ਜਾਣਕਾਰੀ ਮੁਤਾਬਕ ਪੀੜਤ ਰਾਮ ਸਿੰਘ ਦੇ ਘਰ ਸਿਲੰਡਰ ਖ਼ਤਮ ਹੋ ਗਿਆ ਸੀ ਜਿਸ ਤੋਂ ਬਾਅਦ ਜਦੋਂ ਨਵਾਂ ਸਿਲੰਡਰ ਲਾਇਆ ਗਿਆ ਤਾਂ ਉਸ ਦਾ ਰੈਗੂਲੇਟਰ ਸਹੀ ਨਹੀਂ ਲੱਗਿਆ। ਇਸ ਤੋਂ ਬਾਅਦ ਉਨ੍ਹਾਂ ਗੁਆਂਢ 'ਚ ਰਹਿੰਦੇ ਸੰਤੋਸ਼ ਨੂੰ ਰੈਗੁਲੇਟਰ ਲਗਾਉਣ ਲਈ ਬੁਲਾਇਆ ਗਿਆ, ਰੈਗੂਲੇਟਰ ਲੱਗਣ ਤੋਂ ਬਾਅਦ ਰਸ਼ਮੀ ਦੇਵੀ ਨੇ ਚੁੱਲ੍ਹਾ ਬਾਲ ਕੇ ਵੇਖਿਆ ਤਾਂ ਘਰ 'ਚ ਅਚਾਨਕ ਅੱਗ ਲੱਗਣ ਨਾਲ ਧਮਾਕਾ ਹੋ ਗਿਆ।
ਧਮਾਕੇ ਨਾਲ ਘਰ ਵਿੱਚ ਮੌਜੂਦ ਦੋ ਮਰਦ, ਦੋ ਔਰਤਾਂ ਅਤੇ ਘਰ ਦੇ ਬਾਹਰ ਖੇਡ ਰਿਹਾ ਬੱਚਾ ਅੱਗ ਵਿੱਚ ਝੁਲਸ ਗਏ ਜਿਨ੍ਹਾਂ ਦੀ ਪਛਾਣ ਰਾਮ ਸਿੰਘ, ਸੋਨਾ ਦੇਵੀ, ਰਸ਼ਮੀ ਦੇਵੀ, ਝਾਰਖੰਡੀ ਦਾਸ ਅਤੇ ਸੰਤੋਸ਼ ਦਾਸ ਦੇ ਰੂਪ ਵਿੱਚ ਹੋਈ। ਦੱਸਣਾ ਬਣਦਾ ਹੈ ਕਿ ਸੰਤੋਸ਼ ਦਾਸ ਅਤੇ ਝਾਰਖੰਡੀ ਦਾਸ, ਰਾਮ ਸਿੰਘ ਦੇ ਗੁਆਂਢ ਵਿੱਚ ਰਹਿੰਦੇ ਹਨ।
ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਪੀਜੀਆਈ ਦਾਖ਼ਲ ਕਰਵਾਇਆ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਦੇ ਨਵੇਂ ਬਣੇ ਮੇਅਰ ਰਾਜੇਸ਼ ਕਾਲੀਆ ਹਾਲਾਤ ਦਾ ਜਾਇਜ਼ਾ ਲੈਣ ਲਈ ਸਕੂਟਰ 'ਤੇ ਹੀ ਪੀਜੀਆਈ ਪੁੱਜੇ। ਇਸ ਦੌਰਾਨ ਉਨ੍ਹਾਂ ਪੀੜਤ ਲੋਕਾਂ ਨਾਲ ਹਮਦਰਦੀ ਪ੍ਰਗਟ ਕੀਤੀ।