ETV Bharat / state

ਸੁੱਕੀਆਂ ਰੋਟੀਆਂ ਦੇ ਘੁਟਾਲੇ ਉਤੇ ਬੋਲੇ ਮਨਜੀਤ ਸਿੰਘ ਭੋਮਾ, "ਸ਼੍ਰੋਮਣੀ ਕਮੇਟੀ ਨੇ 'ਵੱਡੇ ਮਗਰਮੱਛ' ਫੜਨ ਦੀ ਥਾਂ 'ਛੋਟੀਆਂ ਮੱਛੀਆਂ' ਉਤੇ ਕੀਤੀ ਕਾਰਵਾਈ"

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਆਗੂ ਮਨਜੀਤ ਸਿੰਘ ਭੋਮਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁੱਕੀਆਂ ਰੋਟੀਆਂ ਵਾਲੇ ਮਾਮਲੇ ਤੇ ਗੁਰਬਾਣੀ ਪ੍ਰਸਾਰਨ ਮਾਮਲੇ ਉਤੇ ਸਵਾਲ ਚੁੱਕੇ ਹਨ।

DSGMC leader Manjit Singh Bhoma raised questions on SGPC
ਸੁੱਕੀਆਂ ਰੋਟੀਆਂ ਦੇ ਘੁਟਾਲੇ ਉਤੇ ਬੋਲੇ ਮਨਜੀਤ ਸਿੰਘ ਭੋਮਾ
author img

By

Published : Jul 8, 2023, 5:01 PM IST

ਸੁੱਕੀਆਂ ਰੋਟੀਆਂ ਦੇ ਘੁਟਾਲੇ ਉਤੇ ਬੋਲੇ ਮਨਜੀਤ ਸਿੰਘ ਭੋਮਾ

ਅੰਮ੍ਰਿਤਸਰ: ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਦੇ ਆਗੂ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੇ ਵਿਹੜੇ ਵਿਚ ਸਵਾਲਾਂ ਦੇ ਵਿੱਚ ਘਿਰੀ ਹੋਈ ਹੈ। ਸੁੱਕਿਆ ਰੋਟੀਆਂ ਦੇ ਘੁਟਾਲੇ ਅਤੇ ਗੁਰਬਾਣੀ ਪ੍ਰਸਾਰਣ ਨੂੰ ਲੈਕੇ ਐਸਜੀਪੀਸੀ ਨੂੰ ਘੇਰਦੇ ਹੋਏ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਸੁੱਕਿਆ ਰੋਟੀਆਂ ਦੇ ਵੱਡੇ ਘਪਲੇ ਵਿਚ ਬਹੁਤ ਜਲਦਬਾਜ਼ੀ ਵਿਚ 51 ਮੁਲਾਜ਼ਮ ਸਸਪੈਂਡ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਬਹੁਤ ਜਲਦਬਾਜ਼ੀ ਵਿਚ ਇਹ ਫੈਸਲਾ ਲਿਆ ਗਿਆ ਹੈ। ਇਸ ਮਾਮਲੇ ਦੀ ਤਹਿ ਤੱਕ ਪੜਤਾਲ ਕੀਤੀ ਜਾਣੀ ਚਾਹੀਦੀ ਸੀ।

ਮਾਮਲੇ ਵਿੱਚ ਪੜਤਾਲ ਕਰਨ ਦੀ ਲੋੜ, ਸਭ ਦੇ ਸਾਹਮਣੇ ਆਵੇ ਸੱਚ : ਉਨ੍ਹਾਂ ਕਿਹਾ ਕਿ ਇਸ ਮਸਲੇ ਵਿਚ ਛੋਟੀਆਂ ਮੱਛੀਆਂ ਨੂੰ ਤਾਂ ਹੱਥ ਪਾ ਲਿਆ, ਪਰ ਇਸਦੇ ਪਿੱਛੇ ਵੱਡੇ-ਵੱਡੇ ਮਗਰਮੱਛਾਂ ਉਤੇ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੇਨਕਾਬ ਕਰਨ ਦੀ ਲੋੜ ਹੈ, ਜਿਨ੍ਹਾਂ ਇਹ ਟੈਂਡਰ ਲਏ ਹਨ। ਉਨ੍ਹਾਂ ਉਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਵੇਂ ਪੰਜਾਬ ਸਰਕਾਰ ਛੋਟੇ-ਛੋਟੇ ਨਸ਼ੇ ਵੇਚਣ ਵਾਲੇ ਫੜ ਲੈਂਦੀ ਹੈ, ਪਰ ਵੱਡੇ ਮਗਰਮੱਛ ਨਹੀਂ ਫੜੇ ਜਾਂਦੇ, ਓਹੀ ਕੰਮ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤਾ ਹੈ। ਜ਼ਰੂਰਤ ਹੈ ਵੱਡੇ ਮਗਰਮੱਛਾਂ ਉਤੇ ਕਾਰਵਾਈ ਕਰਨ ਦੀ। ਭੋਮਾ ਨੇ ਕਿਹਾ ਇਸ ਮਸਲੇ ਵਿਚ ਪੂਰੀ ਪੜਤਾਲ ਕਰਨ ਦੀ ਲੋੜ ਹੈ ਸੱਚ ਸੱਭ ਦੇ ਸਾਹਮਣੇ ਲੈਕੇ ਆਉਣਾ ਚਾਹੀਦਾ ਹੈ।

ਗੁਰਬਾਣੀ ਪ੍ਰਸਾਰਨ ਮਾਮਲੇ ਉਤੇ ਵੀ ਬੋਲੇ ਭੋਮਾ : ਗੁਰਬਾਣੀ ਪ੍ਰਸਾਰਨ ਦੇ ਮਾਮਲੇ ਉਤੇ ਭੋਮਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਸਟੈਂਡ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੀਟੀਸੀ ਚੈਨਲ ਉਤੇ ਮਿਸ ਪੰਜਾਬਣ ਮੁਕਾਬਲੇ ਵਿਚ ਇਕ ਲੜਕੀ ਵੱਲੋ ਪ੍ਰਬੰਧਕਾਂ ਉਤੇ ਸੋਸ਼ਣ ਦਾ ਦੋਸ਼ ਲਗਾਇਆ ਗਿਆ ਸੀ, ਉਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਆਦੇਸ਼ ਜਾਰੀ ਕੀਤਾ ਸੀ ਕੀ ਪੀਟੀਸੀ ਚੈਨਲ ਨੂੰ ਬਾਹਰ ਕੱਢਿਆ ਜਾਵੇ, ਉਸਦੀ ਥਾਂ ਉਤੇ ਕੋਈ ਹੋਰ ਪ੍ਰਬੰਧ ਕੀਤਾ ਜਾਵੇ, ਪਰ ਸ਼੍ਰੋਮਣੀ ਗੁਰਦਵਾਰਾ ਸਾਹਿਬ ਕਮੇਟੀ ਦੇ ਪ੍ਰਧਾਨ ਵਲੋਂ ਚੁੱਪੀ ਸਾਧੀ ਰੱਖੀ ਗਈ। ਉਨ੍ਹਾਂ ਕਿਹਾ ਕਿ ਹੁਣ 30 ਜੁਲਾਈ ਨੂੰ ਪੀਟੀਸੀ ਚੈਨਲ ਦਾ ਅਧਿਕਾਰ ਖ਼ਤਮ ਹੋਣ ਜਾ ਰਿਹਾ ਹੈ ਉਸਦੀ ਥਾਂ ਤੇ ਸ਼੍ਰੋਮਣੀ ਕਮੇਟੀ ਯੂਟਿਊਬ ਚੈਨਲ ਸ਼ੁਰਬ ਕਰਨ ਜਾ ਰਹੀ ਹੈ। ਭੋਮਾ ਨੇ ਕਿਹਾ ਕਿ ਯੂਟਿਊਬ ਚੈਨਲ ਤਾਂ ਅੱਜਕਲ੍ਹ ਬੱਚੇ ਬਣਾਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਬੇਨਤੀ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਸੈਟੇਲਾਈਟ ਚੈਨਲ ਤਿਆਰ ਕਰੇ ਤੇ ਬਾਕੀ ਸਾਰੇ ਚੈਨਲਾਂ ਨੂੰ ਗੁਰਬਾਣੀ ਪ੍ਰਸਾਰਨ ਦਾ ਫ੍ਰੀ ਅਧਿਕਾਰ ਦੇਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.