ਅੰਮ੍ਰਿਤਸਰ: ਇਸ ਦੌੜ ਭੱਜ ਭਰੀ ਜ਼ਿੰਦਗੀ ਵਿੱਚ ਕੋਈ ਵੀ ਵਿਅਕਤੀ ਤੁਹਾਡੀ ਮਦਦ ਕਰਨਾ ਤਾਂ ਦੂਰ ਤੁਹਾਨੂੰ ਰਤਾ ਭਰ ਵੀ ਸਮਾਂ ਨਹੀਂ ਦਿੰਦਾ ਤੇ ਦੂਸਰੇ ਪਾਸੇ ਇਸ ਦੌਰ ਵਿੱਚ ਕੁੱਝ ਅਜਿਹੇ ਲੋਕ ਵੀ ਹਨ, ਜੋ ਬੀਤੇ ਕਈ ਸਾਲਾਂ ਤੋਂ ਦਿਨ ਰਾਤ ਲੋਕਾਂ ਦੀ ਜਾਨ ਬਚਾਉਣ ਦਾ ਕੰਮ ਕਰ ਰਹੇ ਹਨ।
ਸੋ ਅਜਿਹੇ ਹੀ ਫਰਿਸ਼ਤੇ ਦਰਿਆ ਬਿਆਸ 'ਤੇ ਕਰੀਬ 3 ਦਹਾਕਿਆਂ ਤੋਂ ਗੋਤਾਖੋਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਹ ਲੋਕਾਂ ਦੀ ਡੁੱਬਦੇ ਨੂੰ ਬਚਾਉਣ ਲਈ ਜੀਅ ਜਾਨ ਲਗਾ ਦਿੰਦੇ ਹਨ, ਪਰ ਮੁਸੀਬਤ ਦੀ ਘੜੀ ਵਿੱਚ ਉਹਨਾਂ ਦਾ ਸਾਥ ਦੇਣ ਜਾਂ ਨਾਲ ਖੜਨ ਵਾਲਾ ਟਾਂਵਾ-ਟਾਂਵਾ ਹੀ ਨਜ਼ਰ ਆਉਂਦਾ ਹੈ। ਜਿਸ ਕਾਰਨ ਗੋਤਾਖੋਰਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।
ਇਸੇ ਦੌਰਾਨ ਦਾਤਾ ਰਾਮ ਨੇ ਕਿਹਾ ਕਿ ਮੈਂ ਬੀਤੇ ਕਰੀਬ 30 ਸਾਲ ਤੋਂ ਦਰਿਆ ਬਿਆਸ ਵਿਖੇ ਕੰਡੇ ਲੋਕਾਂ ਦੀ ਜਾਨ ਬਚਾਉਂਦੇ ਆ ਰਹੇ ਹਾਂ, ਇਸ ਦੌਰਾਨ ਦਰਿਆ ਬਿਆਸ 'ਤੇ ਵਾਪਰੀਆਂ ਕਈ ਵੱਡੀਆਂ ਘਟਨਾਵਾਂ ਉਨ੍ਹਾਂ ਦੇਖੀਆਂ ਅਤੇ ਅਜਿਹੀਆਂ ਘਟਨਾਵਾਂ ਮੌਕੇ ਮ੍ਰਿਤਕ ਦੇਹ ਜਾਂ ਫਿਰ ਗੁੰਮਸ਼ੁਦਾ ਲੋਕਾਂ ਦੀ ਭਾਲ ਕਾਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੀ ਹਮੇਸ਼ਾ ਮਦਦ ਕੀਤੀ, ਪਰ ਅਫਸੋਸ ਇਹ ਹੈ ਕਿ ਮਦਦ ਲੈਣ ਵੇਲੇ ਮਦਦ ਕਰਨ ਦਾ ਭਰੋਸਾ ਦੇਣ ਵਾਲੇ ਪ੍ਰਸ਼ਾਸਨਿਕ ਅਧਿਕਾਰੀ ਮੁੜ ਵਾਪਿਸ ਉਹਨਾਂ ਦੀ ਸਾਰ ਲੈਣ ਨਹੀਂ ਪੁੱਜੇ।
![ਦੂਜਿਆ ਲਈ ਫਰਿਸ਼ਤਾ ਬਣਨ ਵਾਲੇ ਗੋਤਾਖੋਰ ਖੁਦ ਨਿਰਾਸ਼ ਜਾਣੋ ਕਿਉਂ ?](https://etvbharatimages.akamaized.net/etvbharat/prod-images/pb-asr-01-precious-lives-have-been-saved-river-beas-30-years-visbyt-pbc10062_28062022182328_2806f_1656420808_859.png)
ਇਸ ਦੌਰਾਨ ਹੀ ਗੋਤਾਖੋਰ ਬਾਬਾ ਅੰਬੀ ਨੇ ਕਿਹਾ ਕਿ ਕਦੇ ਤਾਂ ਜ਼ਿੰਦਗੀ ਤੋ ਨਿਰਾਸ਼ ਹੋ ਚੁੱਕੇ ਕੁੱਝ ਲੋਕ ਕਥਿਤ ਤੌਰ 'ਤੇ ਆਤਮ ਹੱਤਿਆ ਲਈ ਦਰਿਆ ਵਿੱਚ ਕੁੱਦ ਜਾਂਦੇ ਹਨ ਤੇ ਕਈ ਵਾਰ ਕੁੱਝ ਸਮਾਜ ਵਿਰੋਧੀ ਅਨਸਰ ਆਪਣੇ ਗੁਨਾਹ ਨੂੰ ਲੁਕਾਉਣ ਲਈ ਦਰਿਆ ਵਿੱਚ ਲਾਸ਼ਾਂ ਵਹਾ ਜਾਂਦੇ ਹਨ, ਜਿਹਨਾਂ ਨੂੰ ਦਰਿਆ ਵਿਚੋਂ ਕੱਢਣ ਲਈ ਉਹ ਪੂਰਨ ਕੋਸ਼ਿਸ਼ ਕਰਦੇ ਹਨ ਤੇ ਕਈ ਵਾਰ ਅਸਫਲ ਵੀ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਉਹਨਾਂ ਵੱਲੋਂ ਸਰਕਾਰ ਨੂੰ ਅਪੀਲ ਕਰਦਿਆਂ ਮੰਗ ਕੀਤੀ ਜਾਂਦੀ ਰਹੀ ਹੈ ਕਿ ਉਹਨਾਂ ਦੇ ਘਰ ਦਾ ਗੁਜ਼ਾਰਾ ਚਲਾਉਣ ਲਈ ਕੋਈ ਤਨਖ਼ਾਹ ਲਗਾਈ ਜਾਵੇ ਤਾਂ ਜੋ ਉਹ ਵੀ ਆਪਣੀ ਜ਼ਿੰਦਗੀ ਗੁਜ਼ਾਰ ਸਕਣ।
![ਦੂਜਿਆ ਲਈ ਫਰਿਸ਼ਤਾ ਬਣਨ ਵਾਲੇ ਗੋਤਾਖੋਰ ਖੁਦ ਨਿਰਾਸ਼ ਜਾਣੋ ਕਿਉਂ ?](https://etvbharatimages.akamaized.net/etvbharat/prod-images/pb-asr-01-precious-lives-have-been-saved-river-beas-30-years-visbyt-pbc10062_28062022182328_2806f_1656420808_951.jpg)
ਇਹ ਵੀ ਪੜੋ: ਫੌੜੀਆਂ ਦੇ ਸਹਾਰੇ ਝੋਨਾ ਲਾ ਰਿਹੈ ਨੌਜਵਾਨ, ਹੋਰਾਂ ਨਾਲੋਂ ਦਿਹਾੜੀ ਵੀ ਘੱਟ, ਸਰਕਾਰ ਨੇ ਵੀ...