ETV Bharat / state

ਆਪਣੀ ਧੀ ਦੇ ਪ੍ਰੇਮੀ ਤੋਂ ਪੈਸੇ ਠੱਗਣ ਦੇ ਚੱਕਰ 'ਚ ਖ਼ੁਦ ਹੀ ਫਸਿਆ ਪਿਓ - cheating with daughter's lover

ਆਪਣੀ ਬੇਟੀ ਦੇ ਪ੍ਰੇਮੀ ਨੂੰ ਠੱਗਣ ਦੇ ਮਾਮਲੇ ਵਿੱਚ ਪਿਓ ਖ਼ੁਦ ਹੀ ਫਸ ਗਿਆ। ਆਪਣੀ ਬੇਟੀ ਦੇ ਪ੍ਰੇਮੀ 'ਤੇ ਝੂਠਾ ਜਬਰ-ਜਨਾਹ ਅਤੇ ਅਗਵਾ ਕਰਨ ਦਾ ਮਾਮਲਾ ਦਰਜ ਕਰਵਾਉਣ ਵਾਲੇ ਪਿਤਾ ਨੂੰ ਪੁਲਿਸ ਨੇ ਕਾਬੂ ਕੀਤਾ।

ਆਪਣੀ ਧੀ ਦੇ ਪ੍ਰੇਮੀ ਤੋਂ ਪੈਸੇ ਠੱਗਣ ਦੇ ਚੱਕਰ 'ਚ ਖ਼ੁਦ ਹੀ ਫਸਿਆ ਪਿਓ

author img

By

Published : Jul 20, 2020, 3:41 PM IST

ਅੰਮ੍ਰਿਤਸਰ: ਡੀਐਸਪੀ ਅਜਨਾਲਾ ਵਿਪਨ ਕੁਮਾਰ ਨੇ ਪਿਛਲੇ 4 ਮਹੀਨਿਆਂ ਤੋਂ ਚੱਲ ਰਹੇ ਵਿਵਾਦ ਦਾ ਪਰਦਾਫਾਸ਼ ਕੀਤਾ। ਦੋਸ਼ੀ ਅਵਤਾਰ ਸਿੰਘ ਨੇ ਆਪਣੀ ਬੇਟੀ ਦੇ ਪ੍ਰੇਮੀ ਨੂੰ ਠੱਗਣ ਲਈ ਪਹਿਲਾਂ ਪ੍ਰੇਮੀ 'ਤੇ ਜਬਰ-ਜਨਾਹ ਦਾ ਝੂਠਾ ਮਾਮਲਾ ਦਰਜ ਕਰਵਾਇਆ ਅਤੇ ਬਾਅਦ ਵਿੱਚ ਉਸ 'ਤੇ ਅਗਵਾ ਕਰਨ ਦਾ ਦੋਸ਼ ਲਾਇਆ। ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਦੌਰਾਨ ਲੜਕੀ ਨੂੰ ਬਰਾਮਦ ਕੀਤਾ। ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਿਤਾ ਅਤੇ ਪਿਤਾ ਦੇ ਦੋਸਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਵੇਖੋ ਵੀਡੀਓ

ਥਾਣਾ ਅਜਨਾਲਾ ਵਿਖੇ ਡੀਐਸਪੀ ਵਿਪਨ ਕੁਮਾਰ ਪ੍ਰੈਸ ਕਾਨਫ਼ਰੰਸ ਕਰਕੇ ਦੱਸਿਆ ਕਿ ਲੜਕੀ ਦਾ ਪਿਤਾ ਅਤੇ ਉਸ ਦੇ ਦੋਸਤ ਨੇ ਮਿਲ ਕੇ ਇਹ ਸਾਰਾ ਡਰਾਮਾ ਰਚਿਆ ਸੀ ਤਾਂ ਜੋ ਉਹ ਦੀ ਬੇਟੀ ਦੇ ਪ੍ਰੇਮੀ ਪੈਸੇ ਲੁੱਟ ਸਕਣ। ਡੀਐਸਪੀ ਨੇ ਦੱਸਿਆ ਕਿ ਜਦੋਂ ਲੜਕੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤਾਂ ਉਸ ਨੇ ਆਪਣਾ ਪਿਤਾ ਅਤੇ ਪਿਤਾ ਦੇ ਦੋਸਤ ਵੱਲੋਂ ਰਚੇ ਗਏ ਜਬਰ ਜਨਾਹ ਅਤੇ ਅਗਵਾ ਦੇ ਡਰਾਮਾ ਬਾਰੇ ਦੱਸਿਆ। ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਪਿਤਾ ਅਤੇ ਉਸ ਦੇ ਦੋਸਤ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਗ਼ਲਤ ਗੁਰਬਾਣੀ ਛਾਪਣ ਵਾਲੇ ਜੀਵਨ ਸਿੰਘ ਤੇ ਚਤਰ ਸਿੰਘ ਦੇ ਵਿਰੁੱਧ ਹੋਵੇ ਕਾਰਵਾਈ: ਛਾਜਲੀ

ਇਸ ਸਬੰਧ ਡੀਐਸਪੀ ਅਜਨਾਲਾ ਨੇ ਦੱਸਿਆ ਕਿ ਇਸ ਸਮੁੱਚੀ ਖੇਡ ਦਾ ਖਿਡਾਰੀ ਪਿਤਾ ਦਾ ਦੋਸਤ ਹੈ, ਜੋ ਇਸ ਸਬੰਧ ਵਿੱਚ ਲੜਕੀ ਦੇ ਪਿਤਾ ਤੋਂ ਪੈਸੇ ਲੈ ਰਿਹਾ ਸੀ ਅਤੇ ਹੁਣ ਤੱਕ 6 ਲੱਖ ਰੁਪਏ ਲੈ ਚੁੱਕਾ ਹੈ। ਪੁਲਿਸ ਨੇ ਦੋਸ਼ੀ ਅਵਤਾਰ ਸਿੰਘ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਦਾ ਦੋਸਤ ਅਜੇ ਫਰਾਰ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.