ETV Bharat / state

Four Arrest In Loot Case: ਪਿਸਤੌਲ ਦੇ ਜ਼ੋਰ 'ਤੇ ਲੁੱਟ ਕਰਨ ਵਾਲੇ ਚਾਰ ਗ੍ਰਿਫ਼ਤਾਰ

author img

By

Published : Apr 10, 2023, 10:31 AM IST

ਪਿਛਲੇ ਦਿਨੀਂ ਰਣਜੀਤ ਐਵੀਨਿਊ, ਅੰਮ੍ਰਿਤਸਰ ਤੋਂ ਤਿੰਨ ਮੁਲਜ਼ਮਾਂ ਵੱਲੋਂ ਗੰਨ ਪੁਆਇੰਟ ਉੱਤੇ ਇੱਕ ਕਾਰ ਖੋਹ ਲਈ ਗਈ ਸੀ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਕਾਰਵਾਈ ਅਮਲ 'ਚ ਲਿਆਂਦੀ ਅਤੇ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

Four Arrest In Loot Case
Four Arrest In Loot Case
ਪਿਸਤੌਲ ਦੇ ਜ਼ੋਰ 'ਤੇ ਲੁੱਟ ਕਰਨ ਵਾਲੇ ਚਾਰ ਗ੍ਰਿਫ਼ਤਾਰ

ਅੰਮ੍ਰਿਤਸਰ: ਸ਼ਹਿਰ ਵਿੱਚ ਦਿਨੋਂ-ਦਿਨ ਹੋ ਰਹੀ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਵਿਰੁੱਧ ਅੰਮ੍ਰਿਤਸਰ ਪੁਲਿਸ ਸਖ਼ਤ ਹੁੰਦੀ ਦਿਖਾਈ ਦੇ ਰਹੀ ਹੈ। ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ। ਇਸ ਦੇ ਤਹਿਤ ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ, ਜਦੋਂ ਪਿਛਲੇ ਦਿਨੀਂ ਪਿਸਤੌਲ ਦੀ ਨੋਕ ਉੱਤੇ ਤਿੰਨ ਮੁਲਜ਼ਮਾਂ ਵੱਲੋ ਇੱਕ ਕਾਰ ਸਵਿਫਟ ਡਿਜ਼ਾਇਰ ਖੋਹੀ ਗਈ ਸੀ। ਇਹ ਮੁਲਜ਼ਮਾਂ ਸਣੇ ਲੁੱਟੀ ਹੋਈ ਕਾਰ ਕਾਬੂ ਕਰ ਲਈ ਗਈ ਹੈ।

ਪਿਸਤੌਲ ਦੀ ਨੋਕ 'ਤੇ ਲੁੱਟ: ਇਸ ਮੌਕੇ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਸੋਰਵ ਬੰਸਲ ਪੁੱਤਰ ਵਿਜੇ ਕੌਂਸਲ ਡੀ ਬਲਾਕ ਰਣਜੀਤ ਐਵੀਨਿਊ ਅੰਮ੍ਰਿਤਸਰ ਕੋਲ ਤਿੰਨ ਮੁਲਜ਼ਮਾਂ ਵੱਲੋਂ ਗੰਨ ਪੁਆਇੰਟ ਉੱਤੇ ਉਸ ਦੀ ਚਿੱਟੇ ਰੰਗ ਦੀ ਕਾਰ ਸਵਿਫਟ ਡਿਜਾਇਰ (ਨੰਬਰ PB53-C082) ਖੋਹ ਲਈ ਸੀ। ਇਸ ਸਬੰਧੀ ਥਾਣਾ ਰਣਜੀਤ ਐਵੀਨਿਊ ਕੇਸ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ।

ਸੀਸੀਟੀਵੀ ਦੀ ਮਦਦ ਨਾਲ ਗ੍ਰਿਫਤ 'ਚ ਆਏ ਮੁਲਜ਼ਮ: ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਬਣਾਈ ਗਈ, ਜਿਨ੍ਹਾਂ ਵਲੋਂ ਮੁੱਕਦਮੇ ਦੀ ਤਫਤੀਸ਼ ਸਾਇੰਟਿਫਿਕ ਤਾਰੀਕੇ ਨਾਲ ਕਰਦਿਆਂ ਹੋਇਆਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਮਦਦ ਨਾਲ ਮਾਮਲੇ ਨੂੰ ਬਹੁਤ ਘੱਟ ਸਮੇਂ ਅੰਦਰ ਟਰੇਸ ਕਰਨ ਵਿੱਚ ਸਫਲਤਾ ਹਾਸਿਲ ਹੋਈ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਸਭ ਤੋਂ ਪਹਿਲਾਂ ਮੁਲਜ਼ਮ ਲਖਜੀਤ ਸਿੰਘ ਉਰਫ ਲਾਲੀ, ਪੁੱਤਰ ਬੂਟਾ ਸਿੰਘ ਵਾਸੀ ਪਿੰਡ ਛਿੱਛਰੇਵਾਲ, ਤਰਨਤਾਰਨ ਨੂੰ ਮਿਤੀ 8/4/2023 ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਕੋਲੋ ਖੋਹ ਕੀਤੀ ਕਾਰ ਵੀ ਬਰਾਮਦ ਕੀਤੀ ਗਈ।

ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਜਾਂਚ ਕੀਤੀ ਜਾਵੇਗੀ: ਫਿਰ ਉਸ ਮੁਲਜ਼ਮ ਕੋਲੋਂ ਪੁੱਛ ਗਿੱਛ ਦੇ ਅਧਾਰ 'ਤੇ ਕਾਰ ਸਵਿਫਟ ਡਿਜ਼ਾਇਰ ਨੂੰ ਗੰਨ ਪੁਆਇੰਟ ਉੱਤੇ ਖੋਹ ਕਰਨ ਵਾਲੇ ਦੂਜੇ ਮੁਲਜ਼ਮਾਂ ਪ੍ਰਭਦੀਪ ਸਿੰਘ, ਸ਼ਿਵ ਪ੍ਰਭ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼, ਗੁਰਬਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਕਬਜੇ ਵਿੱਚੋਂ ਵਾਰਦਾਤ ਵਿੱਚ ਵਰਤਿਆ ਪਿਸਟਲ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਪਾਸੋ ਵਾਰਦਾਤ ਵਿੱਚ ਵਰਤੀ ਕਾਰ ਬਰਾਮਦ ਕਰਨੀ ਅਜੇ ਬਾਕੀ ਹੈ। ਇਨ੍ਹਾਂ ਮੁਲਾਜ਼ਮਾਂ ਦਾ ਰਿਮਾਂਡ ਹਾਸਿਲ ਕਰਕੇ ਹੋਰ ਪੁੱਛ ਗਿੱਛ ਕੀਤੀ ਜਾਵੇਗੀ। ਜੇਕਰ ਇਨ੍ਹਾਂ ਮੁਲਜ਼ਮਾਂ ਨੇ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਹੈ, ਤਾਂ ਉਨ੍ਹਾਂ ਨੂੰ ਵੀ ਟਰੇਸ ਕੀਤਾ ਜਾ ਸਕੇ।

ਇਹ ਵੀ ਪੜ੍ਹੋ: Court Action: ਅੰਮ੍ਰਿਤਪਾਲ ਮਾਮਲੇ ਵਿੱਚ ਸ਼ੱਕ ਦੇ ਆਧਾਰ ਉਤੇ ਨਜ਼ਰਬੰਦ ਕੀਤੇ ਵਿਅਕਤੀ ਨੂੰ ਅਦਾਲਤ ਨੇ ਕੀਤਾ ਬਰੀ

etv play button

ETV Bharat Logo

Copyright © 2024 Ushodaya Enterprises Pvt. Ltd., All Rights Reserved.