ਅੰਮ੍ਰਿਤਸਰ:- ਹਰਿਆਣਾ ਵਿਖੇ ਬੀਜੇਪੀ ਸਰਕਾਰ ਦੇ ਇਸ਼ਾਰੇ 'ਤੇ ਕਿਸਾਨਾਂ ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਹਰਿਆਣਾ ਸਰਕਾਰ ਦਾ ਪੁਤਲਾ ਫੁੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।ਕਿਸਾਨਾਂ ਵਿਚ ਬੀਜੇਪੀ ਨੂੰ ਲੈ ਕੇ ਕਾਫੀ ਰੋਸ ਪਾਇਆ ਗਿਆ ਹੈ
ਅੰਮ੍ਰਿਤਸਰ 'ਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਗੁਰਦੇਵ ਸਿੰਘ ਵਰਪਾਲ ਨੇ ਦੱਸਿਆ ਹੈ ਕਿ ਕੱਲ੍ਹ ਹਰਿਆਣੇ ਵਿਖੇ ਬੀਜੇਪੀ ਦੇ ਮੰਤਰੀਆਂ ਵੱਲੋਂ ਉਦਘਾਟਨ ਸਮਾਰੋਹ ਕੀਤਾ ਜਾ ਰਿਹਾ ਸੀ ਜਿਸਦੇ ਵਿਰੁੱਧ ਵਿਚ ਕਿਸਾਨ ਭਾਈਚਾਰੇ ਵਲੌ ਰੋਸ ਪ੍ਰਦਰਸ਼ਨ ਕੀਤਾ ਗਿਆ।ਜਿਸਦੇ ਚਲਦੇ ਉਹਨਾਂ ਉਤੇ ਲਾਠੀਚਾਰਜ ਕੀਤਾ ਗਿਆ ਅਤੇ ਇਸ ਲਾਠੀਚਾਰਜ ਵਿਚ ਮਾਵਾਂ ਭੈਣਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।ਜਿਸਦੇ ਵਿਰੋਧ ਵਿਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋ ਵੱਖ-ਵੱਖ ਥਾਵਾਂ 'ਤੇ ਬੀਜੇਪੀ ਦੀ ਖੱਟਰ ਸਰਕਾਰ ਦਾ ਪੁਤਲਾ ਸਾੜ ਰੋਸ ਪ੍ਰਦਰਸ਼ਨ ਕੀਤਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਧਰਨੇ ਨੂੰ ਕਮਜ਼ੋਰ ਕਰਨ ਲਈ ਕੋਰੋਨਾ ਮਹਾਂਮਾਰੀ ਦਾ ਢੌਂਗ ਰਚਿਆ ਜਾ ਰਿਹਾ ਹੈ। ਕਿਸਾਨਾਂ ਨੇ ਇਸ ਮੌਕੇ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਹੈ।
ਇਹ ਵੀ ਪੜੋ:ਚੰਡੀਗੜ੍ਹ 'ਚ ਮਿੰਨੀ ਲੌਕਡਾਊਨ 1 ਹਫ਼ਤੇ ਲਈ ਵਧਾਇਆ