ਅੰਮ੍ਰਿਤਸਰ: ਅਜਨਾਲਾ ਵਿਖੇ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਨੇ ਪੇ-ਕਮਿਸ਼ਨ (Pay Commission) ਨੂੰ ਲੈ ਕੇ ਸਰਕਾਰ ਖਿਲਾਫ ਰੋਸ਼ ਰੈਲੀ ਕਰਦਿਆਂ ਜੰਮ ਨੇ ਨਾਅਰੇਬਾਜੀ ਕੀਤੀ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਟਾਲ ਮਟੋਲ ਕਰ ਰਹੀ ਹੈ।
ਜੁੰਆਇੰਟ ਫੌਰਮ ਦੇ ਫ਼ੈਸਲੇ ਮੁਤਾਬਿਕ ਅੱਜ ਅਜਨਾਲਾ ਵਿਖੇ ਟੈਕਨੀਕਲ ਸਰਵਿਸ ਯੂਨੀਅਨ (Technical Service Union) ਅਤੇ ਮਨਿਸਟਰੀਅਲ ਸਰਵਿਸ ਯੂਨੀਅਨ (Ministerial Service Union) ਵੱਲੋਂ ਆਗੂ ਹਰਜ਼ਿੰਦਰ ਸਿੰਘ ਦੀ ਅਗਵਾਈ ਹੇਠ ਪੇ-ਕਮਿਸ਼ਨ ਨੂੰ ਲੈ ਕੇ ਪੰਜਾਬ ਸਰਕਾਰ (Government of Punjab) ਦੇ ਖਿਲਾਫ ਰੋ ਰੈਲੀ ਕੀਤੀ ਗਈ।
ਦੱਸ ਦੇਈਏ ਕਿ ਅਮਰਜੀਤ ਸਿੰਘ ਸਰਕਾਰੀਆ ਤੇ ਬਲਦੇਵ ਸਿੰਘ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਇਸ ਰੋਸ਼ ਰੈਲੀ ਨੂੰ ਪੂਰਨ ਹਮਾਇਤ ਦਿੰਦਿਆ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਅਮਰਜੀਤ ਸਿੰਘ ਸਰਕਾਰੀਆ ਅਤੇ ਹਰਜਿੰਦਰ ਸਿੰਘ ਨੇ ਦੱਸਿਆ ਮੁਲਾਜ਼ਮਾਂ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ, ਸੂਬਾ ਭਰ ਦੀਆਂ ਮੁਲਾਜਮਾਂ ਯੂਨੀਅਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਪਿਛਲੇ ਲੰਬੇ ਸਮੇਂ ਤੋਂ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਕੋਈ ਧਿਆਨ ਨਹੀਂ ਦੇ ਰਹੀ। ਸਰਕਾਰ ਮੁਲਾਜ਼ਮਾਂ ਦੇ ਬਣਦੇ ਹੱਕ ਦੇਣ ਦੀ ਬਜਾਏ ਟਾਮ ਮਟੋਲ ਕਰ ਰਹੀ ਹੈ, ਜਿਸ ਦਾ ਸਮੂਹ ਮੁਲਾਜਮ ਯੂਨੀਅਨਾਂ ਵੱਲੋ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।
ਉਨ੍ਹਾਂ ਸਰਕਾਰ ਨੂੰ ਚੇਤਾਨਵੀ ਦਿੰਦਿਆ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨ੍ਹਾਂ ਵਿਚ ਵੱਡਾ ਸੰਘਰਸ਼ ਕਰਨਗੇ।
ਇਹ ਵੀ ਪੜ੍ਹੋ: ਸਿੰਘੂ ਬਾਰਡਰ 'ਤੇ ਕਤਲ, ਹੱਥ ਵੱਢ ਲਾਸ਼ ਨੂੰ ਬੈਰੀਕੇਡ ‘ਤੇ ਲਟਕਾਇਆ! ਦੇਖੋ ਵੀਡੀਓ...