ਅੰਮ੍ਰਿਤਸਰ:ਬਜ਼ੁਰਗ ਮਹਿਲਾ ਜੂਸ (Juice) ਬਣਾਉਂਦਿਆ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ। 73 ਸਾਲ ਦੀ ਉਮਰ ਵਿਚ ਵੀ ਇਸ ਬਜ਼ੁਰਗ ਨੂੰ ਹੱਥੀ ਕਿਰਤ ਕਰਦਿਆਂ ਵੇਖ ਲੋਕ ਇਸ ਬਜ਼ੁਰਗ ਦੀ ਜਮਕੇ ਤਾਰੀਫ ਵੀ ਕਰ ਰਹੇ ਹਨ।ਬਜ਼ੁਰਗ ਮਹਿਲਾ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਹੋਰਨਾਂ ਲੋਕਾਂ ਲਈ ਪ੍ਰੇਰਨਾ (Inspiration) ਬਣ ਰਹੀ ਹੈ।
ਪਤੀ ਦੇਸਰਾਜ ਨੇ ਕਿਹਾ ਹੈ ਕਿ ਉਸਦੀ ਪਤਨੀ ਹੱਥੀ ਕਿਰਤ ਕਰਨ ਉਤੇ ਵਿਸ਼ਵਾਸ ਰੱਖਦੀ ਹੈ।ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇ ਦੱਸੇ ਮਾਰਗ ਉਤੇ ਚੱਲ ਰਹੇ ਹਾਂ।ਉਨ੍ਹਾਂ ਨੇ ਕਿਹਾ ਕਿ ਪਤਨੀ ਉਤੇ ਮਾਣ ਹੈ ਉਹ ਕਿਰਤ ਕਰਦੀ ਅਤੇ ਹੋਰਨਾ ਲੋਕਾਂ ਲਈ ਪ੍ਰੇਰਨਾ ਬਣ ਰਹੀ ਹੈ।