ਅੰਮ੍ਰਿਤਸਰ:- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਕਿਸਾਨਾਂ ਉਪਰ ਕੀਤੇ ਟਿੱਪਣੀ ਕਰਦਿਆ ਦਿੱਤੇ ਬਿਆਨ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਮੁੜ ਤੋਂ ਕੱਥੂਨੰਗਲ ਟੋਲ ਪਲਾਜ਼ਾ (Amritsar Pathankot highway) ਪੂਰਨ ਤੌਰ ਉੱਤੇ ਬੰਦ ਕਰ ਦਿੱਤਾ ਗਿਆ ਹੈ। ਜਿਸਦੇ ਚੱਲਦੇ ਜਨਤਾ ਨੂੰ ਟ੍ਰੈਫਿਕ ਸਮਸਿਆ ਦੇ ਚੱਲਦੇ ਕਿਸਾਨਾਂ ਨਾਲ ਉਲਝਦੇ ( Farmer organizations closed Kathunangal toll plaza) ਦੇਖਿਆ ਗਿਆ।
ਇਸ ਸੰਬਧੀ ਕਿਸਾਨ ਆਗੂ ਗੁਰਮੇਲ ਸਿੰਘ ਨੇ ਦੱਸਿਆ ਕਿ ਅਸੀ ਆਪਣੀ ਹੱਕੀ ਮੰਗਾ ਸੰਬਧੀ ਅੰਮ੍ਰਿਤਸਰ ਪਠਾਨਕੋਟ ਹਾਈਵੇ ਦੇ ਕੱਥੂਨੰਗਲ ਟੋਲ ਪਲਾਜ਼ਾ ਉੱਤੇ ਜੋ ਰਾਹਤ ਦਿੱਤੀ ਸੀ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਬਿਆਨ ਕਿ ਕਿਸਾਨ ਸਿਰਫ ਪੈਸੇ ਇਕਠੇ ਕਰਨ ਨੂੰ ਲੈ ਕੇ ਅਜਿਹੇ ਧਰਨੇ ਦਿੰਦੇ ਹਨ ਦੇ ਰੋਸ ਵਜੋਂ ਕੱਥੂਨੰਗਲ ਟੋਲ ਪਲਾਜ਼ਾ ਤੇ ਟ੍ਰੈਫਿਕ ਪੁਰੀ ਤਰ੍ਹਾਂ ਨਾਲ ਬੰਦ ਕਰ ਦਿਤਾ ਗਿਆ ਹੈ ਅਤੇ ਜਦੋਂ ਤੱਕ ਸਰਕਾਰ ਸਾਡੀਆਂ ਮੰਗਾ ਨਹੀ ਮੰਨਦੀ ਉਦੋਂ ਤੱਕ ਇਹ ਧਰਨਾ ਪੱਕੇ ਤੌਰ ਉੱਤੇ ਲੱਗੇਗਾ ਅਤੇ ਟ੍ਰੈਫਿਕ ਬੰਦ ਰਹੇਗਾ।
ਅੱਜ ਜੋ ਸਮੱਸਿਆਵਾਂ ਜਨਤਾ ਨੂੰ ਆ ਰਹੀਆਂ ਹਨ, ਉਸਦੀ ਜਿੰਮੇਵਾਰ ਖੁਦ ਪੰਜਾਬ ਸਰਕਾਰ ਹੈ। ਅਸੀਂ ਨਹੀਂ ਚਾਹੁੰਦੇ ਕਿ ਲੋਕ ਪ੍ਰੇਸ਼ਾਨ ਹੋਣ ਕਿਉਂਕਿ ਸਾਨੂੰ ਸਰਕਾਰ ਪ੍ਰੇਸ਼ਾਨ ਕਰ ਰਹੀ ਹੈ, ਸਰਕਾਰ ਸਾਡੀਆਂ ਮੰਗਾਂ ਮੰਨ ਲਵੇ ਅਸੀਂ ਧਰਨਾ ਚੁੱਕ ਲਵਾਂਗੇ। ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਸਾਡੇ ਕਿਸਾਨ ਆਗੂਆਂ ਦੀ ਮੀਟਿੰਗ ਹੋਣ ਜਾ ਰਹੀ ਹੈ, ਜੋ ਫੈਸਲਾ ਕਰਨਗੇ ਜਥੇਬੰਦੀਆਂ ਉਸ ਫੈਸਲੇ ਉੱਤੇ ਚੱਲਣਗੀਆਂ।
ਇਹ ਵੀ ਪੜੋ:- ਕਿਸਾਨਾਂ ਨੇ ਜ਼ਮੀਨ ਅਕਵਾਇਰ ਕਰਨ ਪਹੁੰਚੇ ਅਧਿਕਾਰੀਆਂ ਦਾ ਕੀਤਾ ਘਿਰਾਓ