ETV Bharat / state

ਕਿਸਾਨਾਂ ਨੇ ਜਿਲ੍ਹਾ ਦਿਹਾਤੀ ਪੁਲਿਸ ਦੇ ਦਫ਼ਤਰ ਅੱਗੇ ਲਗਾਇਆ ਧਰਨਾ - ਮੌਤਾਂ ਪ੍ਰਤੀ ਰੋਸ਼ ਮੁਜਾਹਰਾ

ਪੰਜਾਬ ਵਿੱਚ ਨਸ਼ੇ ਨਾਲ ਵਧ ਰਹੀਆ ਮੌਤਾਂ ਪ੍ਰਤੀ ਰੋਸ਼ ਮੁਜਾਹਰਾ ਕਰਦਿਆਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸ. ਐਸ. ਪੀ ਦੇ ਦਫ਼ਤਰ ਬਾਹਰ ਕਿਸਾਨ ਬੀਬੀਆਂ ਅਤੇ ਕਿਸਾਨ ਆਗੂਆ ਵੱਲੋਂ ਧਰਨਾ ਲਗਾਇਆ ਗਿਆ।

ਕਿਸਾਨਾਂ ਨੇ ਜਿਲ੍ਹਾ ਦਿਹਾਤੀ ਪੁਲਿਸ ਦੇ ਦਫ਼ਤਰ ਅੱਗੇ ਲਗਾਇਆ ਧਰਨਾ

author img

By

Published : Apr 16, 2022, 10:38 PM IST

ਅੰਮ੍ਰਿਤਸਰ: ਪੰਜਾਬ ਵਿੱਚ ਨਸ਼ੇ ਨਾਲ ਵਧ ਰਹੀਆ ਮੌਤਾਂ ਪ੍ਰਤੀ ਰੋਸ਼ ਮੁਜਾਹਰਾ ਕਰਦਿਆਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸ. ਐਸ. ਪੀ ਦੇ ਦਫ਼ਤਰ ਬਾਹਰ ਕਿਸਾਨ ਬੀਬੀਆਂ ਅਤੇ ਕਿਸਾਨ ਆਗੂਆ ਵੱਲੋਂ ਧਰਨਾ ਲਗਾਇਆ ਗਿਆ।

ਇਸ ਧਰਨੇ ਵਿੱਚ ਗਿਣਤੀ 'ਚ ਸਮੂਲਿਅਤ ਕਰਦਿਆਂ ਐਸ. ਐਸ. ਪੀ ਅੰਮ੍ਰਿਤਸਰ ਦਿਹਾਤੀ ਇਸ ਸੰਬੰਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਕਿਸਾਨ ਬੀਬੀਆਂ ਨੇ ਦੱਸਿਆ ਕਿ ਪੰਜਾਬ ਵਿੱਚ ਨਸ਼ਿਆਂ ਨੂੰ ਲੈ ਕੇ ਅੱਜ ਐਸ. ਐਸ. ਪੀ ਦਿਹਾਤੀ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਏ ਦਿਨ ਨਸਿਆਂ ਨਾਲ ਕਈ ਮਾਵਾਂ ਦੇ ਜਵਾਨ ਪੁੱਤ ਮਰ ਰਹੇ ਹਨ। ਜਿਸ ਨਾਲ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਬਰਬਾਦ ਹੋ ਰਹੀ ਹੈ। ਇਸ ਲਈ ਅਸੀਂ ਪੰਜਾਬ ਸਰਕਾਰ ਤੋਂ ਅਪੀਲ ਕਰਦੇ ਹਾਂ ਕਿ ਉਹ ਇਸ ਨਸ਼ਿਆ ਦੇ ਲੱਕ ਨੂੰ ਤੋੜਣ ਵਿਚ ਪੰਜਾਬ ਪੁਲਿਸ ਦਾ ਸਹਿਯੋਗ ਕਰਨ ਤਾਂ ਕਿ ਕਿਸਾਨਾਂ ਦੇ ਮੁੱਦੇ ਪੰਜਾਬ ਵਿਚ ਚਾਹੇ ਬਾਅਦ ਵਿੱਚ ਹਲ ਕਰਨ ਪਰ ਨਸ਼ਿਆਂ ਤੇ ਪਹਿਲਾ ਠਲ ਪਾਈ ਜਾਵੇਗੀ।

ਕਿਸਾਨਾਂ ਨੇ ਜਿਲ੍ਹਾ ਦਿਹਾਤੀ ਪੁਲਿਸ ਦੇ ਦਫ਼ਤਰ ਅੱਗੇ ਲਗਾਇਆ ਧਰਨਾ

ਪੰਜਾਬ ਦੀ ਪੁਲਿਸ ਜੋ ਕਿ ਰਿਸ਼ਵਤ ਦੇ ਪੈਸੇ ਨਾਲ ਥਾਣੇ ਚਲਾ ਰਹੀ ਹੈ, ਸਰਕਾਰ ਵੱਲੋਂ ਪੁਲਿਸ ਨੂੰ ਪਰੌਪਰ ਫੰਡ ਨਹੀਂ ਅਤੇ ਨਾ ਹੀ ਆਧੁਨਿਕ ਟੈਕਨਾਲੋਜੀ, ਜਿਸ ਨਾਲ ਨਸ਼ਿਆ ਨੂੰ ਖ਼ਤਮ ਕੀਤਾ ਜਾ ਸਕੇ ਜੋ ਅਸੀਂ ਅੱਜ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਨਸ਼ਿਆ ਦੇ ਕਾਰਵਾਈ ਪ੍ਰਤੀ ਸੁਚੇਤ ਕਰਨ ਲਈ ਇਥੇ ਪਹੁੰਚੇ ਹਾਂ।

ਅੰਮ੍ਰਿਤਸਰ ਐਸ.ਐਸ.ਪੀ. ਦੇਹਤੀ ਮਾਨ ਨੇ ਕਿਹਾ ਕਿ ਇਹਨਾਂ ਕਿਸਾਨਾਂ ਦੀਆਂ ਮੰਗਾਂ ਪੂਰੀ ਤਰਾਂ ਜਾਇਜ਼ ਹਨ ਅਤੇ ਉਹ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਪੂਰੀ ਵਾਹ ਲਾ ਰਹੇ ਹਨ, ਪਰ ਇਸ ਦੇ ਨਾਲ-ਨਾਲ ਉਹਨਾਂ ਨੂੰ ਕਿਸਾਨਾਂ ਦੀ ਮਦਦ ਦੀ ਵੀ ਲੋੜ ਹੈ।

ਪੰਜਾਬ ਦੇ ਲੋਕ ਅਤੇ ਜਿਸ ਤਰ੍ਹਾਂ ਪੰਜਾਬ 'ਚ ਅੱਤਵਾਦ ਖ਼ਤਮ ਹੋਇਆ ਹੈ, ਉਸੇ ਤਰ੍ਹਾਂ ਪੰਜਾਬ 'ਚੋਂ ਨਸ਼ਾ ਵੀ ਖਤਮ ਹੋ ਜਾਵੇਗਾ ਅਤੇ ਇਸ ਦੇ ਨਾਲ ਹੀ ਕਿਸਾਨਾਂ ਵਲੋਂ ਦਿੱਤੀ ਗਈ ਬੇਨਤੀ 'ਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਨਸ਼ਾ ਤਸਕਰੀ 'ਚ ਸ਼ਾਮਲ ਹਨ, ਕਿਸੇ ਨੂੰ ਵੀ ਉਨ੍ਹਾਂ ਬਾਰੇ ਪਤਾ ਚੱਲਦਾ ਹੈ ਤਾਂ ਉਹ ਪੁਲਿਸ ਨੂੰ ਕਹਿੰਦੇ ਹਨ ਕਿ ਪੁਲਿਸ ਵਾਲੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

ਭਗਵੰਤ ਸਿੰਘ ਮਾਨ ਖਿਲਾਫ਼ ਅੱਜ ਦੇ ਧਰਨੇ ਵਿੱਚ ਕਿਸਾਨ ਮਜ਼ਦੂਰ ਲੰਗਰ ਪਾਣੀ ਦਾ ਪੁਖਤ ਪ੍ਰਬੰਧ ਕਰਕੇ ਪਹੁੰਚੇ ਸਨ। ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇੱਕ ਮਹੀਨਾ ਦੇ ਦਿਓ, ਸਾਰੇ ਮਸਲੇ ਹੱਲ ਹੋ ਜਾਣਗੇ ਪਰ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਨਸ਼ਾ ਬੰਦ ਨਹੀਂ ਹੋਇਆ।

ਨਸ਼ਿਆਂ ਕਾਰਨ ਹਰ ਰੋਜ਼ ਇਕ ਜਾਂ 2 ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਪਰ ਸਰਕਾਰ ਵੱਲੋਂ ਅਜੇ ਤੱਕ ਨਸ਼ਿਆਂ ਖਿਲਾਫ਼ ਕੋਈ ਐਕਸ਼ਨ ਨਹੀਂ ਲਿਆ ਗਿਆ। ਭਗਵੰਤ ਮਾਨ ਸਰਕਾਰ ਦਾ ਵਾਅਦਾ ਸੀ ਕਿ ਨਸ਼ਾ ਬੰਦ ਕਰਾਂਗੇ ਅਤੇ ਰੁਜ਼ਗਾਰ ਵੀ ਦੇਵਾਂਗੇ ਪਰ ਅਜਿਹਾ ਕੁਝ ਨਹੀਂ ਹੋਇਆ।

ਉਨ੍ਹਾਂ ਨੇ ਕਿਹਾ ਸਰਕਾਰ ਤੁਰੰਤ ਨਸ਼ਾ ਬੰਦ ਕਰਕੇ ਨਸ਼ੇ ਦੇ ਆਦੀ ਨੌਜਵਾਨਾਂ ਦਾ ਨਸ਼ਾ ਛੁਡਵਾ ਕੇ ਉਨ੍ਹਾਂ ਨੂੰ ਰੁਜਗਾਰ ਦੇਵੇ। ਇਸ ਤੋਂ ਇਲਾਵਾ ਵੀ ਪੁਲਿਸ ਪ੍ਰਸ਼ਾਸ਼ਨ ਵੱਲ ਸੈਕੜੇ ਸ਼ਿਕਾਇਤਾਂ ਪੈਂਡਿੰਗ ਪਈਆਂ ਹਨ, ਜਿੰਨ੍ਹਾਂ ਦਾ ਤੁਰੰਤ ਹੱਲ ਕੀਤਾ ਜਾਵੇ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਕੇਂਦਰ ਸਰਕਾਰ ਨੇ ਕਣਕ ਖਰੀਦ ਵਿੱਚ ਢਿੱਲ ਦੇ ਕੇ ਕਣਕ ਦੀ ਨਿਰਵਿਘਨ ਖਰੀਦ ਚਾਲੂ ਨਾਂ ਕੀਤੀ ਤਾਂ 25 ਅਪ੍ਰੈਲ ਨੂੰ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਕੁਲਤਾਰ ਸੰਧਵਾਂ ਨੂੰ ਮੀਟਰ ਰੀਡਰਾਂ ਦਾ Birthday ਗਿਫਟ, ਮੰਗਾਂ ਨੂੰ ਲੈਕੇ ਕੋਠੀ ਅੱਗੇ ਲਗਾਏ ਤੰਬੂ

ETV Bharat Logo

Copyright © 2024 Ushodaya Enterprises Pvt. Ltd., All Rights Reserved.