ਅੰਮ੍ਰਿਤਸਰ: ਹਲਕਾ ਜੰਡਿਆਲਾ ਕੋਲ ਪੈਂਦੇ ਟੋਲ ਪਲਾਜ਼ਾ 'ਤੇ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਿਸ ਵੇਲੇ ਦੁਪਹਿਰ ਇੱਕ ਮਰਸਡੀਜ਼ ਕਾਰ ਸੜ ਕੇ ਸੁਆਹ ਹੋ ਗਈ।
ਇਹ ਵੀ ਪੜ੍ਹੋ: ਆਟੋ ਗੈਂਗ ਨੇ ਲੁਧਿਆਣਾ 'ਚ ਮਚਾਇਆ ਤਹਿਲਕਾ
ਦਰਅਸਲ, ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜਸਵਿੰਦਰ ਸਿੰਘ ਬਾਠ ਨਾਂਅ ਦਾ ਵਿਅਕਤੀ ਤੇ ਉਸਦਾ ਸਾਥੀ ਰਣਵੀਰ ਸਿੰਘ ਜਲੰਧਰ ਤੋਂ ਅੰਮ੍ਰਿਤਸਰ ਵੱਲ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਜੰਡਿਆਲਾ ਗੁਰੂ ਦੇ ਟੋਲ ਪਲਾਜ਼ਾ ਕੋਲ ਪੁੱਜੇ ਤਾਂ ਉਸ ਵੇਲੇ ਅਚਾਨਕ ਗੱਡੀ ਨੂੰ ਅੱਗ ਲੱਗ ਗਈ।
ਇਹ ਵੀ ਪੜ੍ਹੋ: ਅਸਤੀਫ਼ੇ ਤੋਂ ਬਾਅਦ ਐਕਸ਼ਨ ਮੋਡ 'ਚ ਸਿੱਧੂ, ਦੂਸਰੇ ਦਿਨ ਵੀ ਕੌਂਸਲਰਾਂ ਨਾਲ ਕੀਤੀ ਮੀਟਿੰਗ
ਹਾਦਸੇ ਦੌਰਾਨ ਮੌਕੇ 'ਤੇ ਮੌਜੂਦ ਸਕਿਉਰਟੀ ਗਾਰਡ ਨੇ ਦੱਸਿਆ ਕਿ ਗੱਡੀ ਦੇ ਇੰਜਣ ਵਿਚੁ ਧੂਆਂ ਨਿਕਲ ਰਿਹਾ ਸੀ ਤੇ ਉਸਨੇ ਗੱਡੀ ਵਿੱਚ ਸਵਾਰ ਦੋਹਾਂ ਵਿਅਕਤੀਆਂ ਨੂੰ ਬਾਹਰ ਨਿਕਲਣ ਦਾ ਇਸ਼ਾਰਾ ਕੀਤਾ। ਇਸ ਤੋਂ ਬਾਅਦ ਗੱਡੀ ਤੋਂ ਬਾਹਰ ਨਿਕਲਦਿਆਂ ਹੀ ਅੱਗ ਲੱਗ ਗਈ।
ਹੈਰਾਨੀ ਵਾਲੀ ਗੱਲ ਇਹ ਸੀ ਕਿ ਟੋਲ ਪਲਾਜ਼ਾ 'ਤੇ ਕੋਈ ਵੀ ਅੱਗ ਬੁਝਾਣ ਵਾਲਾ ਯੰਤਰ ਨਾ ਹੋਣ ਕਰਕੇ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਜਦੋਂ ਫ਼ਾਇਰ ਬ੍ਰਿਗੇਡ ਦੀਆਂ ਨੂੰ ਬੁਲਾਇਆ ਗਿਆ ਤਾਂ ਡੇਢ ਘੰਟੇ ਬਾਅਦ ਪੁੱਜੀ। ਦੱਸ ਦਈਏ, ਜਿਹੜੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ, ਉਸ ਦਾ ਸਮਾਨ ਵੀ ਠੀਕ ਨਹੀਂ ਸੀ ਉਨ੍ਹਾਂ ਦਾ ਪਾਈਪ ਵੀ ਲੀਕ ਕਰ ਰਹੀ ਸੀ।
ਇਸ ਮੌਕੇ 'ਤੇ ਪੁੱਜੇ ਟ੍ਰੈਫ਼ਿਕ ਇੰਚਾਰਜ ਕੁਲਦੀਪ ਸਿੰਘ ਵਾਲਿਆ ਨੇ ਦੱਸਿਆ ਕਿ ਜੇਕਰ ਟੂਲ ਪਲਾਜਾ ਲੱਖਾਂ ਰੁਪਏ ਟੈਕਸ ਲੋਕਾਂ ਕੋਲੋਂ ਵਸੂਲਦਾ ਹੈ ਪਰ ਫਿਰ ਵੀ ਉਨ੍ਹਾਂ ਕੋਲ ਅੱਗ ਬੁੱਝਣ ਵੱਲ ਕੋਈ ਯੰਤਰ ਨਹੀਂ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਟੋਲ ਪਲਾਜ਼ਿਆਂ 'ਤੇ ਸਮਾਨ ਉਪਲੱਬਧ ਹੋਵੇਗਾ ਜਾਂ ਫਿਰ ਇਸੇ ਤਰ੍ਹਾਂ ਗੱਡੀਆਂ ਦਾ ਨੁਕਸਾਨ ਹੁੰਦਾ ਰਹੇਗਾ?