ETV Bharat / state

Fire in School Building: ਸਰਕਾਰੀ ਸਕੂਲ ਅੰਦਰ ਲੱਗੀ ਭਿਆਨਕ ਅੱਗ - Amritsar fire news

ਬੀਤੀ ਰਾਤ ਡੈਮ ਗੰਜ ਇਲਾਕੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਅਚਾਨਕ ਅੱਗ ਲੱਗ ਗਈ। ਕਿਸੇ ਤਰ੍ਹਾਂ ਅੱਗ ਉੱਤੇ ਕਾਬੂ ਪਾਇਆ ਗਿਆ, ਪਰ ਅੱਗ ਲੱਗਣ ਦੇ ਕਾਰਨ ਅਜੇ ਸਪੱਸ਼ਟ ਨਹੀਂ ਹਨ, ਹਾਲਾਂਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।

Fire in School Building
Fire in School Building
author img

By

Published : Apr 20, 2023, 9:18 AM IST

Updated : Apr 20, 2023, 9:47 AM IST

ਸਰਕਾਰੀ ਸਕੂਲ ਅੰਦਰ ਲੱਗੀ ਭਿਆਨਕ ਅੱਗ

ਅੰਮ੍ਰਿਤਸਰ: ਬੁੱਧਵਾਰ ਨੂੰ ਦੇਰ ਰਾਤ ਡੈਮ ਗੰਜ ਇਲਾਕੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ, ਅੱਗ ਇੰਨੀ ਭਿਆਨਕ ਲੱਗੀ ਜਿਸ ਦੇ ਚੱਲਦੇ ਇਲਾਕਾ ਵਾਸੀਆਂ ਵੱਲੋਂ ਦਮਕਲ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਗਈ। ਇਸ ਮੌਕੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਵੇਖਿਆ ਕਿ ਸਕੂਲ ਅੰਦਰੋ ਧੂੰਆਂ ਨਿਕਲ ਰਿਹਾ ਹੈ, ਤਾਂ ਮੌਕੇ ਉੱਤੇ ਹੀ ਦਮਕਲ ਵਿਭਾਗ ਨੂੰ ਸੂਚਿਤ ਕੀਤਾ। ਗਲੀ ਤੰਗ ਹੋਣ ਕਰਕੇ ਦਮਕਲ ਦੀਆਂ ਗੱਡੀਆਂ ਨਹੀਂ ਪਹੁੰਚ ਸਕੀਆਂ, ਪਰ ਬਾਅਦ ਵਿੱਚ ਕਿਸੇ ਤਰੀਕੇ ਅੱਗ ਉੱਤੇ ਕਾਬੂ ਪਾਇਆ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨ ਸਪਸ਼ਟ ਨਹੀਂ ਹਨ।

ਸਕੂਲ ਵਿੱਚ ਅੱਗ ਬੁਝਾਉਣ ਲਈ ਯੰਤਰ ਵੀ ਨਹੀਂ: ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਸਕੂਲ ਅੰਦਰ ਪੁਰਾਣੇ ਟਾਟ, ਡੈਸਕ ਤੇ ਹੋਰ ਕਈ ਕੁਝ ਪਿਆ ਹੈ ਜਿਸ ਨੂੰ ਅੱਗ ਲੱਗ ਗਈ। ਅਚਾਨਕ ਅੰਦਰ ਜਾ ਕੇ ਦੇਖਿਆ ਤਾਂ ਅੱਗ ਬੁਝਾਉਣ ਵਾਲੇ ਯੰਤਰ ਵੀ ਨਹੀਂ ਮਿਲੇ। ਕਿਸੇ ਤਰ੍ਹਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਣ ਤੱਕ ਮੁਹੱਲਾ ਵਾਸੀਆਂ ਨੇ ਪਾਣੀ ਦੀਆਂ ਬਾਲਟੀਆਂ ਭਰ-ਭਰ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਦੀਆਂ ਲਪਟਾਂ ਕਾਫੀ ਜ਼ਿਆਦਾ ਸੀ। ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਸਕੂਲ ਅੰਦਰ ਅੱਗ ਬੁਝਾਉਣ ਦੇ ਯੰਤਰ ਮੌਜੂਦ ਹੋਣੇ ਚਾਹੀਦੇ ਹਨ ਅਤੇ ਇਕ ਚੌਂਕੀਦਾਰ ਵੀ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਕੂਲ ਲੱਗਾ ਹੁੰਦਾ ਤਾਂ ਵੱਡੀ ਘਟਨਾ ਵਾਪਰ ਸਕਦੀ ਸੀ।

ਗਲੀਆਂ ਛੋਟੀਆਂ ਹੋਣ ਕਰਕੇ ਅੱਗ ਬੁਝਾਉਣ 'ਚ ਆਈ ਕਾਫੀ ਮੁਸ਼ਕਲ: ਦਮਕਲ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਚੱਲ ਸਕਿਆ। ਸਕੂਲ ਵਿੱਚ ਪੁਰਾਣੇ ਲੱਕੜ ਦਾ ਟੋਟਾ ਫਰਨੀਚਰ ਹੋਣ ਕਰਕੇ ਉਸ ਨੂੰ ਅੱਗ ਲੱਗੀ ਸੀ ਜਿਸ ਦੇ ਚੱਲਦੇ ਬੜੀ ਮੁਸ਼ਕਤ ਨਾਲ ਤੇ ਇਲਾਕਾ ਵਾਸੀਆਂ ਦੀ ਮਦਦ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਗਲੀ ਕਾਫੀ ਤੰਗ ਹੋਣ ਕਰਕੇ ਦਮਕਲ ਵਿਭਾਗ ਦੀਆਂ ਗੱਡੀਆਂ ਅੰਦਰ ਤੱਕ ਨਹੀਂ ਪੁਹੰਚ ਸਕੀਆ। ਇਸ ਦੇ ਚੱਲਦੇ ਦਮਕਲ ਵਿਭਾਗ ਵੱਲੋਂ ਛੋਟੀਆਂ ਗੱਡੀਆਂ ਮੰਗਵਾਈਆਂ ਗਈਆਂ, ਪਰ ਛੋਟੀ ਗੱਡੀ ਦੇ ਨਾਲ ਅੱਗ ਉੱਤੇ ਕਾਬੂ ਨਹੀ ਪਾਇਆ ਜਾ ਸਕਿਆ। ਉਨ੍ਹਾਂ ਕਿਹਾ ਕਿ ਦਮਕਲ ਵਿਭਾਗ ਵੱਲੋਂ ਵੱਡੀ ਗੱਡੀ ਨੂੰ ਬਾਹਰ ਖੜ੍ਹਾ ਕਰਕੇ ਪਾਣੀ ਵਾਲ਼ੀ ਪਾਈਪ ਨੂੰ ਲੰਮੀ ਕਰਦਿਆ ਅੱਗ ਉੱਤੇ ਕਾਬੂ ਪਾਇਆ ਗਿਆ।

ਇਹ ਵੀ ਪੜ੍ਹੋ: Sachin Tendulkar: ਇਸ ਦਿੱਗਜ਼ ਨੇ ਕੈਮਰਨ ਗ੍ਰੀਨ ਦੀ ਕੀਤੀ ਤਾਰੀਫ, ਕਿਹਾ- ਆਪਣੀ ਹਉਮੈ ਨੂੰ ਰਸਤੇ ਦਾ ਰੋੜਾ ਨਹੀਂ ਬਣਨ ਦਿੱਤਾ

Last Updated : Apr 20, 2023, 9:47 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.