ETV Bharat / state

Fungs News: ਅੰਮ੍ਰਿਤਸਰ 'ਚ ਫੰਗਸ ਬਣੀ ਜਾਨਲੇਵਾ !

ਦੇਸ਼ ‘ਚ ਕੋਰੋਨਾ (corona)ਦੌਰਾਨ ਦੌਰਾਨ ਫੰਗਸ(fungs) ਦਾ ਖਤਰਾ ਵੀ ਜਿਉਂ ਦਾ ਤਿਉਂ ਬਣਿਆ ਹੋਇਐ। ਜਿੱਥੇ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਰਹੀ ਹੈ ਉੱਥੇ ਹੀ ਫੰਗਸ (corona)ਵੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ ਜਿਸਦੇ ਚੱਲਦੇ ਕਈ ਸੂਬਿਆਂ ਦੇ ਵਲੋਂ ਇਸ ਇਸ ਬਿਮਾਰੀ ਨੂੰ ਮਹਾਮਾਰੀ ਘੋਸ਼ਿਤ(Epidemic declared) ਕੀਤਾ ਹੋਇਆ ਹੈ।

fungs news: ਫੰਗਸ ਬਣੀ ਜਾਨਲੇਵਾ !
author img

By

Published : Jun 9, 2021, 7:56 PM IST

ਅੰਮ੍ਰਿਤਸਰ:ਫੰਗਸ ਨੂੰ ਲੈਕੇ ਈਟੀਵੀ ਭਾਰਤ ਦੀ ਟੀਮ ਵੱਲੋਂ ਲਗਾਤਾਰ ਡਾਕਟਰਾਂ ਦੀਆਂ ਟੀਮਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਕਿ ਇਸ ਬਿਮਾਰੀ ਬਾਰੇ ਹਰ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਈ ਜਾ ਸਕੇ ਤਾਂ ਜੋ ਲੋਕ ਆਪਣਾ ਇਸ ਬਿਮਾਰੀ ਤੋਂ ਬਚਾਅ ਕਰ ਸਕਣ।

fungs news: ਫੰਗਸ ਬਣੀ ਜਾਨਲੇਵਾ !

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ‘ਚ ਇੱਕ ਮਾਹਿਰ ਡਾ: ਸ਼ਾਮ ਸੁੰਦਰ ਦੀਪਤੀ ਨੇ ਦੱਸਿਆ ਕਿ ਫੰਗਸ ਕੋਈ ਨਵੀਂ ਬਿਮਾਰੀ ਨਹੀਂ ਪਰ ਜੇ ਕਿਸੇ ਵਿਅਕਤੀ ਦੀ ਇਮਿਊਨਿਟੀ ਕਮਜ਼ੋਰ ਹੈ ਤੇ ਉਸਨੂੰ ਇਹ ਬਿਮਾਰੀ ਜਲਦੀ ਚਿੱਬੜ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਬਲੱਡ ਸ਼ੂਗਰ ਦੇ ਮਰੀਜ਼ਾਂ ਨੂੰ ਪ੍ਰਭਾਵਤ ਕਰਦੀ ਹੈ ।ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਫੰਗਸ ਦੀ ਸ਼ਿਕਾਇਤ ਹੁੰਦੀ ਹੈ ਤਾਂ ਉਸ ਦੇ ਇਲਾਜ ਵਿਚ ਉਸ ਨੂੰ ਦਿੱਤੇ ਗਏ ਸਟੀਰੌਇਡਜ਼ ਉਸਦੀ ਸ਼ੂਗਰ ਲੈਵਲ ਨੂੰ ਵਧਾ ਦਿੰਦੇ ਹਨ ਅਤੇ ਇਸ ਨੂੰ ਨਿਯੰਤਰਣ ਕਰਨਾ ਮੁਸ਼ਕਲ ਹੋ ਜਾਂਦਾ ਹੈ ਅਤੇ ਇਸਦੀ ਰੋਕਥਾਮ ਦੇ ਸੰਬੰਧ ਵਿੱਚ ਡਾ. ਦੀਪਤੀ ਨੇ ਕਿਹਾ ਕਿ ਇਹ ਗੰਦਗੀ ਦੇ ਜ਼ਰੀਏ ਵੀ ਫੈਲਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਤੋਂ ਬਚਣ ਦੇ ਲਈ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਅਤੇ ਜੇ ਕੋਈ ਇਲਾਜ ਕਰਵਾ ਰਿਹਾ ਹੈ, ਤਾਂ ਇਲਾਜ ਦੌਰਾਨ ਉਪਯੋਗ ਕੀਤੇ ਗਏ ਉਪਕਰਣਾਂ ਦੀ ਸਫਾਈ ਜ਼ਰੂੂਰੀ ਹੈ ਜਿਵੇਂ ਕਿ ਕੋਰੋਨਾ ਪੀੜਤ ਵਿਅਕਤੀ ਨੂੰ ਆਕਸੀਜਨ ਲਗਾਈ ਜਾਂਦੀ ਹੈ, ਤਾਂ ਉਸ ਦਾ ਪਾਣੀ ਮੈਡੀਕਲ ਫਿਲਟਰ ਹੋਣਾ ਚਾਹੀਦਾ ਹੈ ਅਤੇ ਪਾਈਪ ਜੋ ਸਮੇਂ ਸਮੇਂ ਤੇ ਬਦਲਣੀ ਚਾਹੀਦੀ ਹੈ।

ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਇਹ ਅਛੂਤ ਦੀ ਬਿਮਾਰੀ ਨਹੀਂ ਹੈ ,ਜੇ ਕਰ ਕਿਸੇ ਨੂੰ ਇਸ ਦੀ ਸ਼ਿਕਾਇਤ ਹੁੰਦੀ ਹੈ, ਤਾਂ ਸ਼ੁਰੂਆਤੀ ਲੱਛਣ ਜਿਵੇਂ ਨੱਕ ਵਿਚ ਸੋਜਿਸ਼ ਹੋਣਾ ਜਾਂ ਖੁਜਲੀ ਅਤੇ ਅੱਖਾਂ ਦੇ ਹੇਠਾਂ ਦਰਦ ਨੂੰ ਵੇਖਦਿਆਂ, ਇਕ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਤੇ ਇਸਦਾ ਇਲਾਜ ਕਰਵਾਉਣ ਚਾਹੀਦਾ ਹੈ।

ਇਹ ਵੀ ਪੜ੍ਹੋ:ਪੰਜਾਬ ਦੇ ਨਾਮੀ ਗੈਂਗਸਟਰ ਜੈਪਾਲ ਭੁੱਲਰ ਦਾ ਕੋਲਕਾਤਾ 'ਚ ਐਂਕਾਉਂਟਰ

ETV Bharat Logo

Copyright © 2024 Ushodaya Enterprises Pvt. Ltd., All Rights Reserved.