ਅੰਮ੍ਰਿਤਸਰ : ਵਨ ਰੈਂਕ ਵੈਨ ਪੈਨਸ਼ਨ ਦੇ ਮੁੱਦੇ ਨੂੰ ਲੈਕੇ ਸਾਬਕਾ ਸੈਨਿਕ ਪਿਛਲੇ 5 ਮਹੀਨਿਆਂ ਤੋਂ ਜੰਤਰ ਮੰਤਰ 'ਤੇ ਧਰਨਾ ਦੇ ਰਹੇ ਹਨ। ਉਥੇ ਹੀ ਹੁਣ ਅੱਕ ਕੇ ਇਨ੍ਹਾਂ ਸਾਬਕਾ ਸੈਨਿਕਾਂ ਵੱਲੋਂ ਭੁੱਖ ਹੜਤਾਲ ਵੀ ਕੀਤੀ ਗਈ ਹੈ। ਬੀਤੇ ਦਿਨ ਸੂਬੇ ਭਰ ਵਿਚ ਵੱਖ ਵੱਖ ਥਾਵਾਂ 'ਤੇ ਸਾਬਕਾ ਸੈਨਿਕਾਂ ਵੱਲੋਂ ਡੀਸੀ ਦਫਤਰਾਂ ਅੱਗੇ ਭੁੱਖ ਹੜਤਾਲ ਕੀਤੀ ਗਈ ਅਤੇ ਨਾਲ ਹੀ ਮੰਗ ਪਤੱਰ ਵੀ ਸੌਂਪੇ ਗਏ। ਇਸ ਮੌਕੇ ਸਾਬਕਾ ਸੈਨਿਕਾਂ ਨੇ ਕਿਹਾ ਕਿਹਾ ਕਿ ਅਸੀਂ ਇੰਨੇ ਸਾਲ ਦੇਸ਼ ਦੀ ਸੇਵਾ ਕੀਤੀ ਤਨ ਮੰਨ ਨਾਲ ਫਰਜ਼ ਪੂਰਾ ਕੀਤਾ। ਪਰ ਹੁਣ ਸਾਡੇ ਹੱਕਾਂ ਉੱਤੇ ਡਾਕਾ ਮਾਰੀਆ ਜਾ ਰਿਹਾ ਹੈ।
ਪੂਰੀ ਇਮਾਨਦਾਰੀ ਨਾਲ ਕੀਤੀ ਸੇਵਾ ਦਾ ਨਹੀਂ ਮਿਲ ਰਿਹਾ ਮੁੱਲ : ਅਸੀਂ ਇਹ ਸਭ ਕਿੱਦਾਂ ਬਰਦਾਸ਼ਤ ਕਰਾਂਗੇ।ਹੜਤਾਲ ਕਰ ਰਹੇ ਸਾਬਕਾ ਸੈਨਿਕਾਂ ਨੇ ਕਿਹਾ ਕਿ ਕੇਂਦਰ ਦੀ ਗੁੰਗੀ ਬੋਲੀ ਅਤੇ ਬਹਿਰੀ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜੋ ਅੱਜ ਸਾਡੀ ਆਵਾਜ਼ ਨਹੀਂ ਸੁਨ ਰਹੀ। ਉਨ੍ਹਾਂ ਕਿਹਾ ਕਿ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਦੀ ਸੇਵਾ ਕਰਦੇ ਰਹੇ ਹਾਂ ਤੇ ਅੱਜ ਸਾਨੂੰ ਆਪਣੀਆਂ ਮੰਗਾ ਨੂੰ ਲੈਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਸਾਡੀਆਂ ਮੁੱਖ ਮੰਗਾ ਨੇ, ਵਿਧਵਾ ਪੈਨਸ਼ਨ,ਸਤਵਾਂ ਪੇਅ ਕਮਿਸ਼ਨ, ਮਿਲਟਰੀ ਸਰਵਿਸ ਪੇਅ ,ਸਰਵਿਸ ,ਪੈਨਸ਼ਨ,ਫੌਜ ਦੀ ਕੰਟੀਨ 'ਚ ਭੇਦ ਭਾਵ, ਇਹਨਾਂ ਸਾਰੀਆਂ ਮੰਗਾ ਨੂੰ ਪੂਰਾ ਕੀਤਾ ਜਾਵੇ ਤੇ ਵੱਡੇ ਅਫਸਰਾਂ ਦੇ ਬਰਾਬਰ ਕੀਤਾ ਜਾਵੇ।
- Ajit Pawar Does Sharad Pawar: ਇੱਕ ਵਾਰ ਸ਼ਰਦ ਪਵਾਰ ਨੇ ਵੀ ਕੀਤੀ ਸੀ ਅਜਿਹੀ ਹੀ ਬਗਾਵਤ
- Maharashtra Politics: NCP ਨੇ ਅਜੀਤ ਪਵਾਰ ਸਮੇਤ 9 ਵਿਧਾਇਕਾਂ ਖਿਲਾਫ ਅਯੋਗਤਾ ਪਟੀਸ਼ਨ ਕੀਤੀ ਦਾਇਰ
- Maharashtra Politics: ਬਗਾਵਤ 'ਤੇ ਸ਼ਰਦ ਪਵਾਰ ਨੇ ਕਿਹਾ, 'ਇਹ ਲੁੱਟ ਹੈ, ਪਾਰਟੀ ਬਣਾ ਕੇ ਦਿਖਾਵਾਂਗਾ'
ਇਸ ਮੌਕੇ ਧਰਨਾਕਰਿ ਸਾਬਕਾ ਫੌਜੀਆਂ ਨੇ ਕਿਹਾ ਕਿ ਅਸੀਂ ਇਸ ਸਬੰਧੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਗੁਰਦਾਸਪੁਰ ਮੰਗ ਪੱਤਰ ਵੀ ਦਿੱਤਾ ਸੀ ਪਰ ਫ਼ਿਰ ਵੀ ਸਾਡੀਆਂ ਮੰਗਾ ਨੂੰ ਪੂਰਾ ਨਹੀਂ ਕੀਤਾ ਗਿਆ। ਅਗਰ ਸਾਡੀਆਂ ਮੰਗਾ ਪੂਰੀਆਂ ਨਾ ਕੀਤੀਆਂ ਗਈਆਂ ਤੇ ਅਸੀਂ 23 ਜੁਲਾਈ ਨੂੰ ਦਿੱਲੀ ਜੰਤਰ ਮੰਤਰ ਵਿਚ ਵੱਡਾ ਅੰਦੋਲਨ ਕਰਾਂਗੇ। ਇਸ ਅੰਦੋਲਨ ਵਿਚ ਦੇਸ਼ ਭਰ ਤੋਂ ਸਾਬਕਾ ਫੌਜੀ ਸ਼ਾਮਿਲ ਹੋਣਗੇ। ਉਹਨਾਂ ਕਿਹਾ ਕਿ ਇਨ੍ਹਾਂ ਲੰਮਾ ਸਮਾਂ ਹੋ ਗਿਆ ਹੈ,ਪਰ ਕੇਂਦਰ ਸਰਕਾਰ ਦੇ ਕੰਨਾਂ ਤੱਕ ਜੂੰ ਨਹੀਂ ਸਰਕੀ। ਜਿਸਦੇ ਚਲਦੇ ਅੱਜ ਸਾਨੂੰ ਕੇਂਦਰ ਸਰਕਾਰ ਦੇ ਖਿਲਾਫ ਧਰਨਾ ਦੇਣਾ ਪੈ ਰਿਹਾ ਹੈ।
ਜੇਕਰ ਪੈਸੇ ਨਹੀਂ ਹੈ ਤਾਂ ਕਰਨ ਉਚਿਤ ਹਲ : ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਜੇਕਰ ਪੈਸੈ ਦੀ ਕਮੀ ਹੈ ਤੇ ਕੰਟ੍ਰੋਲ ਕਰਨਾ ਹੈ ਤਾਂ ਉਸ ਚੀਜ਼ 'ਤੇ ਕਰਨ ਜਿਹੜਾ ਸਾਡੇ ਦੇਸ਼ ਦਾ ਕਾਲਾ ਧਨ ਬਾਹਰਲੇ ਦੇਸ਼ਾਂ ਵਿੱਚ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਵਿਧਾਇਕ ਤੇ ਸਾਂਸਦ ਪੰਜ ਸਾਲ ਰਾਜ ਕਰਨ ਤੋਂ ਬਾਅਦ ਪੈਨਸ਼ਨਾਂ ਲੈਂਦੇ ਹਨ। ਪਰ ਸਾਨੂੰ ਦੇਸ਼ ਦੀ ਰੱਖਿਆ ਕਰਨ ਵਾਲਿਆ ਨਾਲ ਕਿਉ ਭੇਦਭਾਵ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤੇ ਜੌ ਸਾਡੀ ਜਥੇਬੰਦੀ ਐਲਾਨ ਕਰੇਗੀ ਉਸ ਦੇ ਨਾਲ ਹੀ ਅੱਗੇ ਸਾਡੀ ਕਾਰਵਾਈ ਹੋਵੇਗੀ।