ਅੰਮ੍ਰਿਤਸਰ: ਆਮ ਆਦਮੀ ਪਾਰਟੀ ਵੱਲੋਂ ਅਕਸਰ ਇੱਕ ਗੱਲ ਆਖੀ ਜਾਂਦੀ ਹੈ ਕਿ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ।ਇਹ ਮੰਤਰੀ, ਵਿਧਾਇਕ ਆਮ ਪਰਿਵਾਰਾਂ ਵਿੱਚੋਂ ਆਏ ਹਨ, ਇਸ ਲਈ ਆਮ ਲੋਕਾਂ ਦੇ ਦੁੱਖ ਦਰਦ ਚੰਗੀ ਤਰ੍ਹਾਂ ਜਾਣਦੇ ਹਨ। ਆਮ ਲੋਕਾਂ ਦੀ ਗੱਲ ਨੂੰ ਤਰਜ਼ੀਹ ਦੇਣਗੇ। ਇੰਨ੍ਹਾਂ ਸਾਰਿਆ ਗੱਲ ਦੇ ਉਲਟ ਅੱਜ ਇੱਕ ਘਟਨਾ ਅੰਮ੍ਰਿਤਸਰ ਦੇ ਵਿੱਚ ਵਾਪਰੀ ਜਿੱਥੇ ਇੱਕ ਪ੍ਰੋਗਰਾਮ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ ਸਨ।ਇਸੇ ਦੌਰਾਨ ਇੱਕ ਕਿਸਾਨ ਵੱਲੋਂ ਮੰਤਰੀ ਸਾਹਿਬ ਨੂੰ ਸਵਾਲ ਪੁੱਛਣ ਲਈ ਸਟੇਜ ਉੱਤੇ ਜਾਣ ਦੀ ਮੰਗ ਕੀਤੀ ਜਾਂਦੀ ਹੈ ਤਾਂ ਜੋ ਉਸ ਨੂੰ ਆਪਣੇ ਸਵਾਲਾਂ ਦਾ ਜਾਵਬ ਮਿਲ ਸਕੇ, ਪਰ ਇਸ ਦੇ ਉਲਟ ਨਾ ਤਾਂ ਕਿਸਾਨ ਜਸਵੰਤ ਸਿੰਘ ਨੂੰ ਸਵਾਲ ਪੁੱਛਣ ਦੀ ਇਜਾਜ਼ਤ ਮਿਲੀ ਨਾ ਹੀ ਸਵਾਲਾਂ ਦੇ ਜਵਾਬ। ਜਿਸ ਤੋਂ ਬਾਅਦ ਕਿਸਾਨ ਵੱਲੋਂ ਮੰਤਰੀ ਦਾ ਵਿਰੋਧ ਕੀਤਾ ਗਿਆ ਅਤੇ ਕਿਸਾਨ ਨੂੰ ਸਮਾਗਮ ਚੋਂ ਬਾਹਰ ਕੱਢ ਦਿੱਤਾ ਗਿਆ।
ਆਮ ਲੋਕਾਂ ਲਈ ਮੰਤਰੀਆਂ ਕੋਲ ਨਹੀਂ ਸਮਾਂ: ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੀਟਿੰਗ ਕਰਨਾ ਚਾਹੁੰਦੇ ਸਨ ਪਰ ਉਹਨਾਂ ਵੱਲੋਂ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ। ਪ੍ਰਦਰਸ਼ਨਕਾਰੀ ਕਿਸਾਨ ਜਸਵੰਤ ਸਿੰਘ ਨੇ ਕਿਹਾ ਕਿ ਆਮ ਲੋਕਾਂ ਤੋਂ ਬਣੀ ਇਹ ਆਮ ਆਦਮੀ ਪਾਰਟੀ ਹੁਣ ਆਮ ਨਹੀ ਰਹੀ ਅਤੇ ਇਹ ਆਪਣੇ ਵਾਅਦੇ ਵੀ ਭੁੱਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼ਰੇਆਮ ਪਿੰਡਾਂ ਦੇ ਵਿੱਚ ਅੱਜ ਵੀ ਨਸ਼ਾ ਵਿਕ ਰਿਹਾ ਹੈ। ਕੈਬਨਿਟ ਮੰਤਰੀ ਧਾਰੀਵਾਲ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਨਸ਼ਾ ਨਹੀ ਵਿਕੇਗਾ ਉਸ ਤੋਂ ਬਾਅਦ ਹਰ ਪਿੰਡ ਤੋਂ 300 ਰੁਪਏ ਵਿੱਚ ਚਿੱਟਾ ਸ਼ਰੇਆਮ ਮਿਲ ਜਾਂਦਾ ਹੈ ਅਤੇ ਜਦੋਂ ਇਸ ਸਬੰਧੀ ਪੁਲਸ ਅਧਿਕਾਰੀਆਂ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਪੁਲਿਸ ਵਾਲੇ ਵੀ ਮੀਟਿੰਗ ਦਾ ਬਹਾਨਾ ਲਾ ਕੇ ਟਾਲ ਦਿੰਦੇ ਹਨ।
ਸਿਗਰਟ-ਬੀੜੀ ਬੰਦ ਕਰੋ: ਗੁੱਸੇ 'ਚ ਕਿਸਾਨ ਕਿਹਾ ਕਿ ਹਰ ਵਾਰ ਇਹ ਕਹਿੰਦੇ ਹਨ ਕਿ ਕਿਸਾਨ ਫ਼ਸਲ ਦੀ ਨਾੜ ਜਦੋਂ ਸਾੜਦੇ ਹਾਂ ਤਾਂ ਦਿੱਲੀ ਵਿੱਚ ਪ੍ਰਦੂਸ਼ਣ ਹੁੰਦਾ ਹੈ ਪਰ ਉਨ੍ਹਾਂ ਕਦੇ ਇਹ ਨਹੀਂ ਕਿਹਾ ਕਿ ਬੀੜੀ ਸਿਗਰਟ ਲੋਕ ਸਾਲ ਦੇ 365 ਦਿਨ ਪੀਂਦੇ ਹਨ, ਉਸ ਦਾ ਧੂੰਆਂ ਛੱਡਦੇ ਹਨ ਕੀ ਉਸ ਨਾਲ ਦਿੱਲੀ ਨੂੰ ਨੁਕਸਾਨ ਨਹੀਂ ਹੁੰਦਾ। ਇਸ ਦਾ ਜਵਾਬ ਲੈਣ ਉਹ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕੋਲ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬੀੜੀ ਸਿਗਰਟ ਬੰਦ ਨਹੀਂ ਹੋ ਸਕਦੀ ਤਾਂ ਨਾੜ ਨੂੰ ਅੱਗ ਲਾਉਣੀ ਕਿਵੇਂ ਬੰਦ ਹੋ ਸਕਦੀ ਹੈ।
ਲੋਕਾਂ ਦਾ ਗੁੱਸਾ ਸਰਕਾਰ ਖਿਲਾਫ਼: ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਗਏ ਅਤੇ ਬਹੁਤ ਸਾਰੇ ਖੁਆਬ ਵੀ ਦਿਖਾਏ ਗਏ ਸਨ । ਭਗਵੰਤ ਸਿੰਘ ਮਾਨ ਦਾ ਕਹਿਣਾ ਸੀ ਕਿ ਜੇਕਰ ਕਿਸੇ ਸੜਕ ਜਾਂ ਇਮਾਰਤ ਦਾ ਉਦਘਾਟਨ ਹੋਵੇਗਾ ਅਤੇ ਉਸ ਦੇ ਉਪਰ ਮਿਸਤਰੀ ਜਾਂ ਉੇੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਨਾਮ ਲਿਿਖਆ ਜਾਵੇਗਾ ਅਤੇ ਸਾਡੇ ੰਲ਼ਅ ਹਰ ਆਮ ਆਦਮੀ ਦੀ ਆਵਾਜ਼ ਸੁਣਨ ਲਈ ਹਰ ਵਕਤ ਉਹ ਲੋਕਾਂ 'ਚ ਰਹਿਣਗੇ ਪਰ ਜਦੋਂ ਤੋਂ ਸਰਕਾਰ ਬਣੀ ਹੈ ਕਿਸੇ ਵੀ ਉਦਘਾਟਨ ਦੀ ਸਲੈਬ ਉੱਤੇ ਕਿਸੇ ਵੀ ਮਜ਼ਦੂਰ ਮਿਸਤਰੀ ਦਾ ਨਾਮ ਅੱਜ ਤੱਕ ਦੇਖਣ ਨੂੰ ਨਹੀਂ ਮਿਿਲਆ ਅਤੇ ਆਮ ਲੋਕਾਂ ਨਾਲ ਮੰਤਰੀ ਜਾਂ ਐਮਐਲਏ ਵੀ ਘੱਟ ਹੀ ਮਿਲਦੇ ਹਨ। ਜਿਸ ਕਰਕੇ ਆਮ ਲੋਕਾਂ ਦਾ ਗੁੱਸਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਫੁੱਟ ਰਿਹਾ ਹੈ।
ਇਹ ਵੀ ਪੜ੍ਹੋ: Rupnagar Dana Mandi: ਮੰਡੀਆਂ 'ਚ ਕਣਕ ਦੀ ਆਮਦ ਸ਼ੁਰੂ, ਕਿਸਾਨ ਤੇ ਆੜ੍ਹਤੀਏ ਨਾ-ਖੁਸ਼