ਅੰਮ੍ਰਿਤਸਰ: ਥਾਣਾ ਛੇਹਰਟਾ ਦੇ ਇਲਾਕਾ ਘਨੂਪੁਰ ਕਾਲੇ ਦੇ ਕੋਲ ਮਾਤਾ ਦੇ ਮੰਦਰ ਦੇ ਨੇੜੇ ਇੱਕ ਫੈਕਟਰੀ ਨੂੰ ਬਿਜਲੀ ਦੇ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਗਈ। ਅੱਗ ਲੱਗਣ ਨਾਲ ਫੈਕਟਰੀ ਮਾਲਕ ਦਾ ਲੱਖਾਂ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ।
ਫੈਕਟਰੀ ਦੇ ਮਾਲਕ ਦਾ ਕਹਿਣਾ ਹੈ ਕਿ ਬੈਂਕ ਕੋਲੋਂ ਕਰਜ਼ਾ ਲੈਕੇ ਮਸ਼ੀਨ ਲਗਾਈ ਸੀ ਇਥੇ ਸ਼ਾਲਾ ਦੀ ਸਫਾਈ ਦਾ ਕੰਮ ਚਲਦਾ ਸੀ ਲੋਕਾਂ ਦਾ ਲੱਖਾਂ ਰੁਪਏ ਦਾ ਮਾਲ ਅੰਦਰ ਸੀ ਜਿਹੜਾ ਸੜ ਕੇ ਸਵਾਹ ਹੋ ਗਿਆ।
ਇਸ ਦੇ ਨਾਲ ਹੀ ਫੈਕਟਰੀ ਦੇ ਮਾਲਕ ਨੇ ਕਿਹਾ ਕਿ ਡੇਢ ਘੰਟਾ ਫੋਨ ਕਰਨ ਤੋਂ ਬਾਅਦ ਫਾਇਰ ਬ੍ਰਿਗੇਡ ਵਾਲੇ ਆਏ ਹਨ ਜੇ ਫਾਇਰ ਬ੍ਰਿਗੇਡ ਵਾਲੇ ਪਹਿਲਾ ਪਹੁੰਚ ਜਾਂਦੇ ਤਾਂ ਥੋੜ੍ਹਾਂ ਸਮਾਨ ਸੜਨ ਤੋਂ ਬਚਾਇਆ ਜਾ ਸਕਦਾ ਸੀ। ਇਸ ਮੌਕੇ 'ਤੇ ਥਾਣਾ ਛੇਹਰਟਾ ਦੀ ਮੁਖੀ ਵੀ ਪੁਲਿਸ ਬਲ ਨਾਲ ਉਥੇ ਪੁਹੰਚ ਗਈ।
ਇਹ ਵੀ ਪੜੋ: ਵਿਦੇਸ਼ ਮੰਤਰੀ ਨੇ ਜਸਟਿਨ ਟਰੂਡੋ ਨਾਲ ਆਪਸੀ ਸੰਬੰਧਾਂ ਦੀ ਗੁਣਵੱਤਾ ਵਧਾਉਣ ਲਈ ਕੀਤੀ ਮੁਲਾਕਾਤ
ਉਥੇ ਹੀ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਨੇ ਕਿਹਾ ਕਿ ਅੱਗ ਲੱਗਣ ਸੰਬੰਧੀ ਫੋਨ ਆਉਣ ਤੋਂ ਥੋੜਾਂ ਟਾਈਮ ਬਾਅਦ ਹੀ ਉਹ ਗੱਡੀਆਂ ਲੈ ਕੇ ਅੱਗ ਵਾਲੀ ਥਾਂ ਪਹੁੰਚ ਗਏ ਤੇ ਮੌਕੇ 'ਤੇ ਜਾ ਕੇ ਅੱਗ ਨੂੰ ਕਾਬੂ ਪਾਇਆ।