਮੌਕੇ ਪਲਵਿੰਦਰ ਕੌਰ ਦੇ ਪਰਿਵਾਰਕ ਮੈਂਬਰਾ ਨੇ ਦੱਸਿਆ, ਕਿ 2019 ਚ’ ਪਲਵਿੰਦਰ ਕੋਰ ਨਰਸਿੰਗ ਦੀ ਪੜਾਈ ਕਰਕੇ ਨਿਊਜ਼ੀਲੈਂਡ ਗਈ ਸੀ, ਜਿੱਥੇ ਕਿ ਉਸਨੂੰ ਇੱਕ ਸਾਲ ਦਾ ਕੋਰਸ ਕਰਨ ਤੋਂ ਬਾਅਦ ਹਸਤਪਾਲ 'ਚ ਨੋਕਰੀ ਮਿਲੀ ਗਈ, ਅਤੇ ਬੀਤੇ ਦਿਨੀ ਆਪਣੀ ਨੋਕਰੀ ਤੋਂ ਘਰ ਵਾਪਿਸ ਆ ਰਹੀ ਸੀ, ਤਾਂ ਰਸਤੇ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਉਸਦੀ ਮੌਤ ਹੋ ਗਈ। ਓਹਨਾ ਦੱਸਿਆ, ਕਿ ਪਲਵਿੰਦਰ ਅਪਣਾ ਘਰ ਬਣਾ ਰਹੀ ਸੀ, ਤੇ ਜਨਵਰੀ ਵਿੱਚ ਆ ਕੇ ਇਸਦਾ ਮਹੂਰਤ ਕਰਵਾਉਣਾ ਚਾਹੁੰਦੀ ਸੀ। ਪਰ ਹੁਣ ਇਸ ਘਰ 'ਚ ਉਸਦੀ ਲਾਸ਼ ਹੀ ਆਵੇਗੀ, ਤੇ ਉਸਦਾ ਘਰ ਬਣਾਉਣ ਦਾ ਸਪਨਾ ਅਧੂਰਾ ਹੀ ਰਹਿ ਗਿਆ। ਇਸ ਮੌਕੇ ਉਨ੍ਹਾਂ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਦੋਵਾਂ ਸਰਕਾਰਾ ਤੋਂ ਮੰਗ ਕੀਤੀ ਹੈ, ਕਿ ਉਨ੍ਹਾਂ ਦੀ ਲੜਕੀ ਪਲਵਿੰਦਰ ਕੌਰ ਦੀ ਲਾਸ਼ ਨੂੰ ਪਿੰਡ ਘੋਗਾ ਵਿਖੇ ਵਾਪਿਸ ਲਿਆਂਦਾ ਜਾਵੇ।
ਇਹ ਵੀ ਪੜ੍ਹੋ:-LIVE UPDATE: SIT ਵੱਲੋਂ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਜਾਰੀ