ਅੰਮ੍ਰਿਤਸਰ: ਓਲੰਪਿਕਸ ਖੇਡਾਂ ’ਚ ਕਾਮਯਾਬੀ ਹਾਸਿਲ ਕਰਨ ਲਈ ਹਾਕੀ ਕੋਚਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਸਾਰੇ ਖਿਡਾਰੀਆਂ ਦੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।
ਦੱਸ ਦਈਏ ਕਿ ਇਸ ਵਾਰ ਭਾਰਤ ਦੇਸ਼ ਦੀ ਹਾਕੀ ਟੀਮ ਦੇ ਵਿੱਚ ਪਹਿਲੀ ਵਾਰ ਪੰਜਾਬ ਦੇ 5 ਖਿਡਾਰੀ ਹਿੱਸਾ ਲੈ ਕੇ ਪਹੁੰਚ ਰਹੇ ਹਨ, ਇਹ ਪੰਜ ਖਿਡਾਰੀ ਅੰਮ੍ਰਿਤਸਰ ਦੇ ਹੀ ਹਨ। ਜੋ ਕਿ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ।
ਇਸ ਦੌਰਾਨ ਕੋਚ ਗੁਰਲਾਲ ਸਿੰਘ ਰਿਆੜ ਨੇ ਦੱਸਿਆ ਕਿ ਹਾਕੀ ਟੀਮ ਵਿਚ 5 ਮੈਂਬਰ ਪੰਜਾਬ ਦੇ ਹਨ ਅਤੇ ਉਹ ਆਪਣੀ ਟੀਮ ਦੀ ਬਿਹਤਰੀ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਰਦਾਸ ਕਰਨ ਲਈ ਪਹੁੰਚੇ ਹਨ। ਗੁਰਲਾਲ ਸਿੰਘ ਰਿਆੜ ਨੇ ਦੱਸਿਆ ਕਿ ਪਹਿਲੀ ਵਾਰ ਹੋਇਆ ਹੈ ਕਿ ਅੰਮ੍ਰਿਤਸਰ ਦੇ 5 ਖਿਡਾਰੀ ਓਲੰਪਿਕਸ ਵਿੱਚ ਇਕੱਠੇ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਖਿਡਾਰੀਆਂ ਦੇ ਚੰਗੇ ਭਵਿੱਖ ਦੀ ਅਰਦਾਸ ਕੀਤੀ ਹੈ। ਕੋਚ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਅਰਦਾਸ ਕੀਤੀ ਹੈ ਕਿ ਭਾਰਤ ਓਲੰਪਿਕ ਵਿੱਚ ਗੋਲਡ ਜਿੱਤ ਕੇ ਵਾਪਸ ਪਹੁੰਚੇ ਅਤੇ ਪੰਜਾਬ ਅਤੇ ਅੰਮ੍ਰਿਤਸਰ ਦਾ ਨਾਂ ਰੋਸ਼ਨ ਕਰੇ।