ਅੰਮ੍ਰਿਤਸਰ: ਦਿਨੋ ਦਿਨ ਵੱਧ ਰਹੇ ਬੀਜਾਂ ਤੇ ਖਾਦਾਂ ਦੇ ਰੇਟਾਂ ਤੋਂ ਪਰੇਸ਼ਾਨ ਕਿਸਾਨ ਭਾਈਚਾਰਾ ਅੱਜ ਉਸ ਕਗਾਰ ਤੇ ਖੜਾ ਹੈ, ਜਿਥੇ ਨਵੀਂ ਫਸਲ ਉਗਾਉਣ ਸਮੇਂ ਇਹ ਫ਼ੈਸਲਾ ਨਹੀਂ ਲੈ ਪਾ ਰਹੇ, ਉਹ ਖੇਤੀ ਕਰ ਵੀ ਪਾਵੇਗਾ ਜਾ ਨਹੀਂ। ਕਿਉਂਕਿ ਕੇਂਦਰ ਸਰਕਾਰ ਵੱਲੋਂ ਆਏ ਦਿਨ ਬੀਜਾਂ ਅਤੇ ਖਾਦਾਂ ਦੇ ਰੇਟਾਂ ਵਿੱਚ ਵਾਧਾ ਕੀਤਾ ਜਾ ਰਿਹਾ ਜਿਸ ਦੇ ਚਲਦੇ ਬੀਜ ਤੇ ਖਾਦਾਂ ਖਰੀਦਣ ਦੇ ਨਾਲ ਨਾਲ ਨਵੀ ਫ਼ਸਲ ਉਗਾਉਣ ਵਿੱਚ ਕਿਸਾਨ ਪੂਰੀ ਤਰਾਂ ਨਾਲ ਅਸਹਿਮਤੀ ਪ੍ਰਗਟਾ ਰਹੇ ਹਨ।
ਬੀਜ ਵੇਚਣ ਵਾਲੇ ਦੁਕਾਨਦਾਰਾਂ ਦਾ ਕਹਿਣਾ ਜੇਕਰ ਕਿਸਾਨ ਖੁਸ਼ਹਾਲ ਤਾਂ ਦੇਸ਼ ਖੁਸ਼ਹਾਲ
ਇਸ ਸਬੰਧੀ ਬੀਜ ਅਤੇ ਖਾਦ ਵੇਚਣ ਵਾਲੇ ਦੁਕਾਨਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਤਾਂ ਕੋਰੋਨਾ ਉਪਰੋਂ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਚਲਦੇ ਪਹਿਲਾਂ ਤਾਂ ਬਾਜ਼ਾਰ ਨਹੀਂ ਖੁੱਲ ਰਹੇ ਜੇਕਰ ਖੁਲਦੇ ਤੇ ਉਪਰੋਂ ਕਿਸਾਨਾਂ ਨੂੰ ਬੀਜ ਤੇ ਖਾਦਾਂ ਮਹਿੰਗੇ ਭਾਅ ’ਤੇ ਮਿਲਦੀਆਂ ਹਨ। ਜਿਸਦੇ ਚਲਦੇ ਕਿਸਾਨ ਤੇ ਕਿਸਾਨੀ ਖਤਮ ਹੋਣ ਦੀ ਕਗਾਰ ’ਤੇ ਹੈ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਦੇਸ਼ ਦਾ ਕਿਸਾਨ ਖ਼ੁਸ਼ਹਾਲ ਹੋਵੇਗਾ ਤੇ ਦੇਸ਼ ਖੁਸ਼ਹਾਲ ਰਹੇਗਾ।
ਕਿਸਾਨਾਂ ਖ਼ਿਲਾਫ਼ ਬਦਲਾ ਖੋਰੀ ਦੀ ਨੀਤੀ ਤਹਿਤ ਵਧਾਏ ਜਾ ਰਹੇ ਬੀਜਾਂ ਅਤੇ ਖਾਦਾਂ ਦੇ ਰੇਟ
ਇਸ ਸੰਬੰਧੀ ਗੱਲਬਾਤ ਕਰਦਿਆਂ ਕਿਸਾਨ ਤੇਜਪਾਲ ਸਿੰਘ ਨੇ ਦੱਸਿਆ ਕਿ ਖੇਤੀ ਆਰਡੀਨੈਂਸ ਦੇ ਵਿਰੋਧ ਵਿਚ ਬੈਠੇ ਕਿਸਾਨ ਭਾਈਚਾਰੇ ਨਾਲ ਬਦਲਾ ਖ਼ੋਰੀ ਦੀ ਨੀਤੀ ਆਪਣਾ ਆਏ ਦਿਨ ਬੀਜਾਂ ਅਤੇ ਖਾਦਾਂ ਦੇ ਰੇਟਾਂ ਵਿਚ ਵਾਧਾ ਕਰ ਰਹੀ ਸਰਕਾਰ ਜਿਹੜਾ ਡੀਏਪੀ ਦਾ ਪੈਕ 1100 ਰੁਪਏ ਦਾ ਮਿਲਦਾ ਸੀ, ਉਹ ਸਰਕਾਰ ਵੱਲੋਂ 1900 ਰੁਪਏ ਦਾ ਕਰ ਦਿੱਤਾ ਗਿਆ ਹੈ, ਜੇਕਰ ਬੀਜਾਂ ਤੇ ਖਾਦਾਂ ਦੀਆਂ ਕੀਮਤਾਂ ਇਸ ਤਰ੍ਹਾਂ ਵਧਦੀਆਂ ਰਹੀਆਂ ਤਾਂ ਕਿਸਾਨ ਖਤਮ ਹੋ ਜਾਣਗੇ। ਇਸ ਲਈ ਸਰਕਾਰਾਂ ਨੂੰ ਚਾਹੀਦਾ ਕਿ ਉਹ ਵੱਧ ਰਹੀਆਂ ਕੀਮਤਾਂ ਨੂੰ ਠੱਲ ਪਾਉਣ ਤਾਂ ਜੋ ਕਿਸਾਨ ਤੇ ਕਿਸਾਨੀ ਨੂੰ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ: ਕੇਂਦਰੀ ਜੇਲ੍ਹ ਦੀ ਵੀਡੀਓ ਵਾਇਰਲ ਹੋਣ 'ਤੇ ਪੁਲਿਸ ਵੱਲੋਂ ਮਾਮਲਾ ਦਰਜ