ਅੰਮ੍ਰਿਤਸਰ : ਪੰਜਾਬ ਵਿੱਚ ਗੈਂਗਸਟਰਾਂ ਦੇ ਕਾਰਨ ਕਾਫੀ ਲੋਕਾਂ ਨੂੰ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਕਈ ਗੈਂਗਸਟਰਾਂ ਦੇ ਪਾਕਿਸਤਾਨ ਦੇ ਵਿਚ ਬੈਠੇ ਅੱਤਵਾਦੀ ਸੰਗਠਨਾਂ ਦੇ ਨਾਲ ਤਾਅਲੁਕਾਤ ਦੱਸੇ ਜਾਂਦੇ ਹਨ, ਪਰ ਅੱਜ ਅੰਮ੍ਰਿਤਸਰ ਦੇ ਮਾਹਲ ਪਿੰਡ ਵਿਚ ਰਹਿਣ ਵਾਲੇ ਅਮਰਵੀਰ ਸਿੰਘ ਉਰਫ ਗੋਪੀ ਮਾਹਲ ਦੇ ਘਰ ਜੰਮੂ-ਕਸ਼ਮੀਰ ਦੀ ਪੁਲਿਸ ਐੱਨਆਈਏ ਦੀ ਟੀਮ ਅਤੇ ਸਪੈਸ਼ਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਵੱਲੋਂ ਪਹੁੰਚ ਕੀ ਗੋਪੀ ਮਾਹਲ ਦੇ ਘਰ ਨੂੰ ਸੀਲ ਕੀਤਾ ਗਿਆ।
ਯੂਏਪੀਏ ਤਹਿਤ ਮਾਮਲੇ ਵੀ ਦਰਜ: ਉਥੇ ਹੀ ਇਸ ਦੇ ਤਾਲੁਕਾਤ ਜੈਸ਼-ਏ-ਮੁਹੰਮਦ ਪਾਕਿਸਤਾਨੀ ਸੰਗਠਨ ਦੇ ਨਾਲ ਦੱਸੇ ਜਾ ਰਹੇ ਹਨ ਅਤੇ ਇਸ ਦੇ ਖਿਲਾਫ਼ ਯੂਏਪੀਏ ਤਹਿਤ ਮਾਮਲੇ ਵੀ ਦਰਜ ਹਨ। ਇਸ ਵੱਲੋਂ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਭਾਰਤ ਵਿੱਚ ਵੇਚ ਕੇ ਹਵਾਰਾ ਦੇ ਰਸਤੇ ਜੰਮੂ ਕਸ਼ਮੀਰ ਵਿੱਚ ਪੈਸੇ ਭੇਜੇ ਜਾਂਦੇ ਸਨ। ਉਥੇ ਹੀ ਪੁਲਸ ਵੱਲੋਂ ਗੋਪੀ ਮਾਹਲ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਸੂਤਰਾਂ ਦੇ ਮੁਤਾਬਕ ਗੋਪੀ ਮਾਹਲ ਵਿਦੇਸ਼ ਵਿੱਚ ਲੁਕਿਆ ਹੋਇਆ ਹੈ ਅਤੇ ਜਿਸ ਘਰ ਨੂੰ ਜੰਮੂ-ਕਸ਼ਮੀਰ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਅਤੇ ਐਨਆਈਏ ਵੱਲੋਂ ਸੀਲ ਕੀਤਾ ਗਿਆ ਹੈ, ਇਸ ਵਿੱਚ ਉਸਦੀ ਦਾਦੀ ਅਤੇ ਦਾਦਾ ਰਹਿੰਦੇ ਸਨ। ਉਥੇ ਹੀ ਪੁਲਸ ਵੱਲੋਂ ਬਾਹਰ ਇਕ ਨੋਟਿਸ ਵੀ ਲਗਾਇਆ ਗਿਆ ਹੈ ਕਿ ਇਸ ਘਰ ਨੂੰ ਕੋਈ ਵੀ ਵਿਅਕਤੀ ਖਰੀਦ ਅਤੇ ਵੇਚ ਨਹੀਂ ਸਕਦਾ। ਪੁਲਿਸ ਵੱਲੋਂ ਮਾਣਯੋਗ ਕੋਰਟ ਦੇ ਫ਼ਰਮਾਨ ਵੀ ਇਸ ਘਰ ਦੇ ਬਾਹਰ ਨੋਟਿਸ ਲਗਾਏ ਗਏ ਹਨ ਅਤੇ ਕਿਸ ਧਾਰਾ ਦੇ ਤਹਿਤ ਗੋਪੀ ਮਾਹਲ ਦੇ ਘਰ ਦੇ ਉਪਰ ਮਾਮਲੇ ਦਰਜ ਹਨ ਉਹ ਵੇਰਵਾ ਵੀ ਲਿਖਿਆ ਗਿਆ ਹੈ।
ਇਹ ਵੀ ਪੜ੍ਹੋ : Daulat Rohada Dies: ਨਹੀਂ ਰਹੇ ਝੀਰਮ ਨਕਸਲੀ ਹਮਲੇ ਦੇ ਚਸ਼ਮਦੀਦ ਗਵਾਹ ਸੀਨੀਅਰ ਕਾਂਗਰਸੀ ਆਗੂ ਦੌਲਤ ਰੋਹੜਾ ਨਹੀਂ ਰਹੇ
ਇਥੇ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਹਨ ਜੋ ਗੈਂਗਸਟਰਾਂ ਵੱਲੋਂ ਆਏ ਫਰੋਤੀ ਵਾਲੇ ਟੈਲੀਫੋਨ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਸਾਰੇ ਪੈਸੇ ਦੇ ਦਿੰਦੇ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਫੈਸਲਾ ਕੀਤਾ ਗਿਆ ਸੀ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੋਇਆ ਪਾਇਆ ਗਿਆ ਤਾਂ ਉਸ ਦੇ ਘਰ ਨੂੰ ਸਰਕਾਰ ਸੀਲ ਕਰ ਦੇਵੇਗੀ। ਉਸ ਦੀ ਪਰੋਪਰਟੀ ਨੂੰ ਵੀ ਅਟੈਚ ਕੀਤਾ ਜਾਵੇਗਾ ਪਰ ਜੰਮੂ-ਕਸ਼ਮੀਰ ਦੀ ਪੁਲਿਸ ਵੱਲੋਂ ਅਚਾਨਕ ਇਥੇ ਪਹੁੰਚ ਕੇ ਗੋਪੀ ਮਾਹਲ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ ਹੁਣ ਵੇਖਣਾ ਹੋਵੇਗਾ ਕਿ ਜੰਮੂ-ਕਸ਼ਮੀਰ ਦੀ ਪੁਲਿਸ ਅਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕਦੋਂ ਤੱਕ ਗੋਪੀ ਮਾਹਲ ਨੂੰ ਗ੍ਰਿਫ਼ਤਾਰ ਕਰ ਪਾਵੇਗੀ।