ਅੰਮ੍ਰਿਤਸਰ: ਆਈ.ਸੀ.ਪੀ. ਤੇ ਕਸਟਮ ਵਿਭਾਗ ਵਲੋਂ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਤੋਂ ਸਾਂਝੇ ਤੌਰ 'ਤੇ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਫੜੇ ਗਏ ਹਨ। ਇਹ ਨਸ਼ਾ ਸਮਗਰੀ ਪਾਕਿਸਤਾਨ ਤੋਂ ਟਰੱਕਾਂ 'ਚ ਨਮਕ ਦੀਆਂ ਬੋਰੀਆਂ 'ਚ ਲੁਕਾ ਕੇ ਭਾਰਤ ਲਿਆਂਦੀ ਜਾ ਰਹੀ ਸੀ ਜਿਸ ਨੂੰ ਇੰਟੀਗ੍ਰੇਟਡ ਚੈੱਕ ਪੋਸਟ (ਆਈਸੀਪੀ) ਤੇ ਕਸਟਮ ਵਿਭਾਗ ਵਲੋਂ ਸਾਂਝੇ ਤੌਰ 'ਤੇ ਮੁਹਿੰਮ ਚਲਾ ਕੇ ਫੜ ਲਿਆ ਗਿਆ ਹੈ।
ਇਨ੍ਹਾਂ ਦੀ ਕੀਮਤ ਕਰੋੜਾਂ 'ਚ ਦੱਸੀ ਜਾ ਰਹੀ ਹੈ। ਬੀ.ਐੱਸ.ਐੱਫ. ਤੇ ਕਸਟਮ ਵਿਭਾਗ ਵਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਸਰਹੱਦ ਤੋਂ ਕਿੰਨੀ ਡਰੱਗਸ ਫੜੀ ਗਈ ਹੈ।
ਹਾਲਾਂਕਿ ਅਜੇ ਅਧਿਕਾਰੀਆਂ ਵੱਲੋਂ ਇਸ ਦੀ ਅਧਿਕਾਰਿਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਅਤੇ ਕੱਲ੍ਹ ਦੁਪਿਹਰ ਨੂੰ ਕਸਟਮ ਵਿਭਾਗ ਵਲੋ ਪ੍ਰੈੱਸ ਕਾਨਫਰੰਸ ਕਰ ਕੇ ਇਸ ਦਾ ਖੁਲਾਸਾ ਕੀਤਾ ਜਾਵੇਗਾ।