ਚੰਡੀਗੜ੍ਹ: ਤੇਜ਼ ਦੌੜਾਕ ਮਿਲਖਾ ਸਿੰਘ ਦੀ ਮੌਤ ਪੂਰੇ ਦੇਸ਼ ਲਈ ਵੱਡਾ ਘਾਟਾ ਹੈ। ਰਾਜਨੀਤੀ ਤੋਂ ਲੈ ਕੇ ਫਿਲਮ ਜਗਤ ਤੱਕ ਦੇ ਲੋਕ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ। ਇਸ ਦੇ ਨਾਲ ਹੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਨ ਪਹੁੰਚੇ। ਮਨਪ੍ਰੀਤ ਬਾਦਲ ਨੇ ਕਿਹਾ ਕਿ ਮਿਲਖਾ ਸਿੰਘ ਦੀ ਮੌਤ ਦੇਸ਼ ਲਈ ਵੱਡਾ ਘਾਟਾ ਹੈ।
ਵਿੱਤ ਮੰਤਰੀ ਬਾਦਲ ਨੇ ਕਿਹਾ, ਕਿ ਵੈਸੇ ਤਾਂ ਲੱਖਾਂ ਲੋਕ ਹਰ ਰੋਜ਼ ਦੁਨੀਆਂ ਨੂੰ ਛੱਡ ਦਿੰਦੇ ਹਨ। ਪਰ ਮਿਲਖਾ ਸਿੰਘ ਵਰਗੇ ਲੋਕ ਆਪਣੀ ਸ਼ਖਸੀਅਤ ਕਾਰਨ ਸਦਾ ਲਈ ਅਮਰ ਹੋ ਜਾਂਦੇ ਹਨ। ਮਿਲਖਾ ਸਿੰਘ ਵਰਗੇ ਮਹਾਨ ਲੋਕਾਂ ਨੂੰ ਦੁਨੀਆਂ ਕਦੇ ਨਹੀਂ ਭੁੱਲਦੀ ਉਨ੍ਹਾਂ ਕਿਹਾ ਕਿ ਫਲਾਇੰਗ ਸਿੱਖ ਦੇ ਦੇਹਾਂਤ ਤੋਂ ਸਾਨੂੰ ਬਹੁਤ ਦੁਖੀ ਹੈ।
ਮਿਲਖਾ ਸਿੰਘ ਪਿਛਲੇ ਕਰੀਬ ਇੱਕ ਮਹੀਨੇ ਤੋਂ ਕੋਰੋਨਾ ਦੇ ਨਾਲ ਲੜ ਰਹੇ ਸਨ। ਜੋ ਚੰਡੀਗੜ੍ਹ ਦੇ ਪੀਜੀਆਈ (PGI) ਵਿੱਚ ਜ਼ੇਰੇ ਇਲਾਜ਼ ਸਨ। ਪਰ ਲੰਬੇ ਸਮੇਂ ਤੋਂ ਬਾਅਦ ਤੇਜ਼ ਦੌੜਾਕ ਮਿਲਖਾ ਸਿੰਘ ਅੱਜ ਕੋਰੋਨਾ ਦੇ ਅੱਗ ਜ਼ਿੰਦਗੀ ਦੀ ਦੌੜ ਹਾਰ ਗਏ। ਤੇ ਇਸ ਸੰਸਾਰ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਿਹਾ ਗਏ।
ਕੁਝ ਦਿਨ ਪਹਿਲਾਂ ਉਨ੍ਹਾਂ ਦੀ ਪਤਨੀ ਦਾ ਵੀ ਕੋਰੋਨਾ (Corona) ਕਾਰਨ ਹੀ ਦੇਹਾਂਤ ਹੋ ਗਿਆ ਸੀ। ਉਹ ਵੀ ਪਿਛਲੇ ਕਰੀਬ ਇੱਕ ਮਹੀਨੇ ਤੋਂ ਕੋਰੋਨਾ ਨਾਲ ਲੜ ਰਹੇ ਸਨ। ਉਹ ਵੀ ਚੰਡੀਗੜ੍ਹ ਵਿੱਚ ਜ਼ੇਰੇ ਇਲਾਜ਼ ਸਨ। ਆਪਣੇ ਸਮੇਂ ਵਿੱਚ ਵਾਲੀਬਾਲ ਬਹੁਤ ਚੰਗੀ ਖਿਡਾਰਨ ਰਹੀ ਮਿਲਖਾ ਸਿੰਘ ਦੀ ਪਤਨੀ ਕੋਰੋਨਾ ਤੋਂ ਆਪਣੀ ਜ਼ਿੰਦਗੀ ਦਾ ਮੈਚ ਹਾਰ ਗਏ ਸਨ। ਤੇ ਹਮੇਸ਼ਾ-ਹਮੇਸ਼ਾ ਲਈ ਇਸ ਸੰਸਾਰ ਨੂੰ ਅਲਵਿਦ ਕਹਿ ਗਏ ਸਨ।
ਇਹ ਵੀ ਪੜ੍ਹੋ:Flying Sikh ਮਿਲਖਾ ਦੇ ਦੇਹਾਂਤ 'ਤੇ ਸਿਆਸੀ ਆਗੂਆਂ ਨੇ ਜਤਾਇਆ ਦੁੱਖ