ਅੰਮ੍ਰਿਤਸਰ: ਮਾਣਯੋਗ ਅਦਾਲਤ ਵਲੋਂ ਭਗੌੜਾ ਕਰਾਰ ਕਥਿਤ ਦੋਸ਼ੀ ਗੁਰਮੀਤ ਸਿੰਘ ਉਰਫ ਮੀਤੀ ਪੁੱਤਰ ਜੋਗਿੰਦਰ ਸਿੰਘ ਵਾਸੀ ਕੱਥੂ ਨੰਗਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਖਿਲਾਫ ਥਾਣਾ ਜੰਡਿਆਲਾ ਵਿਖੇ ਮੁੱਕਦਮਾ ਨੰ 42 ਮਿਤੀ 03-04-2018 ਨੂੰ ਜੁਰਮ 454,380 ਭ.ਦ ਐਕਟ ਦੇ ਤਹਿਤ ਰਜਿਸਟਰ ਕੀਤਾ ਗਿਆ ਸੀ।
ਉਕਤ ਮੁੱਕਦਮੇ ਵਿੱਚ ਮਾਣਯੋਗ ਅਦਾਲਤ ਵਲੋਂ 23-04-2019 ਨੂੰ ਕਥਿਤ ਦੋਸ਼ੀ ਗੁਰਮੀਤ ਸਿੰਘ ਮੀਤੀ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਅਗਲੀ ਤਫਤੀਸ਼ ਲਈ ਥਾਣਾ ਜੰਡਿਆਲਾ ਦੀ ਪੁੁਲਿਸ ਹਵਾਲੇ ਕਰ ਦਿੱਤਾ ਗਿਆ ਹੈ।