ਅੰਮ੍ਰਿਤਸਰ : ਭਾਰਤ ਵਿੱਚ ਹੋ ਰਹੇ G20 ਸੰਮੇਲਨ ਨੂੰ ਲੈ ਕੇ ਵੱਖ-ਵੱਖ ਦੇਸ਼ਾਂ ਦੇ ਰਾਸ਼ਟਰਪਤੀ ਭਾਰਤ ਆ ਰਹੇ ਹਨ। ਇਸਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੀ 4 ਦਿਨ ਲਈ ਭਾਰਤ ਆ ਰਹੇ ਹਨ। ਵਿਸ਼ਵ ਦੇ (G20 Summit) ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਜੋਅ ਬਾਇਡਨ ਦੇ ਭਾਰਤ ਦੌਰੇ ਨੂੰ ਲੈ ਕੇ ਲੋਕ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਆਪਣੇ ਦੌਰੇ ਦੌਰਾਨ ਹਾਲਾਂਕਿ ਜੋਅ ਬਾਇਡਨ ਗੁਰੂਨਗਰੀ ਅੰਮ੍ਰਿਤਸਰ ਨਹੀਂ (US President Joe Biden ) ਆਉਣਗੇ।
ਰੂਬਲ ਨੇ ਬਣਾਈ ਪੇਂਟਿੰਗ: ਅੰਮ੍ਰਿਤਸਰ ਦੇ ਪ੍ਰਸਿੱਧ ਪੇਂਟਿੰਗ ਕਲਾਕਾਰ ਜਗਜੋਤ ਸਿੰਘ ਰੂਬਲ ਨੇ ਜੋਅ ਬਾਇਡਨ ਦੀ ਵੱਡੇ ਅਕਾਰ ਦੀ ਪੇਂਟਿੰਗ ਤਿਆਰ ਕੀਤੀ ਹੈ। ਇਸ ਪੇਂਟਿੰਗ ਦੀ ਲੰਬਾਈ 7 ਫੁੱਟ ਅਤੇ ਚੌੜਾਈ 5 ਫੁੱਟ ਹੈ। ਰੂਬਲ ਨੂੰ ਇਸ ਪੇਂਟਿੰਗ (g20 summit delhi) ਬਣਾਉਣ ਲਈ 10 ਦਿਨਾਂ ਦਾ ਸਮਾਂ ਲੱਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਰੂਬਲ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਇਸ ਪੇਂਟਿੰਗ ਨੂੰ ਅਮਰੀਕਾ ਦੀ ਆਰਟ ਗੈਲਰੀ ਵਿਚ ਪ੍ਰਦਰਸ਼ਤ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਉਹ ਭਾਰਤ ਅਮਰੀਕਾ ਦੇ ਸਬੰਧਾਂ (India-US relations) ਨੂੰ ਹੋਰ ਜ਼ਿਆਦਾ ਮਜਬੂਤੀ ਮਿਲਦੀ ਦੇਖਣਾ ਚਾਹੁੰਦੇ ਹਨ। ਰੂਬਲ ਨੂੰ ਭਾਰਤ ਦੀ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਪ੍ਰਣਬ ਮੁਖਰਜੀ ਵੱਲੋਂ ਪ੍ਰਸ਼ੰਸਾ (g20 summit delhi dates 2023) ਪੱਤਰ ਹਾਸਿਲ ਹੈ। ਉਹ ਕਈ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਸ ਵਿੱਚ ਨਾਂ ਦਰਜ ਕਰਾ ਚੁੱਕੇ ਹਨ।
- Navjot Sidhu tweet on Alliance: ਪੰਜਾਬ 'ਚ 'AAP' ਨਾਲ ਗੱਠਜੋੜ 'ਤੇ ਸਹਿਮਤ ਹੋਏ ‘ਗੁਰੂ’, ਕਿਹਾ-ਪਾਰਟੀ ਹਾਈਕਮਾਂਡ ਦਾ ਫੈਸਲਾ ਸੁਪਰੀਮ
- Accused Arrest With Heroin: ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 15 ਕਿਲੋ ਹੈਰੋਇਨ ਨਾਲ ਤਸਕਰ ਕੀਤਾ ਕਾਬੂ
- Panjab University Election updates: ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਚੋਣਾਂ, ਥੋੜ੍ਹੀ ਦੇਰ ’ਚ ਨਤੀਜੇ ਆਉਣੇ ਸ਼ੁਰੂ
ਰਾਸ਼ਟਰਪਤੀ ਨੂੰ ਨਾ ਮਿਲਣ ਦਾ ਮਲਾਲ: ਜਗਜੋਤ ਸਿੰਘ ਨੇ ਕਿਹਾ ਕਿ ਮੇਰੀ ਦਿਲੀ ਤਮੰਨਾ ਸੀ ਕਿ ਮੈਂ ਖੁਦ ਮਿਲ ਕੇ ਆਪਣੇ ਹੱਥਾਂ ਨਾਲ ਇਸ ਤਸਵੀਰ ਨੂੰ ਅਮਰੀਕੀ ਰਾਸ਼ਟਰਪਤੀ ਨੂੰ ਦੇਵਾਂ ਪਰ ਅਫ਼ਸੋਸ ਹੈ ਕਿ ਸ਼ਾਇਦ ਮੁਲਾਕਾਤ ਨਾ ਹੋ ਸਕੇ ਕਿਉਂਕਿ ਰਾਸ਼ਟਰਪਤੀ ਦਾ ਸਮਾਂ ਬਹੁਤ ਕੀਮਤੀ ਹੁੰਦਾ ਹੈ। ਇਸ ਲਈ ਜਗਜੋਤ ਇੱਕ ਵਾਰ ਰਾਸ਼ਟਰਪਤੀ ਨੂੰ ਮਿਲਣ ਦੀ ਕੋਸ਼ਿਸ਼ ਜ਼ਰੂਰ ਕਰਨਗੇ ਪਰ ਜੇਕਰ ਮੁਲਾਕਾਤ ਨਹੀਂ ਹੁੰਦਾ ਤਾਂ ਇਸ ਤਸਵੀਰ ਨੂੰ ਅਮਰੀਕਾ ਭੇਜਿਆ ਜਾਵੇਗਾ।
ਕਲਾ ਦੀ ਤਾਰੀਫ਼: ਯਾਦ ਰਹੇ ਕਿ ਰੂਬਲ ਹਿੰਦੀ ਸਿਨੇਮਾ ਦੇ ਸੁਨਹਿਰੇ ਸੌ ਸਾਲਾਂ (Golden Hundred Years of Hindi Cinema) ਦੇ ਫਿਲਮੀ ਸਫ਼ਰ ਬਾਰੇ ਵੀ ਪੇਂਟਿੰਗ ਬਣਾ ਚੁੱਕੇ ਹਨ। ਪੇਂਟਿੰਗ ਜ਼ਰੀਏ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਕਿੰਨੇ ਸਟਾਰ ਬੀਤੇ ਸੌ ਸਾਲਾਂ ਵਿੱਚ ਹਿੰਦੀ ਸਿਨੇਮਾ ਵਿੱਚ ਆਪਣਾ ਨਾਂ ਚਮਕਾ ਚੁੱਕੇ ਹਨ। ਸੁਲਤਾਨਵਿੰਡ ਵਾਸੀ ਰੂਬਲ ਦੀ ਬਣਾਈ ਪੇਂਟਿੰਗ ਰਾਸ਼ਟਰਪਤੀ ਭਵਨ ਵਿੱਚ ਦੇਖੀ ਜਾ ਸਕਦੀ ਹੈ।