ਅੰਮ੍ਰਿਤਸਰ: ਪੰਜਾਬ 'ਚ ਪੰਜਾਬ ਪੁਲਿਸ ਦਾ ਅਕਸ ਲਗਾਤਾਰ ਡਿੱਗਦਾ ਜਾ ਰਿਹਾ ਹੈ। ਰੋਜ਼ਾਨਾ ਪੰਜਾਬ ਪੁਲਿਸ ਦੇ ਮੁਾਲਜ਼ਮਾਂ ਦੀਆਂ ਕੋਈ ਨਾ ਕੋਈ ਵਡਿੀਓ ਵਾਇਰਲ ਹੋ ਕੇ ਜਨਤਾ ਸਾਹਮਣੇ ਆ ਰਹੀ ਹੈ। ਇਸ ਦੇ ਚੱਲਦਿਆਂ ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਰਹਿਣ ਵਾਲੇ ਇੱਕ ਪਰਿਵਾਰ ਨੇ ਪੁਲਿਸ ਮੁਲਾਜ਼ਮ 'ਤੇ ਤੰਗ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ ਹੈ।
ਇਸ ਸਬੰਧੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਉਨ੍ਹਾਂ ਦੇ ਬੇਟੇ ਦੀ ਕਿਸੇ ਨਾਲ ਲੜਾਈ ਹੋਈ ਸੀ, ਜਿਸ 'ਚ ਉਸ 'ਤੇ ਪਰਚਾ ਦਰਜ ਹੋਇਆ ਸੀ, ਪਰ ਉਸ ਨੂੰ ਅਦਾਲਤ ਵਲੋਂ ਜ਼ਮਾਨਤ ਦੇ ਦਿੱਤੀ ਗਈ ਸੀ। ਉਨ੍ਹਾਂ ਦਾ ਕਹਿਣਾ ਕਿ ਬਾਵਜੂਦ ਇਸਦੇ ਪੁਲਿਸ ਮੁਲਾਜ਼ਮ ਕੁਲਵੰਤ ਸਿੰਘ ਵਲੋਂ ਉਨ੍ਹਾਂ ਦੇ ਪੁੱਤਟਰ ਦੀ ਗ੍ਰਿਫ਼ਤਾਰੀ ਕਰਨ ਨੂੰ ਲੈਕੇ ਘਰ 'ਚ ਵੇਲੇ ਕੁਵੇਲੇ ਛਾਪਾ ਮਾਰਿਆ ਜਾ ਰਿਹਾ ਹੈ। ਪਰਿਵਾਰ ਦਾ ਕਹਿਣਾ ਕਿ ਉਕਤ ਮੁਲਾਜ਼ਮ ਵਲੋਂ ਉਨ੍ਹਾਂ ਦੀ ਧੀ ਨਾਲ ਬਦਸਲੂਕੀ ਵੀ ਕੀਤੀ ਗਈ ਹੈ।
ਇਸ ਸਬੰਧੀ ਉਕਤ ਪੁਲਿਸ ਮੁਲਾਜ਼ਮ ਦਾ ਕਹਿਣਾ ਕਿ ਉਨ੍ਹਾਂ 'ਤੇ ਲੱਗੇ ਇਲਜ਼ਾਮ ਬੇਬੁਨਿਆਦ ਹਨ। ਉਨ੍ਹਾਂ ਦਾ ਕਹਿਣਾ ਕਿ ਉਕਤ ਲੜਕਾ ਸੰਦੀਪ ਕਿਸੇ ਮਾਮਲੇ 'ਚ ਲੋੜੀਂਦਾ ਹੈ, ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਸੰਦੀਪ ਦੇ ਸਾਰੇ ਸਾਥੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ:ਮਲੇਰਕੋਟਲਾ ਜਿਲ੍ਹੇ ਨੂੰ ਲੈ ਯੋਗੀ ਨੇ ਕੈਪਟਨ ਨਾਲ ਫਸਾਏ ਸਿੰਗ