ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਰੇਲ ਰੋਕੋ ਅੰਦੋਲਨ (Stop the train movement) ਦੇ 7ਵੇਂ ਦਿਨ ਰੇਲਵੇ ਟਰੈਕ ਦੇਵਿਦਾਸਪੁਰ ਵਿਖੇ ਵਿਸ਼ਾਲ ਇਕੱਠ ਨੂੰ ਨਾਲ ਲੈ ਕੇ ਨਰਿੰਦਰ ਤੋਮਰ ਦਾ ਪੁਤਲਾ ਫੂਕਿਆ।
ਇਸੇ ਦੌਰਾਨ ਇਕੱਠ ਨੂੰ ਸੰਬੋਧਨ ਸਰਵਣ ਸਿੰਘ ਪੰਧੇਰ ਨੇ ਸਰਕਾਰ ਨੂੰ ਚਿਤਾਵਾਨੀ ਦਿੰਦੇ ਹੋਏ ਕਿਹਾ ਕਿ ਕੁੱਲ ਕਰਜ਼ੇ ਉੱਤੇ ਲੀਕ ਮਾਰਨ ਨਾਲ ਹੀ ਨਿੱਤ ਦਿਨ ਖ਼ੁਦਕੁਸ਼ੀਆਂ ਕਰ ਰਹੇ ਕਿਸਾਨਾਂ ਮਜਦੂਰਾਂ ਦੀਆਂ ਜਾਨਾ ਬਚਾਈਆਂ ਜਾ ਸਕਦੀਆਂ ਹਨ।
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜੋ ਖੇਤੀ ਕਾਨੂੰਨ ਵਾਪਿਸ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਅਸੀਂ ਕੇਂਦਰ ਨੂੰ ਚਿਤਾਵਨੀ ਦਿੰਦੇ ਹਾਂ, ਕਿ ਉਹ ਐਮਐਸਪੀ ਗਾਰੰਟੀ ਦਾ ਕਾਨੂੰਨ ਲੈ ਕੇ ਆਵੇ, ਅਤੇ ਲਖੀਮਪੁਰ ਖੀਰੀ ਵਿੱਚ ਘਟਨਾ ਵਾਲੇ ਮੰਤਰੀ ਨੂੰ ਅਸਤੀਫਾ ਦਿਵਾਵੇ, ਕਿਸਾਨਾਂ ਦੇ ਉੱਤੇ ਕੀਤੇ ਕੇਸ ਵਾਪਿਸ ਲੈਣ। ਉਨ੍ਹਾਂ ਕਿਹਾ ਕਿ ਅਸੀਂ ਉਸੇ ਤਿਆਰ ਹਾਂ ਕਾਨੂੰਨ ਲਿਆ ਕੇ ਦੇਖੋ ਕਿ ਕਿਸ ਤਰ੍ਹਾਂ ਲੈ ਕੇ ਆਉਂਦੇ ਹੋ।
ਉਨ੍ਹਾਂ ਕਿਹਾ ਕਿ ਦੂਜੀ ਗੱਲ ਜੋ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਰਜਾ ਮੁਆਫੀ ਦਾ ਵਾਅਦਾ ਕੀਤਾ ਸੀ, ਬੇਰੋਜ਼ਗਾਰਾਂ ਨੂੰ ਰੁਜ਼ਗਾਰ ਦੇਣ ਵਾਲੀਆਂ ਇਹ ਗੱਲਾਂ ਅਜਾ ਬਾਕੀ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਕੁ ਗੱਲਾਂ ਤੇ ਚੰਨੀ ਸਰਕਾਰ ਅੱਗੇ ਵਧੀ ਹੈ, ਅਸੀਂ ਚਾਹੁੰਦੇ ਹਾਂ ਕਿ ਸਰਕਾਰ ਮਸਲੇ ਹੱਲ ਕਰੇ ਅਤੇ ਕੜਾਕੇ ਦੀ ਠੰਡ ਵਿੱਚ ਸਾਨੂੰ ਰੇਲਾਂ ਦੀਆਂ ਪਟੜੀਆਂ ਤੇ ਨਾ ਰੁੱਲਣਾ ਪਵੇ।
ਇੱਕ ਪਾਸੇ ਕਿਸਾਨਾਂ ਦੀ ਖੱਜਲ ਖੁਆਰੀ ਹੋ ਰਹੀ ਹੈ ਠੰਡ ਵਿੱਚ ਰੇਲਾਂ ਤੇ ਰੁੱਲ ਰਹੇ ਹਨ ਅਤੇ ਦੂਜੇ ਪਾਸੇ ਦੂਜੇ ਵਪਾਰ ਤੇ ਵੀ ਇਸਦਾ ਬੁਰਾ ਅਸਰੀ ਪੈ ਰਿਹਾ ਹੈ, ਜਿਸਦੀ ਸਰਕਾਰ ਚੰਨੀ ਸਰਕਾਰ ਹੋਵੇਗੀ।
ਇਹ ਵੀ ਪੜ੍ਹੋ: ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਲਈ ਵਰ੍ਹਦੇ ਮੀਂਹ 'ਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਜਾਰੀ