ਅੰਮ੍ਰਿਤਸਰ: ਸੱਚਖੰਡ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਅੰਮ੍ਰਿਤਸਰ ਪਹੁੰਚਦੇ ਹਨ। ਇਸ ਦੌਰਾਨ ਜ਼ਿਆਦਾਤਰ ਸੈਲਾਨੀ ਅਤੇ ਸ਼ਰਧਾਲੂ ਨੇੜੇ ਤੇੜੇ ਦੇ ਹੋਟਲਾਂ ਵਿੱਚ ਠਹਿਰਦੇ ਹਨ। ਬੀਤੇ ਦਿਨ ਦਰਬਾਰ ਸਾਹਿਬ ਦੇ ਲਾਗੇ ਮਾਹਣਾ ਸਿੰਘ ਰੋਡ ’ਤੇ ਸਥਿਤ ਇਕ ਹੋਟਲ ਦੇ ਕਮਰੇ ’ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਵੱਲੋਂ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਗਿਆ।
ਉਥੇ ਹੀ ਹੋਟਲ ਦੇ ਮਾਲਕ ਦੀ ਮੰਨੀ ਜਾਵੇ ਤਾਂ ਹੋਟਲ ’ਚ ਯਾਤਰੀਆਂ ਦੇ ਚੈਕਇੰਨ ਹੋਣ ਉਪਰੰਤ ਕੁਝ ਸਮੇਂ ਬਾਅਦ ਹੀ ਉਸ ਕਮਰੇ ਵਿੱਚ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਵਿਅਕਤੀ ਦੀ ਇਸ ਵਿੱਚ ਜਾਨ ਤਾਂ ਨਹੀਂ ਗਈ ਲੇਕਿਨ ਹੋਟਲ ਦਾ ਕਮਰਾ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ।
ਇਸ ਮੌਕੇ ਫਾਇਰ ਬ੍ਰਿਗੇਡ ਵੱਲੋਂ ਮੌਕੇ ’ਤੇ ਪੁਹੰਚ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਕੁਝ ਹੀ ਦੇਰ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਇਸ ਦੌਰਾਨ ਫਾਇਰ ਬ੍ਰਿਗੇਡ ਵਿਭਾਗ ਦੇ ਮਨਦੀਪ ਸਿੰਘ ਨੇ ਦੱਸਿਆ ਕਿ ਹੋਟਲ ਵਿਚ ਅੱਗ ਬੁਝਾਉਣ ਦੇ ਯੰਤਰ ਪੂਰੀ ਤਰ੍ਹਾਂ ਮੌਜੂਦ ਨਹੀਂ ਸਨ ਜਿਸ ਕਾਰਨ ਅੱਗ ਜ਼ਿਆਦਾ ਫੈਲ ਗਈ। ਜਦਕਿ ਇਸ ਦੇ ਉਲਟ ਹੋਟਲ ਦੇ ਮਾਲਕ ਨੇ ਦੱਸਿਆ ਕਿ ਹੋਟਲ ’ਚ ਅੱਗ ਬੁਝਾਉਣ ਦੇ ਸਾਰੇ ਉਪਕਰਣ ਮੌਜੂਦ ਹਨ।
ਇਹ ਵੀ ਪੜ੍ਹੋ: ਜਗਰਾਓਂ ਫਾਇਰਿੰਗ ਮਾਮਲਾ: ਪੁਲਿਸ ਵਲੋਂ ਨਾਜਾਇਜ਼ ਅਸਲੇ ਸਮੇਤ ਦੋਸ਼ੀ ਕਾਬੂ