ਅੰਮ੍ਰਿਤਸਰ: ਅੱਜ ਦੇ ਯੁੱਗ ਵਿੱਚ ਮਹਿੰਗਾਈ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ, ਹਰ ਇੱਕ ਖਾਣ ਪੀਣ ਦੇ ਪਦਾਰਥ ਦੀ ਕੀਮਤ ਲਗਪਗ ਡਬਲ ਹੁੰਦੀ ਦਿਖਾਈ ਦੇ ਰਹੀ ਹੈ। ਪਰ ਅੱਜ ਦੇ ਸਮੇਂ ਵਿੱਚ ਵੀ 20 ਰੁਪਏ ਵਿੱਚ ਵਿਕਣ ਵਾਲੀ ਕੋਲਡ ਡਰਿੰਕ ਦੀ ਬੋਤਲ ਅੰਮ੍ਰਿਤਸਰ ਵਿੱਚ 5 ਰੁਪਏ ਵਿੱਚ ਮਿਲ ਰਹੀ ਹੈ ਤੇ ਇਸ 5 ਰੁਪਏ ਦੀ ਕੋਲਡ ਡਰਿੰਕ ਨੂੰ ਖ਼ਰੀਦਣ ਲਈ ਲੋਕ ਲੰਬੀਆਂ-ਲੰਬੀਆਂ ਲਾਈਨਾਂ ਵਿੱਚ ਲੱਗ ਇੰਤਜ਼ਾਰ ਕਰਦੇ ਦਿਖਾਈ ਦਿੰਦੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਇੰਨੀ ਅੱਤ ਦੀ ਪੈ ਰਹੀ ਗਰਮੀ ਦੇ ਵਿੱਚ ਜਿੱਥੇ ਪੂਰੇ ਭਾਰਤ ਚੋਂ ਵੇਰਵੇ ਦੀ ਇਹ ਕੋਲਡ ਡਰਿੰਕ ਦੀ ਬੋਤਲ ਮਿਲਦੀ ਹੈ, ਉਹ ਸਿਰਫ ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਬਣੀਆਂ ਇਨ੍ਹਾਂ ਕੋਲਡ ਡਰਿੰਕ ਦੀਆਂ ਦੁਕਾਨਾਂ ਤੋਂ 5 ਰੁਪਏ ਵਿੱਚ ਕੋਲਡ ਡਰਿੰਕ ਮਿਲਦੀ ਹੈ ਤੇ ਇਸ ਕੋਲਡ ਡਰਿੰਕ ਨੂੰ ਪੀਣ ਨਾਲ ਗਰਮੀ ਤੋਂ ਕਾਫੀ ਰਾਹਤ ਮਿਲਦੀ ਹੈ ਤੇ ਇਸ ਦੇ ਟੇਸਟ ਵਿੱਚ ਵੀ ਕੋਈ ਫ਼ਰਕ ਨਹੀਂ ਹੈ।
ਉਨ੍ਹਾਂ ਕਿਹਾ ਕਿ ਇੰਨੀ ਮਹਿੰਗਾਈ ਦੇ ਵਿੱਚ 5 ਰੁਪਏ ਵਿੱਚ ਕੋਲਡ ਡਰਿੰਕ ਮਿਲਣਾ ਇਕ ਹਿਸਾਬ ਦਾ ਫਰੀ ਵਿੱਚ ਹੀ ਕੋਲਡ ਡਰਿੰਕ ਮਿਲ ਰਹੀ ਹੈ, ਸੋ ਅੱਗ ਦੇਖਣਾ ਹੋਵੇਗਾ ਕਿ ਇਹ 5 ਰੁਪਏ ਵਾਲੀ ਕੋਲਡ ਡਰਿੰਕ ਕਿੰਨੀ ਕੁ ਸਫਲਤਾ ਹਾਸਿਲ ਕਰਦੀ ਹੈ।
ਦੂਜੇ ਪਾਸੇ ਐਸ.ਜੀ.ਪੀ.ਸੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਦਾ ਕਹਿਣਾ ਹੈ ਕਿ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਰਮੀ ਨੂੰ ਦੇਖਦੇ ਹੋਏ ਸੰਗਤਾਂ ਦੀ ਸਹੂਲਤ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਦਰ ਪਰਕਰਮਾਂ ਵਿਚ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਹਨ।
ਉੱਥੇ ਹੀ ਦੂਜੇ ਪਾਸੇ ਇਨ੍ਹਾਂ ਕੋਲਡ ਡਰਿੰਕ ਕੰਪਨੀਆਂ ਵੱਲੋਂ ਪਿਛਲੇ ਲਗਪਗ 15 ਤੋਂ 20 ਸਾਲਾਂ ਤੋਂ ਸੰਗਤ ਦੀ ਸਹੂਲਤ ਲਈ ਘੱਟ ਰੇਟਾਂ ਤੇ ਕੋਲਡ ਡਰਿੰਕ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕੋਲਡ ਡਰਿੰਕ ਕੰਪਨੀਆਂ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਜਿਹੜੀ 20 ਰੁਪਏ ਦੀ ਕੋਲਡ ਡਰਿੰਕ ਹੈ, ਉਹ ਸਿਰਫ਼ ਇੱਥੋਂ 5 ਰੁਪਏ ਵਿੱਚ ਹੀ ਮਿਲਦੀ ਹੈ।
ਇਹ ਵੀ ਪੜੋ: ਪਟਿਆਲਾ ਹਿੰਸਾ ਮਾਮਲਾ: 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਬਰਜਿੰਦਰ ਸਿੰਘ ਪਰਵਾਨਾ