ਅੰਮ੍ਰਿਤਸਰ: ਸਾਬਕਾ ਮੰਤਰੀ ਓਪੀ ਸੋਨੀ ਨੂੰ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਸਾਬਕਾ ਓਪੀ ਮੁੱਖ ਮੰਤਰੀ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਦੱਸ ਦਈਏ ਕਿ ਪੇਸ਼ੀ ਦੌਰਾਨ ਸਾਬਕਾ ਮੰਤਰੀ ਨੂੰ ਅਦਾਲਤ 'ਚ ਐਂਬੂਲੈਂਸ 'ਚ ਲਿਆਂਦਾ ਗਿਆ ਸੀ। ਇਸ ਮੌਕੇ ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਓਪੀ ਸੋਨੀ ਨੂੰ ਆਪਣੀ ਹਿਰਾਸਤ 'ਚ ਰੱਖੇਗੀ। ਉਨ੍ਹਾਂ ਦੇ ਵਕੀਲ ਦਾ ਕਹਿਣਾ ਹੈ ਕਿ ਜੇਕਰ ਇਸ ਦੌਰਾਨ ਓਪੀ ਸੋਨੀ ਨੂੰ ਕੁਝ ਹੋਇਆ ਤਾਂ ਇਸਦੀ ਜ਼ਿੰਮੇਵਾਰ ਸਰਕਾਰ ਅਤੇ ਪੁਲਿਸ ਦੀ ਹੋਵੇਗੀ।
ਵਕੀਲ਼ ਦਾ ਪੁਲਿਸ 'ਤੇ ਨਿਸ਼ਾਨਾ: ਓਪੀ ਸੋਨੀ ਦੇ ਵਕੀਲ ਨੇ ਕਿਹਾ ਕਿ 8 ਮਹੀਨਿਆਂ ਤੋਂ ਵਿਜੀਲੈਂਸ ਨੇ ਉਹਨਾਂ ਖਿਲਾਫ਼ ਮਾਮਲਾ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ, ਪਰ ਕੁਝ ਨਹੀਂ ਮਿਲਿਆ ਅਤੇ ਹੁਣ ਉਹ ਦੋ ਦਿਨ ਤੱਕ ਕੀ ਜਾਂਚ ਕਰਨਗੇ ? ਕਾਬਲੇਜ਼ਿਕਰ ਹੈ ਕਿ ਸਾਬਕਾ ਮੰਤਰੀ ਓ.ਪੀ. ਸੋਨੀ ਪਿਛਲੀ ਪੇਸ਼ੀ ਦੌਰਾਨ ਅਦਾਲਤ 'ਚ ਪੇਸ਼ ਨਹੀਂ ਹੋਏ ਸਨ। ਉਹਨਾਂ ਦੇ ਵਕੀਲ ਵੱਲੋਂ ਮੈਡੀਕਲ ਰਿਪੋਰਟ ਨੂੰ ਅਦਾਲਤ 'ਚ ਪੇਸ਼ ਕੀਤਾ ਸੀ ਅਤੇ ਹਵਾਲਾ ਦਿੱਤਾ ਸੀ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸੇ ਕਾਰਨ ਉਹ ਅਦਾਲਤ 'ਚ ਪੇਸ਼ ਨਹੀਂ ਹੋ ਸਕਦੇ।
- ਸਿੱਖ ਗੁਰਦੁਆਰਾ ਐਕਟ ਦੀ ਸੋਧ ਸਬੰਧੀ ਸੀਐੱਮ ਮਾਨ ਦੀ ਚਿੱਠੀ ਦਾ ਗਵਰਨਰ ਨੇ ਦਿੱਤਾ ਜਵਾਬ, ਕਿਹਾ- ਐਕਟ 'ਚ ਸੋਧ ਕਾਨੂੰਨ ਦੀ ਉਲੰਘਣਾ
- ਨਸ਼ਿਆਂ ਖਿਲਾਫ਼ ਫੈਸਲਾਕੁੰਨ ਜੰਗ ਦਾ ਇੱਕ ਸਾਲ: ਪੰਜਾਬ ਪੁਲਿਸ ਵੱਲੋਂ 2351 ਵੱਡੀਆਂ ਮੱਛੀਆਂ ਸਮੇਤ 16360 ਨਸ਼ਾ ਤਸਕਰ ਗ੍ਰਿਫਤਾਰ
- Punjab Floods: 18 ਜ਼ਿਲ੍ਹਿਆਂ ਦੇ 1422 ਪਿੰਡ ਹੜ੍ਹ ਤੋਂ ਹੋਏ ਪ੍ਰਭਾਵਿਤ, 35 ਲੋਕਾਂ ਦੀ ਮੌਤ, 15 ਜ਼ਖਮੀ
ਕਿਸ ਮਾਮਲੇ 'ਚ ਹੋਈ ਸੀ ਗ੍ਰਿਫ਼ਤਾਰੀ: ਤੁਹਾਨੂੰ ਦੱਸ ਦੇਈਏ ਕਿ ਸਾਬਕਾ ਮੰਤਰੀ ਓ.ਪੀ. ਸੋਨੀ ਨੂੰ ਵਿਜੀਲੈਂਸ ਨੇ ਆਮਦਨੀ ਤੋਂ ਵੱਧ ਜਾਇਦਾਦ ਮਾਮਲਿਆਂ 'ਚ ਗ੍ਰਿਫਤਾਰ ਕੀਤਾ ਸੀ ਅਤੇ ਗ੍ਰਿਫਤਾਰੀ ਤੋਂ ਬਾਅਦ ਤੋਂ ਹੀ ਸਾਬਕਾ ਮੰਤਰੀ ਦੀ ਓ.ਪੀ. ਸੋਨੀ ਦੀ ਸਿਹਤ ਵੀ ਵਿਗੜ ਗਈ ਹੈ। ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹੁਣ ਵੇਖਣਾ ਹੋਵੇਗਾ ਕਿ ਦੋ ਦਿਨ ਦੀ ਪੁਲਿਸ ਰਿਮਾਂਡ 'ਤੇ ਸਾਬਕਾ ਮੰਤਰੀ ਵੱਲੋਂ ਕੀ ਖੁਲਾਸੇ ਕੀਤੇ ਜਾਣਗੇ। ਕਿਸ ਤਰ੍ਹਾਂ ਪੁਲਿਸ ਨਾਲ ੳੇੁਨ੍ਹਾਂ ਵੱਲੋਂ ਸਹਿਯੋਗ ਕੀਤਾ ਜਾਂਦਾ ਹੈ।